ਵੈੱਬ (ਆਨਲਾਈਨ) ਸਰੋਤਾਂ ਦਾ ਮੁਲਾਂਕਣ
ਮੈਨੂੰ ਇੱਕ ਵੈਬਸਾਈਟ/ਔਨਲਾਈਨ ਸਰੋਤ ਵਿੱਚ ਕੀ ਲੱਭਣਾ ਚਾਹੀਦਾ ਹੈ
ਅਸੀਂ ਸਮਝਦੇ ਹਾਂ ਕਿ ਇਹ ਫੈਸਲਾ ਲੈਣਾ ਮੁਸ਼ਕਲ ਕੰਮ ਹੋ ਸਕਦਾ ਹੈ ਕਿ ਕਿਹੜੀ ਔਨਲਾਈਨ ਜਾਣਕਾਰੀ ਉੱਤੇ ਭਰੋਸਾ ਕੀਤਾ ਜਾਵੇ ਅਤੇ ਕਿਹੜੀ ਉੱਤੇ ਨਹੀਂ। ਜਦਕਿ ਮੀਡੀਆ ਪਲੇਟਫਾਰਮਾਂ ਉੱਤੇ ਅਤੇ ਵੈਬਸਾਈਟਾਂ ਉੱਤੇ ਕਾਫੀ ਜ਼ਿਆਦਾ ਜਾਣਕਾਰੀ ਉਪਲਬਧ ਹੁੰਦੀ ਹੈ, ਪਰ ਇਹ ਸਾਰੀ ਦੀ ਸਾਰੀ ਤੱਥਾਂ ਮੁਤਾਬਕ ਸਹੀ ਨਹੀਂ ਹੁੰਦੀ। ਗ਼ਲਤ ਜਾਣਕਾਰੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਲਈ ਹਾਨੀਕਾਰਕ ਹੋ ਸਕਦੀ ਹੈ, ਇਸਲਈ ਵਿਸ਼ਵਾਸੀ ਸਰੋਤਾਂ ਦੀਆਂ ਨਿਸ਼ਾਨੀਆਂ ਦਾ ਪਤਾ ਲਗਾਉਣ ਦੇ ਯੋਗ ਹੋਣਾ ਬਹੁਤ ਜ਼ਰੂਰੀ ਹੈ। ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜੋ ਔਨਲਾਈਨ ਖੋਜ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:
1. ਇਸ ਗੱਲ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੈਬਸਾਈਟ ਤੱਕ ਕਿਵੇਂ ਪਹੁੰਚੇ। ਕੀ ਤੁਸੀਂ ਕਿਸੇ ਵਿਸ਼ੇ ਨੂੰ ਗੂਗਲ ‘ਤੇ ਲੱਭਿਆ ਜਾਂ ਕੀ ਕਿਸੇ ਹੋਰ ਵੈਬਸਾਈਟ ਨੇ ਤੁਹਾਨੂੰ ਲਿੰਕ ‘ਤੇ ਕਲਿਕ ਕਰਨ ਲਈ ਕਿਹਾ?
ਹੋਰ ਪੜ੍ਹਲੋ ਜੀ2. ਜਾਣਕਾਰੀ ਕਿਸ ਨੇ ਲਿਖੀ ਸੀ?ਇਹ ਜਾਣਕਾਰੀ ਅਸਕਰ ਵੈਬਸਾਈਟ ਦੇ “ਸਾਡੇ ਬਾਰੇ” ਸੈਕਸ਼ਨ ਵਿੱਚ ਲੱਭੀ ਜਾ ਸਕਦੀ ਹੈ।
ਹੋਰ ਪੜ੍ਹਲੋ ਜੀ3. ਤੁਹਾਨੂੰ ਹੋਰ ਜਾਣਕਾਰੀ ਕਿੱਥੇ ਮਿਲ ਸਕਦੀ ਹੈ?
ਹੋਰ ਪੜ੍ਹਲੋ ਜੀ4. ਇਹ ਜਾਣਕਾਰੀ ਕਦੋਂ ਲਿਖੀ ਗਈ ਸੀ?
ਹੋਰ ਪੜ੍ਹਲੋ ਜੀ5. ਵੈਬਸਾਈਟ ਦੀ ਵਰਤੋਂ ਕਰਨਾ ਤੁਹਾਡੇ ਲਈ ਕਿੰਨਾ ਸੌਖਾ ਹੈ?
