ਹੋਰ

ਵਧੀਆ ਖਾਣਾ/Eating Well

This page is also available in Chinese and Punjabi

ਸੜਕ ਤੇ ਸਹੀ ਖਾਣਾਂ ਪੀਣਾਂ

By Registered Dietitian Priti Suri

1. ਜੇ ਤੁਹਾਡੇ ਟਰੱਕ ਵਿੱਚ ਫਰਿੱਜ ਹੈ ਤਾਂ ਉਸ ਦੀ ਵਰਤੋਂ ਸਿਹਤਮੰਦ ਭੋਜਨ ਅਤੇ ਸਨੈਕਸ ਸੰਭਾਲਣ ਲਈ ਕਰੋ। ਇਸ ਕਾਰਨ ਤੁਹਾਡੀ ਫਾਸਟ ਫੂਡ ਲੈਣ ਦੀ ਚਾਹਤ ਵੀ ਘਟ ਹੋਵੇਗੀ ਜੱਦ ਤੁਹਾਡੇ ਕੋਲ ਪੂਰੀ ਮੀਲ ਲਈ ਰੁੱਕਣ ਦਾ ਸਮਾਂ ਨਹੀਂ ਹੈ।
2. ਕੈਨਡੀਆਂ ਅਤੇ ਚਿਪਸ ਤੋਂ ਦੂਰ ਰਹੋ। ਬਲਕਿ, ਤੁਸੀਂ ਉਹ ਭੋਜਨ ਖਾਓ ਜਿਸ ਨਾਲ ਤੁਸੀਂ ਜ਼ਿਆਦਾ ਸਮੇਂ ਲਈ ਭਰਿਆ ਮਹਿਸੂਸ ਕਰੋ, ਜਿਵੇਂ ਕੀ ਚੀਜ਼, ਪ੍ਰੈੱਜ਼ਲਜ਼,ਮੱਕੀ ਦੇ ਦਾਨੇ ਅਤੇ ਤਾਜ਼ਾਂ ਫਲ ਅਤੇ ਸਬਜ਼ੀਆਂ।
3. ਜੱਦ ਤੁਸੀਂ ਫ਼ਾਸਟ ਫੂਡ ਰੈਸਟੋਰੈਂਟ ਵਿੱਚ ਖਾਂਦੇ ਹੋ ਤਾਂ ਹਮੇਸ਼ਾਂ ਚੁਸਤ ਚੋਣ ਕਰੋ I ਕਈ ਰੈਸਟੋਰੈਂਟ ਹੁਣ ਭੁੰਨਿਆ, ਲੋ-ਫੈਟ, ਘੱਟ-ਨਮਕ ਅਤੇ ਤਾਜ਼ਾ ਫਲ ਅਤੇ ਸਲਾਦ ਦੀ ਚੋਣ ਦਿੰਦੇ ਹਨ। ਮੇਨੂ ਤੇ ਅਕਸਰ ਇਹ ਚੋਣਾਂ ਆਸਾਨ ਪਛਾਣ ਲਈ ਮਾਰਕ ਕੀਤੀਆਂ ਹੁੰਦੀਆ ਹਨ। ਕੁਝ ਮੁਖ ਗਲਾਂ ਹਨ ਗਰਿੱਲ/ਬਰੋਇਲ ਬਜਾਏ ਕਰਿਸਪੀ/ਫਰਾਈਡ, ਅਤੇ ਸਾਸ/ਡਰੈਸਿੰਗ ਨੂੰ ਸਾਈਡ ਤੇ ਲੇਵੋ।
4. ਰੋਜ਼ ਪੰਜ ਪਰੋਸੇ ਫਲ ਅਤੇ ਸਬਜ਼ੀਆਂ ਖਾਣ ਦਾ ਯਤਨ ਕਰੋ ਜਿਸ ਨਾਲ ਕੈਲੋਰੀ ਅਤੇ ਪੌਸ਼ਟਿਕ ਦਾ ਸੰਤੁਲਿਤ ਰਹਿੰਦਾ ਹੈ ਜੱਦ ਭੋਜਨ ਦੀ ਚੋਣ ਘੱਟ ਹੋਵੇ।
5. ਕੁਝ ਤੇਜ਼ ਭੋਜਨ ਦੀ ਯੋਜਨਾ ਕਰੋ, ਜਿਵੇਂ ਦਲੀਆ (ਜੋ ਹੁਣ ਏਸ਼ੀਆਈ ਰੂਪ ਵਿਚ ਵੀ ਉਪਲੱਬਧ ਹੈ) ਅਤੇ ਹੋਰ ਉੱਚ ਫਾਈਬਰ ਸੀਰੀਅਲ ਨਾਲ ਗੈਰ-ਚਰਬੀ ਜਾਂ ਲੋ-ਚਰਬੀ ਦੁੱਧ ਅਤੇ ਤਾਜ਼ਾ ਫਲ। ਇਹ ਕੁੱਝ ਨਾਸ਼ਤੇ ਲਈ ਆਸਾਨ ਚੋਣਾਂ ਹਨ ਜੋ ਰੋਡ ਤੇ ਤਿਆਰ ਕੀਤੀਆਂ ਜਾ ਸਕਦੀਆਂ ਹਨl
