ਹੋਰ

ਸਟ੍ਰੋਕ/Stroke

This page is also available in Chinese and English.

 

 

ਸੰਖੇਪ ਜਾਣਕਾਰੀ

ਕੈਨੇਡਾ ਵਿਚ ਸਟ੍ਰੋਕ ਅਪਾਹਿਜਕਤਾ ਲਈ ਨੰਬਰ 1, ਦਿਮਾਗ਼ੀ ਵਿਗਾੜ ਲਈ ਨੰਬਰ 2 ਅਤੇ ਮੌਤ ਲਈ ਨੰਬਰ 3 ਕਾਰਨ ਹੈ।

2008 ਤੋਂ 2009 ਤੱਕ 10,500 ਤੋਂ ਜ਼ਿਆਦਾ ਲੋਕਾਂ ਨੂੰ ਬੀ.ਸੀ.ਵਿਚ ਪਹਿਲੀ ਵਾਰ ਸਟ੍ਰੋਕ ਹੋਈ ਸੀ। ਉਨ੍ਹਾਂ ਵਿਚੋਂ 4,500 ਲੋਕਾਂ ਨੂੰ ਗੰਭੀਰ ਅਸਰ ਹੋਇਆ ਅਤੇ ਹਸਪਤਾਲ ਜਾਣਾ ਪਿਆ।

ਪਹਿਲੀ ਵਾਰ ਸਟ੍ਰੋਕ ਹੋਣ ਵਾਲੇ 100 ਮਰੀਜ਼ਾਂ ਵਿਚੋਂ:
- 27 ਮਰ ਗਏ
- 5 ਗੰਭੀਰ ਰੂਪ ਵਿਚ ਵਿਕਲਾਂਗ ਹੋ ਗਏ ਜਿਨ੍ਹਾਂ ਨੂੰ ਲੰਮੇ ਸਮੇਂ ਲਈ ਇਲਾਜ ਦੀ ਲੋੜ ਸੀ।
- ਸਟ੍ਰੋਕ ਕਾਰਨ ਸਿਹਤ ਸੰਭਾਲ ਦੇ ਖਰਚਿਆਂ ਤੇ ਬੀ.ਸੀ. ਵਿਚ $330 ਮਿਲੀਅਨ ਤੋਂ ਵੱਧ ਖਰਚਾ ਹੋ ਜਾਂਦਾ ਹੈ।

ਇਹ ਲਿਖਤ ਡਾ. ਸੈਮੁਅਲ ਯਿੱਪ ਅਤੇ ਡਾ. ਥਾਮਸ ਹੋ ਵੱਲੋਂ ਮੁਹੱਈਆ ਕੀਤੀ ਗਈ

ਇਸਕੀਮਿਕ ਦੌਰਾ

ਦਿਮਾਗ਼ ਨੂੰ ਆਕਸੀਜਨ ਪਹੁੰਚਾਉਣ ਵਾਲੇ ਖ਼ੂਨ ਵਿਚ ਅਚਾਨਕ ਰੁਕਾਵਟ ਕਾਰਨ ਇਸਕੀਮਿਕ ਸਟ੍ਰੋਕ ਹੁੰਦੀ ਹੈ ਜਿਸ ਕਾਰਨ ਦਿਮਾਗ਼ ਦਾ ਕੁੱਝ ਹਿੱਸਾ ਮਰ ਜਾਂਦਾ ਹੈ। ਜਿਸ ਕਾਰਨ ਦਿਮਾਗ਼ ਦੇ ਉਸ ਹਿੱਸੇ ਦੁਆਰਾ ਕੰਟਰੋਲ ਕੀਤੇ ਸਰੀਰ ਦੇ ਅੰਗਾਂ ਤੇ ਅਸਰ ਪੈਂਦਾ ਹੈ।

