ਹੋਰ

ਮਾਨਸਿਕ ਤੰਦਰੁਸਤੀ/Mental Wellness

This page is also available in Chinese and Punjabi 

ਸਾਹ ਲੈਣਾ

ਸਾਹ ਲੈਣਾ ਧੜਕਣ ਦੇ ਪੱਧਰਾਂ ਨੂੰ ਨਿਯਮਿਤ ਕਰਨ ਵਿੱਚ ਮਦਦ ਕਰਦਾ ਹੈ।

1. ਨਿਯਮਿਤ ਅਧਾਰ ਤੇ ਆਪਣੇ ਸਾਹ ਲੈਣ ਤੇ ਧਿਆਨ ਦਿਓ:
  • ਪਹਿਲਾ ਕਦਮ ਆਪਣੇ ਸਧਾਰਣ ਸਾਹ ਲੈਣ ਵੱਲ ਧਿਆਨ ਦੇਣਾ ਹੁੰਦਾ ਹੈ।
  • ਆਪਣੀ ਸਾਹ ਦੀ ਦਰ ਨੂੰ ਹੌਲੀ ਅਤੇ ਸਥਿਰ ਰੱਖਣ ਦੀ ਕੋਸ਼ਿਸ਼ ਕਰੋ।
  • ਆਪਣੀ ਸਾਹ ਲੈਣ ਦੀ ਦਰ ਤੇ ਧਿਆਨ ਦਿਓ। ਜੇ ਇਹ ਕਾਫੀ ਤੇਜ਼ ਹੁੰਦੀ ਹੈ, ਤਾਂ ਇਸ ਨੂੰ ਹੌਲੀ ਕਰਨ ਦੀ ਕੋਸ਼ਿਸ਼ ਕਰੋ।
  • ਡੂੰਘੇ ਸਾਹ ਲੈਣ ਦੀ ਕਸਰਤ ਦਾ ਹੌਲੀ-ਹੌਲੀ ਅਭਿਆਸ ਕਰਨਾ ਸ਼ੁਰੂ ਕਰੋ (ਡੂੰਘਾ ਸਾਹ ਅੰਦਰ ਖਿੱਚੋ, ਅਤੇ ਡੂੰਘਾ ਸਾਹ ਬਾਹਰ ਛੱਡੋ)।
2. ਸਾਹ ਲੈਣ ਦੀ ਦਰ ਦਾ ਸਮਾਯੋਜਨ ਅਤੇ ਇਸ ਨੂੰ ਨਿਯੰਤ੍ਰਿਤ ਕਰੋ;
  • ਜਦੋਂ ਤੁਸੀਂ ਆਪਣੇ ਸਧਾਰਣ ਸਾਹ ਲੈਣ ਦਾ ਡੂੰਘੇ ਸਾਹ ਲੈਣ ਵਿੱਚ ਸਮਾਯੋਜਨ ਕਰਨ ਦੇ ਯੋਗ ਹੁੰਦੇ ਹੋ, ਤਾਂ ਆਪਣੇ ਸਾਹ ਅੰਦਰ ਲੈਣ ਅਤੇ ਬਾਹਰ ਛੱਡਣ ਦੀਆਂ ਦਰਾਂ ਨੂੰ ਸਮਾਨ ਰੱਖਣ ਲਈ ਸਮਾਯੋਜਨ ਕਰੋ।
  • ਜੇ ਤੁਸੀਂ ਸਾਹ ਅੰਦਰ ਖਿੱਚਣ ਵਿੱਚ 4 ਸਕਿੰਟ ਦਾ ਸਮਾਂ ਲੈਂਦੇ ਹੋ, ਤਾਂ ਫੇਰ ਸਾਹ ਬਾਹਰ ਛੱਡਣ ਲਈ ਸਮਾਨ 4 ਸਕਿੰਟ ਲਓ
  • ਆਪਣੀ ਸਾਹ ਲੈਣ ਦੀ ਦਰ ਦਾ ਸਮਾਯੋਜਨ ਕਰਨ ਵਿੱਚ ਸਮਾਂ ਲੱਗੇਗਾ, ਕਾਹਲ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈ। ਪਹਿਲਾਂ, ਤੁਸੀਂ 4 ਸਕਿੰਟਾਂ ਦੇ ਨਾਲ ਸ਼ੁਰੂ ਕਰ ਸਕਦੇ ਹੋ ਜਿਵੇਂ ਕਿ ਤੁਹਾਡੇ ਸਾਹ ਅੰਦਰ ਖਿੱਚਣ ਅਤੇ ਬਾਹਰ ਛੱਡਣ ਦੀ ਗਤੀ।
  • 4 ਸਕਿੰਟਾਂ ਤੇ ਆਪਣੀ ਸਾਹ ਲੈਣ ਦੀ ਦਰ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ, ਇਸ ਨੂੰ 5 ਸਕਿੰਟਾਂ ਦੀ ਦਰ ਤਕ ਵਧਾਓ, ਫੇਰ 6 ਸਕਿੰਟ, ਆਦਿ।
3. ਇੱਕ ਵਾਰ ਜਦੋਂ ਤੁਸੀਂ ਆਪਣੀ ਸਾਹ ਲੈਣ ਦੀ ਦਰ ਨੂੰ ਨਿਯੰਤ੍ਰਿਤ ਕਰ ਲੈਂਦੇ ਹੋ, ਤਾਂ ਆਪਣੀ ਸਾਹ ਲੈਣ ਦੀ ਦਰ ਵਿੱਚ ਤਬਦੀਲੀਆਂ ਕਰਨ ਬਾਰੇ ਸਿੱਖੋ:
  • ਉਦਾਹਰਣ ਲਈ: ਸਾਹ ਅੰਦਰ ਖਿੱਚਣ ਲਈ 4 ਸਕਿੰਟਾਂ ਦਾ ਉਪਯੋਗ ਕਰੋ। ਰੁਕੋ ਅਤੇ 2 ਸਕਿੰਟਾਂ ਲਈ ਆਪਣੇ ਸਾਹ ਨੂੰ ਰੋਕੋ। ਸਾਹ ਬਾਹਰ ਛੱਡਣ ਲਈ 5 ਸਕਿੰਟਾਂ ਦਾ ਉਪਯੋਗ ਕਰੋ। ਆਪਣੇ ਸਾਹ ਨੂੰ 2 ਜਾਂ 3 ਸਕਿੰਟਾਂ ਲਈ ਰੋਕੋ, ਫੇਰ ਸਾਹ ਬਾਹਰ ਛੱਡਣ ਲਈ 4 ਸਕਿੰਟ ਦਾ ਸਮਾਂ ਲਓ।