6. ਜੱਦ ਤੁਸੀਂ ਆਪਣਾ ਖਾਣਾਂ ਖੁਦ ਬਣਾਉਦੇ ਹੋ ਤਾਂ ਤੁਸੀਂ ਉਸ ਵਿੱਚ ਫੈਟ ਅਤੇ ਨਮਕ ਦਾ ਕੰਟਰੋਲ ਕਰ ਸਕਦੇ ਹੋ। ਪੋਰਟੇਬਲ ਕੂਲਰ, ਮਿੰਨੀ ਸਲੋ ਕੂਕਰ ਅਤੇ ਲੰਚ ਕੂਕਰ ਨਾਲ ਟਰੱਕ ਡਰਾਈਵਰ ਖੁੱਦ ਆਪਣਾ ਭੋਜਨ ਸੰਭਾਲ ਅਤੇ ਤਿਆਰ ਕਰ ਸਕਦੇ ਹਨ ਆਪਣੇ ਟਰੱਕ ਦੇ ਆਰਾਮ ਵਿੱਚ, ਸਿਰਫ਼ ਇੱਕ 12 ਵੋਲਟ ਆਊਟਲੈੱਟ ਨਾਲ। ਇਹ ਹੈ ਛੋਲੇ ਬਣਾਉਨ ਲਈ ਅਸਾਨ ਰੇਸਪੀ – http://youtu.be/6RkIqlocCSo
7. ਪੀਣ ਦੀ ਚੋਣ ਬਹੁਤ ਸਮਝਦਾਰੀ ਨਾਲ ਕਰੋ। ਡਰਿੰਕਸ ਦੇ ਨਾਲ ਰੋਜ਼ ਵਾਧੂ 100 ਕੈਲੋਰੀ ਇੱਕਡੀ ਹੁੰਦੀ ਹੈ ਜਿਸ ਨਾਲ ਸਲਾਨਾ 10 lbs ਭਾਰ ਵੱਧਦਾ ਹੈ। ਡਾਇਅਟ ਜਾਂ ਬਣਾਉਣੀ ਮਿੱਠੇ ਵਾਲੀਆਂ ਡਰਿੰਕਸ ਨਾਲ ਤੁਹਾਡੀ ਹੋਰ ਮਿੱਠੀਆਂ ਚੀਜ਼ਾਂ ਜਾਂ ਹੋਰ ਭੋਜਨ ਖਾਣ ਦੀ ਚਾਹਤ ਵੱਧਦੀ ਹੈ। ਇਸ ਲਈ ਸਿਰਫ਼ ਪਾਣੀ ਜਾਂ ਬਿਨਾ ਮਿੱਠੇ ਵਾਲੀ ਕਾਫੀ ਜਾਂ ਚਾਹ ਹੀ ਪੀਓ ਆਪਣੀ ਪਿਆਸ ਬਜਾਉਣ ਲਈ। ਕਈ ਵਾਰੀ ਆਪਾਂ ਪਿਆਸ ਨੂੰ ਹੀ ਭੁੱਖ ਸਮਝ ਲੈਂਦੇ ਹਾਂ।
8. ਅਖੀਰ ਵਿੱਚ- ਭੋਜਨ ਨਾਲ ਸਬੰਧਤ ਨਹੀਂ, ਪਰ ਟਰਕ ਵਿੱਚੋਂ ਬਾਹਰ ਨਿਕਲ ਕੇ ਮਸਲ ਨੂੰ ਫੈਲਾਉਣਾ/ਲਚਕਾਉਣਾ ਬਹੁਤ ਜ਼ਰੂਰੀ ਹੈ ਜਦ ਵੀ ਹੋ ਸਕੇ।
ਆਸਾਨ ਤਰੀਕੇ ਆਪਣੀ ਖੁਰਾਕ ਵਿੱਚੋਂ ਹਾਨੀਕਾਰਕ ਚਰਬੀ ਨੂੰ ਕੱਟ ਕਰਨ ਲਈ
ਇਸ ਤੋਂ ਬਜਾਏ… ਇਹ ਚੁਣੋ
ਮੱਖਣ ਮਾਰਜ੍ਰਿਨ
ਆਮ ਚੀਜ਼ ਘੱਟ ਫੈਟ ਵਾਲੀ ਜਾਂ ਬਿਨਾਂ ਫੈਟ ਵਾਲੀ ਚੀਜ਼
ਕ੍ਰੀਮ ਜਾਂ ਹਾਫ ਐਂਡ ਹਾਫ ਬਿਨਾਂ ਫੈਟ ਵਾਲੀ ਕ੍ਰੀਮ
ਹੋਮੋ ਦੁੱਧ 1% ਜਾਂ ਸਕਿਮ ਦੁੱਧ
ਪੂਰੀ ਫੈਟ ਵਾਲਾ ਯੋਗੱਰਟ (ਦਹੀਂ) ਬਿਨਾਂ ਫੈਟ ਵਾਲਾ ਯੋਗੱਰਟ (ਦਹੀਂ)
ਪਨੀਰ ਟੋਫੂ, ਜਾਂ 1% ਜਾਂ ਸਕਿਮ ਦੁੱਧ ਦਾ ਘਰ ਬਣਾਇਆ ਹੋਇਆ ਪਨੀਰ
ਮੇਆਨੇਜ਼ ਲਾਈਟ ਜਾਂ ਬਿਨਾਂ ਫੈਟ ਵਾਲਾ ਮੇਆਨੇਜ਼
ਚਿਕਨ (ਮੁਰਗੀ) ਮਾਸ ਨਾਲ ਚਿਕਨ (ਮੁਰਗੀ) ਮਾਸ ਤੋਂ ਬਿਨਾਂ
ਕਾਜੂ ਜਾਂ ਮੂੰਗਫਲੀ ਬਦਾਮ ਜਾਂ ਅਖਰੋਟ
ਪੂਰਾ ਆਂਡਾ ਸਫ਼ੈਦੀ