ਇਸਕੀਮਿਕ ਸਟ੍ਰੋਕ ਦੀ ਪਹਿਚਾਣ ਕਿਵੇਂ ਕੀਤੀ ਜਾਂਦੀ ਹੈ?
ਡਾਕਟਰ ਮਰੀਜ਼ ਦੀ ਮੌਜੂਦਾ ਹਾਲਤ ਦੇਖੇਗਾ ਅਤੇ:
1) ਮਰੀਜ਼ ਦੀ ਸਿਹਤ ਬਾਰੇ ਜਾਣਕਾਰੀ ਲੈ ਕੇ ਹੇਠ ਲਿਖੀਆਂ ਗੱਲਾਂ ਬਾਰੇ ਵਿਚਾਰ ਕਰੇਗਾ:
- ਸਟ੍ਰੋਕ ਦੇ ਲੱਛਣ ਪਹਿਲਾਂ ਕਦੋਂ ਨਜ਼ਰ ਆਉਣੇ ਸ਼ੁਰੂ ਹੋਏ?
- ਮਰੀਜ਼ ਦੀ ਸਿਹਤ ਦਾ ਪਿਛੋਕੜ।ਇਤਿਹਾਸ।
- ਮਰੀਜ਼ ਅੱਜ ਕਲ ਕਿਹੜੀਆਂ ਦਵਾਈਆਂ ਲੈ ਰਿਹਾ ਹੈ।
- ਕਿਹੜੀਆਂ ਦਵਾਈਆਂ ਤੋਂ ਐਲਰਜੀ ਹੈ।
- ਕੀ ਇਸ ਤੋਂ ਪਹਿਲਾਂ ਵੀ ਕੋਈ ਸਟ੍ਰੋਕ ਜਾਂ ਦਿਮਾਗ਼ ਵਿਚ ਹੈਮਰਿਜ ਹੋਇਆ ਸੀ।
- ਸਟ੍ਰੋਕ ਦੇ ਕੋਈ ਖ਼ਤਰੇ ਦੇ ਕਾਰਨ।
- ਇਸ ਤੋਂ ਪਹਿਲਾਂ ਕੋਈ ਸਰਜਰੀ ਜਾਂ ਖ਼ੂਨ ਵਗਣ ਦੀ ਕੋਈ ਤਕਲੀਫ ਹੋਈ ਹੈ।
2) ਦਿਮਾਗ਼ੀ ਪ੍ਰਣਾਲੀ ਦਾ ਮੁਆਇਨਾ ਅਤੇ ਛਾਣ ਬੀਨ ਕਰੇਗਾ
3) ਲੈਬਾਰਟਰੀ ਵਿਚ ਕੁੱਝ ਟੈੱਸਟਾਂ ਲਈ ਪ੍ਰਬੰਧ ਕਰੇਗਾ (ਜਿਵੇਂ ਕਿ ਖ਼ੂਨ ਦਾ ਟੈੱਸਟ)
4) ਸੀ.ਟੀ. ਸਕੈਨ ਜਾਂ ਕੈਟ ਸਕੈਨ ਬਾਰੇ ਪ੍ਰਬੰਧ ਕਰੇਗਾ
5) ਲੈਬਾਰਟਰੀ ਦੇ ਕੁੱਝ ਟੈੱਸਟਾਂ ਦੇ ਨਤੀਜੇ ਦੇਖੇਗਾ ਜੋ ਸ਼ਾਇਦ ਮਦਦ ਕਰ ਸਕਦੇ ਹੋਣ

ਸੀ.ਟੀ. (ਕੰਪਿਊਟਿਡ ਟੋਮੋਗਰਾਫੀ)ਸਕੈਨ – ਐਕਸਰੇ ਦੁਆਰਾ ਦਿਮਾਗ਼ ਦੀ ਫੋਟੋ ਬਣਾਉਂਦਾ ਹੈ
ਕੈਟ (ਕੰਪਿਊਟਿਡ ਟੋਮੋਗਰਾਫੀ ਐਂਜੀਓਗਰਾਫੀ) ਸਕੈਨ – ਮਰੀਜ਼ ਦੀ ਖ਼ੂਨ ਦੀ ਨਾੜੀ ਵਿਚ ਖ਼ਾਸ ਪਦਾਰਥ ਸੂਈ ਰਾਹੀਂ ਪਾ ਕੇ ਖ਼ੂਨ ਦੀਆਂ ਨਾੜੀਆਂ ਦੀ ਫੋਟੋ ਲਈ ਜਾਂਦੀ ਹੈ ਤਾਂ ਕਿ ਕਿਸੇ ਅਸਾਧਾਰਨ ਹਾਲਤ ਜਿਵੇਂ ਕਿ ਐਨਿਊਰਿਜ਼ਮ (ੳਨੲੁਰੇਸਮ) ਦਾ ਪਤਾ ਕੀਤਾ ਜਾ ਸਕੇ।

ਇਸਕੀਮਿਕ ਸਟ੍ਰੋਕ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਇਲਾਜ ਦਾ ਨਿਸ਼ਾਨਾ ਇਹ ਹੁੰਦਾ ਹੈ ਕਿ ਖ਼ੂਨ ਦੇ ਗਤਲਿਆਂ ਨੂੰ ਤੋੜ ਕੇ ਦਿਮਾਗ਼ ਵਿਚ ਖ਼ੂਨ ਦੀ ਸਪਲਾਈ ਬਹਾਲ ਕੀਤੀ ਜਾਏ ਤਾਂ ਕਿ ਦਿਮਾਗ਼ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ।
ਇਸ ਸਮੇਂ ਅਮਰੀਕਾ ਦੀ ਖਾਣਾ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਐੱਫ਼.ਡੀ.ਏ. ਵੱਲੋਂ ਇਸਕੀਮਿਕ ਸਟ੍ਰੋਕ ਦੇ ਇਲਾਜ ਲਈ ਟਿਸ਼ੂ ਪਲਾਸਮਿਨੋਜੈਮ ਐਕਟੀਵੇਟਰ {Tissue Plasminogen Activator (tPA)}. ਦਵਾਈ ਦੀ ਹੀ ਇਜਾਜ਼ਤ ਹੈ। ਇਹ ਦਵਾਈ ਖ਼ੂਨ ਦੇ ਗਤਲਿਆਂ ਨੂੰ ਤੋੜਦੀ ਹੈ ਅਤੇ ਸਟ੍ਰੋਕ ਦੀਆਂ ਨਿਸ਼ਾਨੀਆਂ ਪਹਿਲੀ ਵਾਰ ਨਜ਼ਰ ਆਉਣ ਦੇ 4.5 ਘੰਟਿਆਂ ਅੰਦਰ ਲੈ ਲੈਣੀ ਚਾਹੀਦੀ ਹੈ।