ਸਰੋਤ

Fill 1

Document

ਮਾਨਸਿਕ ਸਿਹਤ:

ਇਸ ਦਸਤਾਵੇਜ਼ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਆਮ ਜਾਣਕਾਰੀ ਮੁਹੱਈਆ ਕੀਤੀ ਗਈ ਹੈ।

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ
Group 3

Video

ਆਈਕੌਨ ਹੈਲਥ ਮੇਲਾ, ਖਾਲਸਾ ਦੀਵਾਨ ਸੁਸਾਇਟੀ (2 ਘੰਟੇ 9 ਮਿੰਟ)

ਆਈਕੌਨ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਤੇ ਵਰਕਸ਼ਾਪ ਦੇਖੋ ਜੋ ਕਿ ਖਾਲਸਾ ਸਕੂਲ ਸੁਸਾਇਟੀ, ਮਾਰਚ 28, 2015 ਨੂੰ ਆਯੋਜਿਤ ਕੀਤੀ ਗਈ ਸੀ।

ਵੀਡੀਓ ਦੇਖੋ
Group 3

Video

iCON: ਪੈਨਲ Q&A ਸੰਖੇਪ ਦੇ ਨਾਲ (46 ਮਿੰਟ 31 ਸਕਿੰਟ)

ਸਿਹਤ ਪੇਸ਼ਾਵਰਾਂ ਦੇ ਇੱਕ ਪੈਨਲ ਨੂੰ ਸ੍ਰੋਤਿਆਂ ਦੇ ਸਵਾਲਾਂ ਅਤੇ ਚਿੰਤਾਵਾਂ ਦੇ ਜਵਾਬ ਦਿੰਦੇ ਹੋਏ ਦੇਖੋ। ਐਤਵਾਰ, ਮਾਰਚ 27, 2016