ਚਾਹ

ਮਾਤਰਾ: 2 ਕੱਪ

ਸਮੱਗਰੀ:

ਸਕਿੱਮ ਦੁੱਧ: 1 ਕੱਪ

ਪਾਣੀ: 1 ਕੱਪ

ਚੀਨੀ: 2 ਛੋਟੇ ਚਮਚ

ਚਾਹ ਪੱਤੀ: 2 ਪੁੜੀਆਂ

ਅਦਰਕ: 2 ਸੈਂਟੀਮੀਟਰ ਦਾ ਚੌਰਸ ਟੁਕੜਾ (ਮਰਜ਼ੀ ਮੁਤਾਬਕ)

ਹਰੀ ਇਲਾਇਚੀ: 2 (ਮਰਜ਼ੀ ਮੁਤਾਬਕ)

ਵਿਧੀ:

(1) ਪਾਣੀ ਵਿੱਚ ਚਾਹ ਪੱਤੀ ਅਤੇ ਅਦਰਕ ਜਾਂ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਉਬਲਣ ਦਿਉ।

(2) ਦੁੱਧ ਪਾਉ ਅਤੇ 5-8 ਮਿੰਟ ਤੱਕ ਉਬਲਣ ਦਿਉ।

(3) ਚਾਹ ਦੋ ਕੱਪਾਂ ਵਿੱਚ ਪਾ ਦਿਉ ਅਤੇ ਚੀਨੀ ਨਾਲ ਵੱਖਰੀ ਪਰੋਸੋ।

ਵੈਜੀ ਚਾਟ

ਮਾਤਰਾ: 2 ਚਾਟ

ਸਮੱਗਰੀ:

ਛੱਲੀ ਦੇ ਦਾਣੇ: 4 ਵੱਡੇ ਚਮਚ

ਕੱਟਿਆ ਹੋਇਆ ਖੀਰਾ: 4 ਵੱਡੇ ਚਮਚ

ਕੱਟਿਆ ਹੋਇਆ ਪਿਆਜ਼: 2 ਵੱਡੇ ਚਮਚ

ਕੱਟਿਆ ਹੋਇਆ ਟਮਾਟਰ: 2 ਵੱਡੇ ਚਮਚ

ਉਬਲੇ ਹੋਏ ਛੋਲੇ: 5 ਵੱਡੇ ਚਮਚ

ਇਮਲੀ ਦੀ ਚਟਨੀ: 1 ਛੋਟਾ ਚਮਚ

ਵਿਧੀ:

(1) ਸਾਰੀ ਸਮੱਗਰੀ ਨੂੰ ਇਕੱਠਿਆਂ ਇੱਕ ਬਰਤਨ ਵਿੱਚ ਰਲਾ ਲਉ।

(2) ਚਾਟ ਮਸਾਲਾ ਅਤੇ ਇਮਲੀ ਦੀ ਚਟਨੀ ਮਿਲਾਉ ਅਤੇ ਪਰੋਸੋ।

ਅੰਜੀਰ ਦੀ ਬਰਫ਼ੀ

ਮਾਤਰਾ: 2 ਬਰਫ਼ੀਆਂ

ਸਮੱਗਰੀ:

ਅੰਜੀਰ: 5 ਅੰਜੀਰ

ਪਿਸਤਾ: 1 ਸਾਬਤ ਜਾਂ 2 ਅੱਧੇ ਟੁਕੜੇ

ਘਿਉ: 1 ਛੋਟਾ ਚਮਚ

ਸਕਿੱਮ ਦੁੱਧ: 1 ਵੱਡਾ ਚਮਚ (ਮਰਜ਼ੀ ਮੁਤਾਬਕ)

ਵਿਧੀ:

(1) ਨਰਮ ਹੋਣ ਤੱਕ ਅੰਜੀਰਾਂ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ।

(2) ਬਲੈਂਡਰ ਵਿੱਚ ਅੰਜੀਰਾਂ ਨੂੰ ਰਲਾ ਲਉ, ਜੇ ਲੋੜ ਹੋਵੇ ਤਾਂ ਸਕਿੱਮ ਦੁੱਧ ਵੀ ਪਾ ਲਉ।

(3) ਇੱਕ ਪੈਨ ਦੇ ਥੱਲੇ ਨੂੰ ਘਿਉ ਲਾ ਲਉ ਅਤੇ ਇਸ ਵਿੱਚ ਰਲੇ ਹੋਏ ਅੰਜੀਰਾਂ ਨੂੰ ਪਾ ਕੇ ਜੰਮਣ ਲਈ ਰੱਖ ਦਿਉ।

(4) ਬਰਫ਼ੀ ਦੇ ਟੁਕੜੇ ਕੱਟ ਲਉ ਅਤੇ ਪਿਸਤੇ ਨਾਲ ਸਜਾਉ।

ਬੇਕਡ ਸਮੋਸਾ

ਮਾਤਰਾ: 2 ਸਮੋਸੇ

ਸਮੱਗਰੀ:

ਫ਼ੀਲੋ ਪੇਸਟਰੀ ਦਾ ਆਟਾ: 2 ਸ਼ੀਟ

ਉਬਲੇ ਆਲੂ: 1/2 ਆਲੂ ਦਰਮਿਆਨਾ ਸਾਈਜ਼

ਕੱਟਿਆ ਹੋਇਆ ਪਿਆਜ਼: 1 ਵੱਡਾ ਚਮਚ

ਮਟਰ: 4 ਵੱਡੇ ਚਮਚ

ਟੋਫ਼ੂ: 4 ਵੱਡੇ ਚਮਚ

ਕਣਕ ਦਾ ਸੂਹੜਾ: 1 ਛੋਟਾ ਚਮਚ

ਮੱਕੀ ਦਾ ਤੇਲ: 1 ਛੋਟਾ ਚਮਚ

ਵਿਧੀ:

1. ਇੱਕ ਬਰਤਨ ਵਿੱਚ ਉਬਲੇ ਹੋਏ ਆਲੂ, ਮਟਰ, ਕੱਟਿਆ ਹੋਇਆ ਪਿਆਜ਼, ਕੱਦੂਕਸ਼ ਕੀਤਾ ਹੋਇਆ ਟੋਫ਼ੂ ਅਤੇ ਕਣਕ ਦੇ ਸੂਹੜੇ ਨੂੰ ਮਿਲਾਉ।

2. ਆਪਣੀ ਪਸੰਦ ਦੇ ਸੁਆਦ ਅਨੁਸਾਰ ਮਸਾਲੇ ਮਿਸ਼ਰਣ ਵਿੱਚ ਰਲਾਉ।

3. ਫ਼ੀਲੋ ਪੇਸਟਰੀ ਦੇ ਆਟੇ ਨੂੰ ਵੇਲ ਕੇ ਸ਼ੀਟ ਬਣਾਉ ਅਤੇ ਸ਼ੀਟ ਅਤੇ ਮਿਸ਼ਰਣ ਦੇ ਦੋ ਹਿੱਸੇ ਬਣਾਉ।

4. ਸਮੋਸਾ ਭਰਨ ਲਈ ਮਿਸ਼ਰਣ ਨੂੰ ਫ਼ੀਲੋ ਸ਼ੀਟ ਦੇ ਕੋਨੇ ਤੇ ਰੱਖ ਕੇ ਸਮੋਸਾ ਬਣਾਉ।

5. ਫ਼ੀਲੋ ਸ਼ੀਟ ਦੇ ਕਿਨਾਰਿਆਂ ਨੂੰ ਪਾਣੀ ਨਾਲ ਗਿੱਲਾ ਕਰਕੇ ਸਮੋਸੇ ਨੂੰ ਬੰਦ ਕਰੋ।

6. ਸਮੋਸਿਆਂ ਨੂੰ ਬੇਕਿੰਗ ਸ਼ੀਟ ਤੇ ਰੱਖ ਕੇ ਉਨ੍ਹਾਂ ਦੇ ਆਲੇ ਦੁਆਲੇ ਬੁਰਸ਼ ਨਾਲ ਮੱਕੀ ਦਾ ਤੇਲ ਲਾਉ।

7. 350 ਡਿਗਰੀ ਫ਼ੇਰਨਹਾਈਟ (175 ਡਿਗਰੀ ਸੈਲਸੀਅਸ) ਤੇ ਬੇਕ ਕਰੋ, ਜਦੋਂ ਤੱਕ ਕਿ ਸਮੋਸੇ ਖ਼ਸਤਾ ਬਣ ਜਾਣ ਅਤੇ ਬਾਹਰੋਂ ਰੰਗ ਸੁਨਹਿਰੀ/ਭੂਰਾ ਹੋ ਜਾਵੇ

ਗ਼ੁਲਾਬ ਜਾਮਣ

ਮਾਤਰਾ: 1 ਗ਼ੁਲਾਬ ਜਾਮਣ

ਸਮੱਗਰੀ:

ਸਕਿੱਮ ਦੁੱਧ ਪਾਊਡਰ: 1 ਕੱਪ

ਸਧਾਰਣ ਆਟਾ: 3 ਵੱਡੇ ਚਮਚ

ਮੱਖਣ, ਬਿਨਾਂ ਲੂਣ ਵਾਲਾ: 2 ਵੱਡੇ ਚਮਚ

ਬੇਕਿੰਗ ਪਾਊਡਰ: ਛੋਟਾ ਚਮਚ

ਦੁੱਧ, ਸਕਿੱਮ: ਕੱਪ

ਕੈਨੋਲਾ ਤੇਲ, ਤਲਣ ਲਈ: 2 ਕੱਪ

ਚਿੱਟੀ ਖੰਡ: 1 ਕੱਪ

ਪਾਣੀ: 1 ਕੱਪ

ਵਿਧੀ:

1. ਦੁੱਧ ਪਾਊਡਰ, ਸਧਾਰਣ ਆਟਾ, ਮੱਖਣ, ਬੇਕਿੰਗ ਪਾਊਡਰ ਅਤੇ ਦੁੱਧ ਨੂੰ ਰਲਾ ਲਉ ਅਤੇ ਨਰਮ ਜਿਹਾ ਗੁੰਨ੍ਹ ਲਉ।