ਲਿਖਤਡਾ. ਸੈਮੁਅਲ ਯਿੱਪ ਵਲੋਂ ਮੁਹੱਈਆ ਕੀਤੀ ਗਈ

ਸਟ੍ਰੋਕ ਨੂੰ ਰੋਕਣ ਲਈ ਵਰਜਸ਼ ਕਰੋ

ਕੀ ਵਰਜਸ਼ ਕਰਨ ਨਾਲ ਸਟ੍ਰੋਕ ਨੂੰ ਰੋਕਣ ਵਿਚ ਮਦਦ ਮਿਲਦੀ ਹੈ?

ਹਾਂ ਜੀ, ਜ਼ਿਆਦਾ ਮਾਨਸਿਕ ਦਬਾਅ ਨਾਲ ਵਰਜਸ਼, ਸਿਹਤਮੰਦ ਸੰਤੁਲਤ ਖ਼ੁਰਾਕ, ਸੋਡੀਅਮ, ਭਾਰ, ਤਮਾਕੂਨੋਸ਼ੀ ਅਤੇ ਸ਼ਰਾਬ ਪੀਣੀ ਇਹਸਟ੍ਰੋਕ ਲਈ ਖ਼ਤਰੇ ਦੇ ਕਾਰਨ ਹਨ ਜਿਨ੍ਹਾਂ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
ਸਬੂਤਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਸਟ੍ਰੋਕ ਦੇ ਜ਼ਿਆਦਾਤਰ ਮਰੀਜ਼ਾਂ ਦੀ ਦਿਲ ਦੀ ਸਿਹਤ ਬਹੁਤ ਮਾੜੀ ਹੁੰਦੀ ਹੈ। ਇਸ ਕਾਰਨ ਸਟ੍ਰੋਕਦੁਬਾਰਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਐਰੋਬਿਕ ਵਰਜਸ਼ ਕਰਨ ਨਾਲ:

ਹੋਰ ਪੜ੍ਹਲੋ ਜੀ

ਵਰਜਸ਼ ਕਿਵੇਂ ਸ਼ੁਰੂ ਕਰੀਏ:

ਹੋਰ ਪੜ੍ਹਲੋ ਜੀ

ਕੁੱਝ ਸੁਝਾਉ:

ਹੋਰ ਪੜ੍ਹਲੋ ਜੀ

ਕਿੰਨੀ ਦੇਰ ਬਾਅਦ?

ਹੋਰ ਪੜ੍ਹਲੋ ਜੀ

ਕਿੰਨੀ ਕੁ ਸਖ਼ਤ?