ਹੋਰ ਪੜ੍ਹਲੋ ਜੀਜੇ ਤੁਸੀਂ ਕਿਸੇ ਵੈਬਸਾਈਟ ਦੁਆਰਾ ਸੁਝਾਈ ਗਈ ਕਿਸੇ ਸਲਾਹ ਬਾਰੇ ਚਿੰਤਤ ਹੋ, ਕਿਰਪਾ ਕਰਕੇ ਉਸ ਸਲਾਹ ਉੱਤੇ ਅਮਲ ਕਰਨ ਤੋਂ ਪਹਿਲਾਂ ਆਪਣੇ ਸਿਹਤ ਸੰਭਾਲ ਪ੍ਰਦਾਤੇ ਨਾਲ ਸੰਪਰਕ ਕਰੋ। ਵੈਬਸਾਈਟਾਂ ਉੱਤੇ ਪੇਸ਼ ਕੀਤੀ ਸਲਾਹ ਸਾਧਾਰਨ ਤੌਰ ‘ਤੇ ਦਿੱਤੀ ਗਈ ਹੋ ਸਕਦੀ ਹੈ, ਪਰ ਇੱਕ ਸਿਹਤ ਸੰਭਾਲ ਪ੍ਰਦਾਤਾ ਮੁਲਾਂਕਣ ਆਕਲਨ ਕਰ ਸਕਦਾ ਹੈ ਕਿ, ਕੀ ਉਹ ਸਲਾਹ ਤੁਹਾਡੀ ਉਮਰ ਲਈ, ਤੁਹਾਡੀਆਂ ਹੋਰ ਦਵਾਈਆਂ, ਤੁਹਾਡੀਆਂ ਦੂਜੀਆਂ ਚਿਕਿਤਸਾ ਸਥਿਤੀਆਂ ਜਾਂ ਤੁਹਾਡੀਆਂ ਗਤੀਸ਼ੀਲਤਾ ਜ਼ਰੂਰਤਾਂ ਲਈ ਸਹੀ ਹੈ ਜਾਂ ਨਹੀਂ। ਕਦੇ ਵੀ ਆਪਣੇ ਚਿਕਿਤਸਾ ਦੇਖਭਾਲ ਪ੍ਰੈਕਟੀਸ਼ਨਰ ਦੀ ਮਹਾਰਤ ਦੀ ਥਾਂ ‘ਤੇ ਵੈਬਸਾਈਟ ਦੀ ਵਰਤੋਂ ਨਾ ਕਰੋ।
ਸਰੋਤ
Document
ਸਿਹਤਮੰਦ ਰਹਣ ਸਹਣ – ਇਹ ਹਰ ਕਿਸੇ ਲਈ ਹੈ।:
ਇਸ ਪੁਸਤਿਕਾ ਵਿੱਚ ੳਨਾਂ ਪਰਿਵਾਰਾਂ ਲਈ ਜਾਣਕਾਰੀ ਹੈ ਜਿਨਾਂ ਦੇ ਪਰਿਵਾਰ ਵਿੱਚ ਕੋਈ ਬੱਚਾ ਜਾਂ ਨੌਜਵਾਨ ਮਾਨਸਿਕ ਤਨਾਅ ਤੋਂ ਪੀੜਿਤ ਹੈ।
ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀDocument
ਭਰੋਸੇਯੋਗ ਡਿਜ਼ੀਟਲ ਸਿਹਤ ਸਰੋਤ
ਭਰੋਸੇਯੋਗ ਇੰਟਰਨੈੱਟ ਵੈੱਬਸਾਈਟ ਦੀ ਲਿਸਟ ਅਤੇ ਨਾਲ ਨਾਲ ਤੁਹਾਡੇ ਲਈ ਸਹੀ ਸਿਹਤ ਐਪਸ ਦੀ ਚੋਣ ਕਰਨ ਲਈ ਕੁਝ ਸੁਝਾਅ।
ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀDocument
ਡਿਜੀਟਲ ਸਿਹਤ ਬਾਰੇ ਸੁਝਾਅ ਅਤੇ ਐਪਸ:
ਜਿਹੜੇ ਤੰਦਰੁਸਤੀ, ਧਿਆਨ, ਡੂੰਘਾ ਸਾਹ, ਕੈਲੋਰੀ ਟਰੈਕਿੰਗ ਆਦਿ ਰਾਹੀਂ ਸਿਹਤ ਨੂੰ ਬਿਹਤਰ ਬਣਾ ਸਕਦੇ ਹਨ, ਉਹਨਾਂ ਡਿਜੀਟਲ ਐਪਸ ਦੀ ਚੋਣ ਕਰਨ ਲਈ ਜਾਣਕਾਰੀ।
ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀVideo
ਆਈ ਕੌਨ ਪੰਜਾਬੀ ਹੈਲਥ ਫੋਰਮ ਆਪਣੇ ਜੀਵਨ ਦਾ ਚੰਗੀ ਤਰ੍ਹਾਂ ਅਨੰਦ ਮਾਣੋ (2 ਘੰਟੇ 26 ਮਿੰਟ)
ਆਈਕੌਨ ਦਾ “ਆਪਣੇ ਜੀਵਨ ਦਾ ਚੰਗੀ ਤਰ੍ਹਾਂ ਅਨੰਦ ਮਾਣੋ” ਫੋਰਮ ਦੇਖੋ ਜੋ ਕਿ ਮਾਰਚ 27, 2016 ਨੂੰ ਗ੍ਰੈਂਡ ਤਾਜ ਬੈਂਕੁਇਟ ਹਾਲ ਵਿਖੇ ਆਯੋਜਿਤ ਕੀਤੀ ਗਈ ਸੀ।
ਵੀਡੀਓ ਦੇਖੋ