2. ਇਸ ਗੁੰਨ੍ਹੀ ਹੋਈ ਸਮੱਗਰੀ ਨੂੰ ਲਗਭਗ 15 ਮਿੰਟ ਤੱਕ ਪਈ ਰਹਿਣ ਦਿਉ ਅਤੇ 40 ਛੋਟੇ ਛੋਟੇ ਗੋਲੇ ਬਣਾ ਲਉ।

3. ਇੱਕ ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਇਨ੍ਹਾਂ ਗੋਲਿਆਂ ਨੂੰ ਉਦੋਂ ਤੱਕ ਤਲੋ ਜਦ ਤੱਕ ਬਾਹਰੋਂ ਸੁਨਿਹਰੀ ਰੰਗ ਦੇ ਨਾ ਹੋ ਜਾਣ।

4. ਗੋਲਿਆਂ ਨੂੰ ਠੰਡੇ ਹੋ ਜਾਣ ਦਿਉ।

5. ਇੱਕ ਵੱਖਰੇ ਬਰਤਨ ਵਿੱਚ, ਇੱਕ ਕੱਪ ਪਾਣੀ ਵਿੱਚ ਖੰਡ ਪਾ ਕੇ ਖੰਡ ਦੇ ਘੁਲ ਜਾਣ ਤੱਕ ਗਰਮ ਕਰੋ।

6. ਇਸ ਚਾਸ਼ਨੀ ਨੂੰ ਠੰਡਾ ਹੋਣ ਦਿਉ।

7. ਤਲੇ ਹੋਏ ਗੋਲਿਆਂ ਨੂੰ ਖੰਡ ਦੀ ਚਾਸ਼ਨੀ ਵਿੱਚ ਪਾਉ ਅਤੇ ਪਰੋਸਣ ਤੋਂ ਪਹਿਲਾਂ ਇਨ੍ਹਾਂ ਨੂੰ ਘੱਟੋ ਘੱਟ ਅੱਧੇ ਘੰਟੇ ਤੱਕ ਪਏ ਰਹਿਣ ਦਿਉ।

ਕੇਸਰ ਅਤੇ ਸੁੱਕੇ ਮੇਵਿਆਂ ਵਾਲਾ ਸ਼ਾਕਾਹਾਰੀ ਕਿਨਵਾ

(6 ਜਣਿਆਂ ਨੂੰ ਪਰੋਸਣ ਯੋਗ)

ਸਮੱਗਰੀ:

ਕਿਨਵਾ: 1 ਕੱਪ

ਪਿਆਜ਼: 1 ਛੋਟਾ, ਬਾਰੀਕ ਕੱਟਿਆ ਹੋਇਆ

ਲਾਲ ਸ਼ਿਮਲਾ ਮਿਰਚ: 1 ਛੋਟੀ, ਬਾਰੀਕ ਕੱਟੀ ਹੋਈ

ਮਟਰ: ਕੱਪ

ਗਾਜਰਾਂ: ਕੱਪ, ਬਾਰੀਕ ਕੱਟੀਆਂ ਹੋਈਆਂ

ਅਖ਼ਰੋਟ: ਕੱਪ, ਬਾਰੀਕ ਕੱਟੇ ਹੋਏ

ਬਦਾਮ: ਕੱਪ, ਬਾਰੀਕ ਕੱਟੇ ਹੋਏ

ਕੱਦੂ ਦੇ ਬੀਜ: ਕੱਪ, ਬਾਰੀਕ ਕੱਟੇ ਹੋਏ

ਤਿਲ: ਕੱਪ, ਬਾਰੀਕ ਕੱਟੇ ਹੋਏ

ਜ਼ੈਤੂਨ ਦਾ ਤੇਲ: 1 ਵੱਡਾ ਚਮਚ

ਕੇਸਰ: 1 ਚੁਟਕੀ

ਤਾਜ਼ਾ ਰੋਜ਼ਮੇਰੀ: 1 ਵੱਡਾ ਚਮਚ (ਜਾਂ ਛੋਟਾ ਚਮਚ ਜੇ ਸੁੱਕੀ ਹੋਵੇ)

ਸੋਇਆ ਚਟਨੀ: 1 ਵੱਡਾ ਚਮਚ

ਵਿਧੀ:

1. ਅਵਨ ਨੂੰ ਪਹਿਲਾਂ 350 ਡਿਗਰੀ ਫ਼ਾਰਨਹੀਟ ਤੱਕ ਗਰਮ ਕਰ ਲਉ। ਅਖ਼ਰੋਟ, ਬਦਾਮ, ਕੱਦੂ ਦੇ ਬੀਜ ਅਤੇ ਤਿਲਾਂ ਨੂੰ ਇੱਕ ਬੇਕਿੰਗ ਟਰੇਅ ਤੇ ਟਿਕਾ ਲਉ ਅਤੇ 5-10 ਮਿੰਟ ਤੱਕ ਅਵਨ ਵਿੱਚ ਸੇਕੋ।

2. ਕਿਨਵਾ ਨੂੰ ਉਬਲਦੇ ਪਾਣੀ ਵਿੱਚ ਖੰਗਾਲ ਲਉ ਅਤੇ ਪਾਣੀ ਨਿਚੋੜ ਦਿਉ।

3. ਇੱਕ ਪਤੀਲੇ ਵਿੱਚ ਤੇਲ ਗਰਮ ਕਰੋ; ਉਸ ਵਿੱਚ ਪਿਆਜ਼ ਅਤੇ ਕਿਨਵਾ ਪਾਉ ਅਤੇ ਦਰਮਿਆਨੇ ਸੇਕ ਉੱਤੇ 3 ਮਿੰਟ ਲਈ ਹਲਕਾ ਜਿਹਾ ਭੁੰਨੋੋ। ਲਗਾਤਾਰ ਹਿਲਾਉਂਦੇ ਰਹੋ।

4. ਲਾਲ ਸ਼ਿਮਲਾ ਮਿਰਚ ਵਿੱਚ ਪਾ ਦਿਉ ਅਤੇ 2 ਮਿੰਟ ਹੋਰ ਹਲਕਾ ਜਿਹਾ ਭੁੰਨੋ।

5. ਪਾਣੀ ਦੇ 2 ਕੱਪ, ਮਟਰ, ਸੋਇਆ ਚਟਨੀ, ਰੋਜ਼ਮੇਰੀ ਅਤੇ ਕੇਸਰ ਵਿੱਚ ਪਾਉ।

6. ਉਬਾਲਾ ਆ ਜਾਣ ਦਿਉ, ਢੱਕਣ ਦੇ ਕੇ 15 ਮਿੰਟ ਲਈ ਜਾਂ ਪਾਣੀ ਦੇ ਜਜ਼ਬ ਹੋ ਜਾਣ ਤੱਕ ਹਲਕੇ ਸੇਕ ਤੇ ਪੱਕਣ ਦਿਉ।

7. ਪਰੋਸਣ ਤੋਂ 10 ਮਿੰਟ ਪਹਿਲਾਂ ਭੁੰਨੇ ਹੋਏ ਸੁੱਕੇ ਮੇਵੇ ਅਤੇ ਬਾਕੀ ਦੀਆਂ ਚੀਜ਼ਾਂ ਵਿੱਚ ਪਾ ਦਿਉ।

ਛੋਲੇ

ਭਠੂਰੇ

ਦਹੀਂ ਭੱਲੇ

ਸਿਹਤਮੰਦ ਵਜਨ

ਬਾਡੀ ਮਾਸ ਇੰਡੈਕਸ (ਬੀਐਮਆਈ) ਅਤੇ ਕਮਰ ਦਾ ਘੇਰਾ ਇਹ ਨਿਰਧਾਰਤ ਕਰਨ ਲਈ ਦੋ ਸਭ ਤੋਂ ਆਮ ਤਰੀਕੇ ਹਨ ਕਿ ਕੀ ਤੁਹਾਡਾ ਵਜਨ ਸਿਹਤਮੰਦ ਰੇਂਜ ਵਿੱਚ ਆਉਂਦਾ ਹੈ ਜਾਂ ਨਹੀਂ। ਬੀਐਮਆਈ ਸਮੁੱਚੇ ਸਰੀਰ ਦੀ ਵਸਾ ਦੇ ਤੱਤ ਨੂੰ ਦਰਸਾਉਂਦਾ ਹੈ, ਜੱਦਕਿ ਕਮਰ ਦਾ ਘੇਰਾ ਕਮਰ ਦੇ ਆਲੇ-ਦੁਆਲੇ ਦੀ ਵਸਾ ਨੂੰ ਦਰਸਾਉਂਦਾ ਹੈ।