ਹੋਰ ਪੜ੍ਹਲੋ ਜੀ

ਬਰਨਾੜਡ ਲੀ ਵੱਲੋਂ ਪੇਸ਼ ਕੀਤੀ ਜਾਣਕਾਰੀ

ਮਜ਼ੋਰੀ ਜਾਂ ਸੁੰਨਤਾ/ਸਿਥਲਤਾ

  • ਅਚਾਨਕ ਕਮਜ਼ੋਰੀ ਜਾਂ ਅੰਗਾਂ ਜਾਂ ਚਿਹਰੇ ਦੇ ਇੱਕ ਪਾਸੇ ਵਿਚ ਤਾਕਤ ਘਟਣੀ, ਆਪਣੇ ਆਪ ਹੋਣ ਵਾਲੇ ਪ੍ਰਤੀਕਰਮਾਂ ਵਿਚ ਸੁਸਤੀ, ਜਿਨ੍ਹਾਂ ਦਾ ਸਬੰਧ ਸੁਨੰਤਾ/ਸਿਥਲਤਾ ਹੈ। ਮੂੰਹ ਟੇਢਾ ਹੋਣਾ, ਰਾਲ਼ਾਂ ਵਗਣੀਆਂ ਅਤੇ ਖਾਣਾ ਅੰਦਰ ਲੰਘਾਉਣ ਵਿਚ ਦਿੱਕਤ ਹੋਣੀ।
  • ਬੋਲਣ ਜਾਂ ਸਮਝਣ ਵਿਚ ਦਿੱਕਤ
    ਅਚਾਨਕ ਬੋਲਣਾ ਬੰਦ, ਅਸਪਸ਼ਟ ਉਚਾਰਨ, ਜਾਂ ਸਮਝਾਉਣ ਵਿਚ ਦਿੱਕਤ, ਖ਼ਿਆਲਾ ਵਿਚ ਝੁੰਜਲਾਹਟ। ਕਈ ਵਾਰ ਇਹ ਸਮਝਣ ਵਿਚ ਦਿੱਕਤ ਹੁੰਦੀ ਹੈ ਕਿ ਹੋਰ ਲੋਕ ਕੀ ਕਹਿ ਰਹੇ ਹਨ। ਬੋਲ ਚਾਲ ਦੀ ਖਿਚੜੀ ਜਿਹੀ ਬਣ ਜਾਂਦੀ ਹੈ ਜੋ ਸਮਝ ਨਹੀਂ ਪੈਂਦੀ।
  • ਦੇਖਣ ਵਿਚ ਦਿੱਕਤ
    ਇੱਕ ਜਾਂ ਦੋਨਾਂ ਅੱਖਾਂ ਵਿਚ ਨਜ਼ਰ ਘਟਣੀ, ਪਰ ਕੁੱਝ ਹਾਲਤਾਂ ਵਿਚ ਇਹ ਥੋੜ੍ਹੇ ਸਮੇਂ ਲਈ ਹੋ ਸਕਦੀ ਹੈ। ਕਈ ਵਾਰ ਦੇਖਣ ਦਾ ਦਾਇਰਾ ਅੱਧਾ ਹੀ ਰਹਿ ਜਾਂਦਾ ਹੈ।
  • ਸਿਰ ਦਰਦ
    ਬਹੁਤ ਤੇਜ਼ ਸਿਰ ਦਰਦ ਜੈਸੀ ਪਹਿਲਾਂ ਕਦੀ ਨਹੀਂ ਹੋਈ
  • ਚੱਕਰ ਆਉਣੇ, ਸੰਤੁਲਨ ਦਾ ਵਿਗੜਨਾ ਅਤੇ ਅੰਗਾਂ ਵਿਚ ਤਾਲ ਮੇਲ ਦੀ ਘਾਟ
    ਸੰਤੁਲਨ ਦਾ ਵਿਗੜਨਾ, ਚੱਲਣ ਫਿਰਨ ਵਿਚ ਦਿੱਕਤ, ਕਿਸੇ ਕਾਰਨ ਤੋਂ ਬਿਨਾ ਡਿੱਗ ਪੈਣਾ

ਇਹ ਲਿਖਤ ਡਾ. ਥਾਮਸ ਹੋ ਵੱਲੋਂ ਮੁਹੱਈਆ ਕੀਤੀ ਗਈ 

ਜਿਹੜੇ ਕਾਰਨ ਬਦਲੇ ਨਹੀਂ ਜਾ ਸਕਦੇ:

  • ਉਮਰ
  • ਲਿੰਗ (Gender)
  • ਪਰਵਾਰਕ ਪਿਛੋਕੜ
  • ਜਾਤੀ
  • ਸਟ੍ਰੋਕ ਜਾਂ ਛੋਟੀਆਂ ਸਟ੍ਰੋਕਾਂ ਦਾ ਪਿਛੋਕੜ

ਜਿਹੜੇ ਕਾਰਨ ਬਦਲੇ ਜਾ ਸਕਦੇ ਹਨ:

  • ਖ਼ੂਨ ਦਾ ਵੱਧ ਦਬਾਅ
  • ਖ਼ੂਨ ਵਿਚ ਜ਼ਿਆਦਾ ਕੁਲੈਸਟਰੋਲ
  • ਸ਼ੂਗਰ ਰੋਗ
  • ਆਟਰੀਅਲ ਫ਼ਿਬਰੀਲੇਸ਼ਨ (Atrial fibrillation)
  • ਜ਼ਿਆਦਾ ਭਾਰ (ਮੋਟਾਪਾ)
  • ਤਮਾਕੂ-ਨੋਸ਼ੀ
  • ਜ਼ਿਆਦਾ ਸ਼ਰਾਬ/ਅਲਕੋਹਲ ਪੀਣਾ
  • ਵਰਜਸ਼ ਦੀ ਕਮੀ
  • ਤਣਾਅ

ਤੁਹਾਡੇ ਵਿਚ ਖ਼ਤਰੇ ਦੇ ਜਿੰਨੇ ਜ਼ਿਆਦਾ ਕਾਰਨ ਹੋਣਗੇ ਤੁਹਾਨੂੰ ਸਟ੍ਰੋਕ ਹੋਣ ਦਾ ਉਤਨਾ ਹੀ ਜ਼ਿਆਦਾ ਖ਼ਤਰਾ ਹੋਵੇਗਾ।