ਵੀਡੀਓ ਦੇਖੋ
Group 3

Video

ਡਿਪਰੈਸ਼ਨ (26 ਮਿੰਟ 20 ਸਕਿੰਟ)

ਡ. ਕਾਲਾ ਸਿੰਘ ਉਦਾਸੀ ਰੋਗ ਦੇ ਆਮ ਭੁਲੇਖਿਆਂ ਅਤੇ ਅਸਲੀ ਲੱਛਣਾਂ ਬਾਰੇ ਦੱਸਦੇ ਹਨ। ਐਤਵਾਰ, ਮਾਰਚ 27, 2016

ਵੀਡੀਓ ਦੇਖੋ
Group 3

Video

ਡਿਪਰੈਸ਼ਨ, ਡ. ਲੀਨਾ ਜੈਨ ਵਲੋਂ (23 ਮਿੰਟ 15 ਸਕਿੰਟ)

ਡਾ ਲੀਨਾ ਜੈਨ ਨੇ ਡਿਪਰੈਸ਼ਨ ਬਾਰੇ ਆਈਕੋਨ ਦੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਰਕਸ਼ਾਪ ਤੇ ਗੱਲਬਾਤ ਕੀਤੀ। ਇਹ ਵਰਕਸ਼ਾਪ ਸੰਗਮ ਸਿੱਖਿਆ ਅਤੇ ਸੱਭਿਆਚਾਰਕ ਸੁਸਾਇਟੀ ਵਿਖੇ ਨਵੰਬਰ 28, 2015 ਨੂੰ ਆਯੋਜਿਤ ਕੀਤੀ ਗਈ ਸੀ।

ਵੀਡੀਓ ਦੇਖੋ
Group 3

External Link

ਤਨਾਅ ਨਾਲ ਸਿੱਝਣਾ:

ਇਸ ਦਸਤਾਵੇਜ਼ ਵਿੱਚ ਤਨਾਅ ਨੂੰ ਰੋਕਣ ਬਾਰੇ ਸੁਝਾਅ ਦਿੱਤੇ ਗਿਏ ਹਨ।

ਲਿੰਕ ਵੇਖੋ
Group 3

Video

ਚਿੰਤਾ ਦਾ ਪਰਬੰਧ (13 ਮਿੰਟ)

ਡ. ਗੁਲਜ਼ਾਰ ਚੀਮਾ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਮਾਨਸਿਕ ਬਿਮਾਰੀ ਬਾਰੇ ਜਾਗਰੂਕਤਾ ਦੀ ਲੋੜ ਅਤੇ ਚਿੰਤਾ ਬਾਰੇ ਗੱਲਬਾਤ ਕਰਦੇ ਹਨ। ਐਤਵਾਰ, ਮਾਰਚ 27, 2016

ਵੀਡੀਓ ਦੇਖੋ
Group 3

External Link

ਨਸ਼ੇਆਂ ਦੀ ਦੁਰਵਰਤੋਂ ਨੂੰ ਸਮਝਣਾ (22 ਮਿੰਟ ਅਤੇ 16 ਸਕਿੰਟ)

ਡ. ਜੋਗੀ ਹੈਰਡ ਸ਼ਰਾਬ ਦੇ ਸਿਹਤ ਤੇ ਹਾਨੀਕਾਰਕ ਅਸਰ ਬਾਰੇ ਚਰਚਾ ਕਰਦੇ ਹਨ। ਐਤਵਾਰ, ਮਾਰਚ 27, 2016

ਲਿੰਕ ਵੇਖੋ
Group 3

Video

ਚਿੰਤਾ ਨੂੰ ਸਮਝਣਾ (17 ਮਿੰਟ ਅਤੇ)

ਡ. ਜੋਗੀ ਹੈਰਡ ਚਿੰਤਾ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਇਹ ਵਰਕਸ਼ਾਪ ਸੰਗਮ ਸਿੱਖਿਆ ਅਤੇ ਸੱਭਿਆਚਾਰਕ ਸੁਸਾਇਟੀ ਵਿਖੇ ਨਵੰਬਰ 28, 2015 ਨੂੰ ਆਯੋਜਿਤ ਕੀਤੀ ਗਈ ਸੀ।

ਵੀਡੀਓ ਦੇਖੋ