ਇਹ ਲਿਖਤ ਡਾ. ਸੈਮੁਅਲ ਯਿੱਪ ਅਤੇ ਡਾ. ਥਾਮਸ ਹੋ ਵੱਲੋਂ ਮੁਹੱਈਆ ਕੀਤੀ ਗਈ

ਸਟ੍ਰੋਕ ਦੀਆਂ ਨਿਸ਼ਾਨੀਆਂ

ਇਨ੍ਹਾਂ ਦਾਇਲਾਜ ਹੈ ਜੇ ਤੁਸੀਂ ਜਲਦੀ (FAST) ਕਾਰਵਾਈ ਕਰੋ।

  • ਚਿਹਰਾ(Face). ਚਿਹਰਾ ਟੇਢਾ ਨਜ਼ਰ ਆਉਂਦਾ ਹੈ?
  • ਬਾਂਹ(Arm).ਇੱਕ ਬਾਂਹ ਹੇਠਾਂ ਲਮਕ ਗਈ ਹੈ?
  • ਬੋਲ ਚਾਲ (Speech). ਬੋਲ ਚਾਲ ਸਾਫ਼ ਨਹੀਂ?
  • ਸਮਾਂ(Time). 911 ਨੂੰ ਫ਼ੋਨ ਕਰੋ!

ਐਮਰਜੈਂਸੀ ਵਿਚ 2 ਘੰਟਿਆਂ ਦੇ ਅੰਦਰ ਪਹੁੰਚ ਜਾਓ!
ਲ਼ੱਛਣਾਂ ਦੇ ਠੀਕ ਹੋਣ ਦਾ ਇੰਤਜ਼ਾਰ ਨਾ ਕਰੋ। 911 ਨੂੰ ਫ਼ੋਨ ਕਰਨਾ ਹੀ ਸਭ ਤੋਂ ਚੰਗੀ ਕਾਰਵਾਈ ਹੈ।
ਸਿਹਤ ਸੰਭਾਲ ਕਰਨ ਵਾਲੇ ਫ਼ੌਰੀ ਮਦਦ ਦੇ ਸਕਦੇ ਹਨ। ਉਹ ਹਸਪਤਾਲ ਨੂੰ ਮਰੀਜ਼ ਦੇ ਆਉਣ ਦੀ ਅਗਾਊਂ ਸੂਚਨਾ ਵੀ ਦੇ ਸਕਦੇ ਹਨ ਤਾਂ ਕਿ ਹਸਪਤਾਲ ਵਿਚ ਮਰੀਜ਼ ਦੇ ਪਹੁੰਚਦੇ ਸਾਰ ਉਸ ਦਾ ਇਲਾਜ ਸ਼ੁਰੂ ਹੋ ਸਕੇ। ਮਰੀਜ਼ ਦਾ ਆਪਣੇ ਆਪ ਐਮਰਜੈਂਸੀ ਵਿਚ ਜਾਣ ਨਾਲੋਂ ਇਹ ਚੰਗਾ ਤਰੀਕਾ ਹੈ।
ਐਮਰਜੈਂਸੀ ਵਿਚ ਸਿਹਤ ਸੰਭਾਲ ਕਰਨ ਵਾਲੀ ਟੀਮ ਸਟ੍ਰੋਕ ਜਿਹੇ ਲੱਛਣਾਂ ਦੀ ਪਹਿਚਾਣ ਕਰੇਗੀ, ਸਟ੍ਰੋਕ ਕਿਸ ਸਮੇਂ ਹੋਇਆ ਹੈ ਬਾਰੇ ਪੁੱਛੇਗੀ ਤਾਂ ਕਿ ਜਲਦੀ ਨਾਲ ਸੀ.ਟੀ. ਸਕੈਨ ਕੀਤਾ ਜਾ ਸਕੇ ਅਤੇ ਸਟ੍ਰੋਕ ਦੀ ਮਾਹਿਰ ਟੀਮ ਨੂੰ ਸੰਪਰਕ ਕੀਤਾ ਜਾ ਸਕੇ।

ਸੀ.ਟੀ. ਸਕੈਨ ਦੀ ਇੱਕ ਦਮ ਕਿਉਂ ਜ਼ਰੂਰਤ ਹੈ?
ਸਟ੍ਰੋਕ ਕਾਰਨ ਹੋਏ ਅਸਾਧਾਰਨ ਬਦਲਾਅ ਅਤੇ ਸਟ੍ਰੋਕ ਦੀ ਤੀਬਰਤਾ ਨੂੰ ਚੈੱਕ ਕਰਨ ਲਈ ਸੀ.ਟੀ. ਸਕੈਨ ਬਹੁਤ ਲਾਭਦਾਇਕ ਹੈ। ਸੀ.ਟੀ. ਸਕੈਨ ਨਾਲ ਇਹ ਵੀ ਪਤਾ ਲੱਗ ਸਕਦਾ ਹੈ ਕਿ ਖ਼ੂਨ ਵਗਿਆ ਹੈ ਕਿ ਨਹੀਂ, ਅਤੇ ਕਿਤਨੀ ਜਗ੍ਹਾ ਤੇ ਕਿਤਨਾ ਅਸਰ ਹੋਇਆ ਹੈ ਵਗੈਰਾ।

ਕਿਸ ਜਾਣਕਾਰੀ ਨਾਲ ਇਲਾਜ ਜਲਦੀ ਸ਼ੁਰੂ ਹੋ ਸਕਦਾ ਹੈ?
ਸਿਹਤ ਸੰਭਾਲ ਟੀਮ ਨੂੰ ਦਿੱਤੀ ਹੇਠ ਲਿਖੀ ਜਾਣਕਾਰੀ ਲਾਭਦਾਇਕ ਹੋਵੇਗੀ।

  • ਸਟ੍ਰੋਕ ਹੋਣ ਦਾ ਸਮਾਂ
  • ਨਿਸ਼ਾਨੀਆਂ (ਅਚਾਨਕ, ਨਵਾਂ ਜਾਂ ਪਹਿਲੇ ਵੀ ਹੋਇਆ ਹੈ, ਆਮ ਹਾਲਤ)
  • ਹੋਰ ਬਿਮਾਰੀਆਂ
  • ਦਵਾਈਆਂ ਅਤੇ ਐਲਰਜੀਆਂ (ਜਿਵੇਂ ਕਿ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ, ਦੇਸੀ (ਹਰਬਲ) ਦਵਾਈਆਂ ਵਗ਼ੈਰਾ)

ਦੁਬਾਰਾ ਸਾਹ ਚਾਲੂ ਕਰਨਾ: ਨਕਲੀ ਸਾਹ ਦੇਣਾ, ਯੰਤਰਾਂ ਨਾਲ ਸਾਹ ਦਿਵਾਉਣਾ (defibrillation ਡੀਫਿਬਰੀਲੇਸ਼ਨ)?

ਡਾ. ਕੈਂਡਲ ਹ ਵੱਲੋਂ ਪੇਸ਼ ਕੀਤੀ ਜਾਣਕਾਰੀ

ਹੋਰ ਪੜ੍ਹਲੋ ਜੀ

ਸਟ੍ਰੋਕ ਤੋਂ ਬਾਅਦ ਹੋਣ ਵਾਲੀਆਂ ਆਮ ਤੌਰ ਤੇ ਇਹ ਦਿਮਾਗ਼ੀ ਅਤੇ ਭਾਵਨਾਤਮਿਕ ਮੁਸ਼ਕਲਾਂ ਦੇਖੀਆਂ ਗਈਆਂ ਹਨ:

  • ਉਦਾਸੀ
  • ਚਿੰਤਾ
  • ਸਦਮੇ ਤੋਂ ਬਾਅਦ ਤਣਾਅ ਦੀ ਹਾਲਤ { Post Traumatic Stress Syndrome (PTSS)}
  • ਭਾਵਨਾਤਮਿਕ ਜ਼ਿੰਮੇਵਾਰੀ*
  • ਜਲਦੀ ਗੁੱਸੇ ਹੋਣਾ ਅਤੇ ਸੋਚ ਵਿਚਾਰ ਦੇ ਤਰੀਕੇ ਵਿਚ ਬਦਲਾਉ
  • ਕੰਟਰੋਲ ਕਰਨ ਵਿਚ ਕਮੀ, ਸੋਚ ਵਿਚਾਰ ਦੀ ਕਾਬਲੀਅਤ ਅਤੇ ਯਾਦਾਸ਼ਤ ਸ਼ਕਤੀ ਵਿਗੜਨੀ

ਕਾਰਨ:

  • ਸਟ੍ਰੋਕ ਕਾਰਨ ਦਿਮਾਗ਼ ਨੂੰ ਘੱਟ ਆਕਸੀਜਨ ਦੇ ਪਹੁੰਚਣ ਕਾਰਨ ਦਿਮਾਗ਼ ਦੇ ਕਈ ਕੋਸ਼ਾਣੂਆਂ ਨੂੰ ਨੁਕਸਾਨ ਪਹੁੰਚਣਾ। ਸਰੀਰ ਵਿਚ ਤਬਦੀਲੀਆਂ ਦਾ ਸਬੰਧ ਦਿਮਾਗ਼ ਦੇ ਉਸ ਹਿੱਸੇ ਵਿਚ ਹੋਏ ਨੁਕਸਾਨ ਨਾਲ ਹੁੰਦਾ ਹੈ।
  • ਆਪਣੇ ਰੋਜ਼ਾਨਾ ਦੇ ਕੰਮ ਕਰਨ ਵਿਚ ਅਸਮਰੱਥਾ ਅਤੇ ਸਰੀਰਕ ਅਤੇ ਪਹਿਚਾਣ ਕਰਨ ਦੀ ਸ਼ਕਤੀ ਵਿਚ ਕਮਜ਼ੋਰੀ ਅਸਿੱਧੇ ਤੌਰ ਤੇ ਮਰੀਜ਼ ਦੀ ਦਿਮਾਗ਼ੀ ਅਤੇ ਭਾਵਨਾਤਮਿਕ ਸਿਹਤ ਤੇ ਅਸਰ ਕਰਦੀਆਂ ਹਨ। ਸਟ੍ਰੋਕ ਦੇ ਮਰੀਜ਼ਾਂ ਦਾ ਇੱਕ ਤਿਹਾਈ ਹਿੱਸਾ 3-6 ਮਹੀਨਿਆਂ ਬਾਅਦ ਉਦਾਸੀ ਮਹਿਸੂਸ ਕਰਦਾ ਹੈ।

ਉਹ ਨਿਸ਼ਾਨੀਆਂ ਜੋ ਮਰੀਜ਼ ਦੇ ਧਿਆਨ ਵਿਚ ਨਹੀਂ ਆਉਂਦੀਆਂ ਪਰ ਹੋਰ ਲੋਕ ਮਹਿਸੂਸ ਕਰਦੇ ਹਨ, ਵਿਚ ਇਹ ਸ਼ਾਮਲ ਹਨ:

  • ਕੰਮਾਂ ਵਿਚ ਦਿਲਚਸਪੀ ਘਟਣੀ, ਮਨੋਬਲ ਡਿੱਗਣਾ, ਜ਼ਿੰਦਗ਼ੀ ਮਾਣਨ ਵਿਚ ਖੁਸ਼ੀ ਨਾ ਹੋਣੀ
  • ਉਦਾਸ ਅਤੇ ਨਿਰਾਸ਼ ਰਹਿਣਾ, ਆਪਣੇ ਆਪ ਕੁੱਝ ਵੀ ਕਰਨ ਨੂੰ ਜੀਅ ਨਾ ਕਰਨਾ
  • ਥਕਾਵਟ, ਸ਼ਕਤੀਹੀਣ, ਸੌਣ ਵਿਚ ਦਿੱਕਤ ਜਾਂ ਬਹੁਤ ਜ਼ਿਆਦਾ ਸੌਣਾ
  • ਭੁੱਖ ਅਤੇ ਭਾਰ ਦਾ ਘਟਣਾ
  • ਧਿਆਨ ਇਕਾਗਰ ਕਰਨ ਵਿਚ ਦਿੱਕਤ, ਆਪਣੇ ਆਪ ਨੂੰ ਫ਼ਜ਼ੂਲ ਜਾਂ ਸਮਝਣਾ, ਕੁੱਝ ਵੀ ਕਰਨ ਨੂੰ ਜੀਅ ਨਾ ਕਰਨਾ
  • ਸੁਸਤ ਮਹਿਸੂਸ ਕਰਨਾ, ਬੇਚੈਨ ਜਾਂ ਸਥਿਰ ਬੈਠਣ ਵਿਚ ਮੁਸ਼ਕਲ ਹੋਣੀ
  • ਜ਼ਿੰਦਾ ਨਾ ਰਹਿਣ ਜਾਂ ਆਤਮਘਾਤ ਦੇ ਖਿਆਲ

ਉੱਪਰ ਲਿਖਿਆਂ ਵਿਚੋਂ ਜੇ ਕੋਈ ਵੀ ਲੱਛਣ ਨਜ਼ਰ ਆਏ ਤਾਂ ਬਿਮਾਰੀ ਦੇ ਇਲਾਜ ਲਈ ਆਪਣੇ ਡਾਕਟਰ ਜਾਂ ਮਾਹਿਰ ਨੂੰ ਜਲਦੀ ਤੋਂ ਜਲਦੀ ਮਿਲੋ। ਨਹੀਂ ਤਾਂ ਬਿਮਾਰੀ ਤੋਂ ਰਾਜ਼ੀ ਹੋਣ ਦੇ ਚਾਂਸ ਬਹੁਤ ਘੱਟ ਹੋ ਜਾਣਗੇ ਅਤੇ ਅਪਾਹਜ ਹੋਣ ਜਾਂ ਮੌਤ ਦਾ ਖ਼ਤਰਾ ਵਧ ਜਾਏਗਾ।
ਇਹ ਲਿਖਤ ਡਾ.ਥਾਮਸ ਹੋ ਵੱਲੋਂ ਮੁਹੱਈਆ ਕੀਤੀ ਗਈ
* ਭਾਵਨਾਤਮਿਕ ਜ਼ਿੰਮੇਵਾਰੀ – ਦਾ ਮਤਲਬ ਹੈ ਭਾਵਨਾਤਮਿਕ ਪ੍ਰਤੀਕਿਰਿਆ ਬਹੁਤ ਜ਼ਿਆਦਾ ਜਾਂ ਮੌਕੇ ਅਨੁਸਾਰ ਨਾ ਹੋਣੀ। ਇਸ ਵਿਚ ਹੱਦ ਤੋਂ ਵੱਧ ਗੁੱਸੇ ਹੋਣਾ, ਹੂੰਗਰਨਾ, ਹੱਸਣਾ ਜਾਂ ਰੋਣਾ ਸ਼ਾਮਲ ਹਨ। ਸਟ੍ਰੋਕ ਤੋਂ ਬਚੇ ਕਈ ਮਰੀਜ਼ਾਂ ਵਿਚ ਇਹ ਲੱਛਣ ਹੁੰਦਾ ਹੈ

© 2012 Heart and Stroke Foundation of Canada

ਸਟ੍ਰੋਕ ਤੋਂ ਬਾਅਦ ਕੀ ਮੈਂ ਤੁਰੁ ਫਿਰ ਸਕਾਂਗਾ/ਗੀ?

ਦਿਮਾਗ਼ੀ ਚੋਟ ਤੋਂ ਬਾਅਦ ਦਿਮਾਗ਼ ਬਹੁਤ ਜਲਦੀ ਠੀਕ ਹੋ ਜਾਂਦਾ ਹੈ।ਸਟ੍ਰੋਕ ਤੋਂ ਬਾਅਦ ਪ੍ਰਭਾਵਿਤ ਪਾਸੇ ਦੀ ਮੋਟਰ ਦੀ ਰਿਕਵਰੀ ਇੱਕ ਨਿਸ਼ਚਿਤ ਤਰੀਕੇ ਨਾਲ ਹੁੰਦੀ ਹੈ।ਰਿਕਵਰੀ ਦੀ ਮਾਤਰਾ ਦਿਮਾਗ਼ ਦੀ ਚੋਟ ਦੇ ਅਸਥਾਨ ਅਤੇ ਸਾਈਜ਼ ਅਤੇ ਮਰੀਜ਼ ਦੀ ਉਮਰ ਜਿਹੇ ਕਾਰਨਾ ਤੇ ਨਿਰਭਰ ਕਰਦੀ ਹੈ।
ਮੁੜ ਬਹਾਲੀ ਦੇ ਮੁਲਾਂਕਣ ਵਿਚ ਆਮ ਤੌਰ ਤੇ ਇਹ ਸ਼ਾਮਲ ਹਨ:

  • ਮੋਢੇ ਦੀ ਦਰਦ, ਸਰੀਰ ਤੇ ਕੰਟ੍ਰੋਲ, ਬਾਂਹ, ਹੱਥ, ਲੱਤ ਅਤੇ ਪੈਰ ਦੀ ਮੋਟਰ ਰਿਕਵਰੀ ਦੀ ਸਟੇਜ ਦਾ ਮੁਲਾਂਕਣ।
  • ਬਿਸਤਰੇ ਲਈ ਹਿਲ ਜੁਲ ਦਾ ਮੁਲਾਂਕਣ, ਖੜਾ ਕਰ ਕੇ, ਅਦਲਾ ਬਦਲੀ ਕਰ ਕੇ, ਚਲਾ ਕੇ, ਪੌੜੀਆਂ ਚੜ੍ਹਾ ਕੇ
  • ਬੋਲ ਚਾਲ ਦਾ ਮੁਲਾਂਕਣ ਜਿਵੇਂ ਕਿ ਸਮਝਣਾ, ਉਚਾਰਨ, ਹੋਰ ਲੋਕਾਂ ਨਾਲ ਗਲ ਬਾਤ, ਸਮੱਸਿਆ ਦਾ ਸਮਾਧਾਨ ਅਤੇ ਯਾਦਾਸ਼ਤ
  • ਪਿਸ਼ਾਬ ਅਤੇ ਟੱਟੀ ਕਰਨ ਤੇ ਕੰਟ੍ਰੋਲ ਦਾ ਮੁਲਾਂਕਣ

ਸਟ੍ਰੋਕ ਤੋਂ ਬਾਅਦ ਕਿਹੜੀਆਂ ਵਰਜਸ਼ਾਂ ਲਾਭਦਾਇਕ ਹੋ ਸਕਦੀਆਂ ਹਨ ?

  • ਹਿਲ ਜੁਲ ਵਾਲੀਆਂ ਵਰਜਸ਼ਾਂ ਦੀ ਸੀਮਾਂ ਰੇਂਜ
  • ਬਾਹਾਂ ਦੀ ਕੰਮ ਕਰਨ ਦੀ ਸਿਖਲਾਈ
  • ਧੜ ਨੂੰ ਕੰਟ੍ਰੋਲ ਕਰਨ ਦੀਆਂ ਵਰਜਸ਼ਾਂ
  • ਬਿਸਤਰੇ ਲਈ ਹਿਲ ਜੁਲ ਦੀ ਸਿਖਲਾਈ
  • ਅਦਲਾ ਬਦਲੀ ਦੀ ਸਿਖਲਾਈ ਦੀਆਂ ਵਰਜਸ਼ਾਂ
  • ਸੰਤੁਲਨ ਦੀਆਂ ਵਰਜਸ਼ਾਂ
  • ਚੱਲਣ ਦੀਆਂ ਵਰਜਸ਼ਾਂ
  • ਪੌੜੀਆਂ ਚੜ੍ਹਣ ਦੀ ਸਿਖਲਾਈ
  • ਐਰੋਬਿਕ ਵਰਜਸ਼ਾਂ

ਬਰਨਾੜਡ ਲੀ ਵੱਲੋਂ ਪੇਸ਼ ਕੀਤੀ ਜਾਣਕਾਰੀ