ਕਮਰ ਦੇ ਆਲੇ-ਦੁਆਲੇ ਇਕੱਤਰ ਵਸਾ ਨੂੰ ਇੰਸੁਲਿਨ ਪ੍ਰਤੀਰੋਧਕਤਾ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਡਾਇਬਿਟੀਜ਼ ਨੂੰ ਵਿਕਸਿਤ ਕਰਨ ਦੇ ਵਧੇ ਹੋਏ ਜੋਖਮ ਦਾ ਇਸ਼ਾਰਾ ਕਰਦਾ ਹੈ। ਇਸ ਤੋਂ ਇਲਾਵਾ, ਕਮਰ ਦੇ ਆਲੇ-ਦੁਆਲੇ ਵਸਾ ਦੀ ਕਾਫੀ ਜਿਆਦਾ ਮਾਤਰਾ ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ ਦੇ ਪੱਧਰ, ਉੱਚ ਟ੍ਰਾਇਗਲਿਸਰਾਈਡ ਦੇ ਪੱਧਰ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਸਕਦੀ ਹੈ।

ਏਸ਼ਿਆਈ ਪੁਰਸ਼ ਅਤੇ ਔਰਤ ਦੇ ਕਮਰ ਦਾ ਘੇਰਾ ਕ੍ਰਮ ਵਿੱਚ 90 ਸੈਮੀ (36 ਇੰਚ) ਅਤੇ 80 ਸੈਮੀ (32 ਇੰਚ) ਨਾਲੋਂ ਘੱਟ ਜਾਂ ਇਸ ਦੇ ਬਰਾਬਰ ਹੋਣਾ ਚਾਹੀਦਾ ਹੈ।

ਨਮਕ (ਸੋਡੀਅਮ)

ਨਮਕ ਹੀ ਸਿਰਫ ਸੋਡੀਅਮ ਦਾ ਸਰੋਤ ਨਹੀਂ।ਖਾਣ ਵਾਲੇ ਨਮਕ ਦਾ 75% ਤੋਂ ਜ਼ਿਆਦਾ ਤਿਆਰ ਕੀਤੇ ਹੋਏ ਖਾਣੇ, ਡੱਬਾ ਬੰਦ ਖਾਣੇ, ਖਾਣ ਲਈ ਤਿਆਰ ਖਾਣੇ, ਅਤੇ ਰੈਸਟੋਰੈਂਟਾਂ/ਹੋਟਲਾਂ ਦੇ ਖਾਣੇ ਵਿਚੋਂ ਆਉਂਦਾ ਹੈ।

ਨਮਕ ਘੱਟ ਖਾਣ ਲਈ, ਸਾਰਾ ਖਾਣਾ ਸ਼ੁਰੂ ਤੋਂ ਖ਼ੁਦ ਪਕਾਓ ਜਦੋਂ ਵੀ ਸੰਭਵ ਹੋਵੇ ਸਾਰਾ।ਖਾਣਾ ਸਵਾਦੀ ਬਣਾਉਣ ਲਈ ਨਮਕ ਵਲੀਆਂ ਸੀਜ਼ਨਿੰਗਜ਼ ਦੀ ਥਾਂ ਮਸਾਲੇ ਅਤੇ ਜੜੀਆਂ ਬੂਟੀਆਂ ਵਰਤੋ। ਅਤੇ ਜ਼ਿਆਦਾ ਸਾਬਤ ਖਾਣੇ ਚੁਣੋ, ਜਿਵੇਂ ਕਿ ਸਬਜ਼ੀਆਂ ਅਤੇ ਫਲ।ਅਖ਼ੀਰ ਤੇ, ਪੈਕਟ ਵਾਲਾ ਖਾਣਾ ਚੁਣਨ ਸਮੇਂ ਪੌਸ਼ਟਿਕ ਤੱਥਾਂ ਵਾਲਾ ਟੇਬਲ ਪੜ੍ਹੋ।

ਥਿੰਧ

ਸਾਰੇ ਥਿੰਧੇ ਇੱਕੋ ਜਿਹੇ ਨਹੀਂ ਹੁੰਦੇ, ਪਰ ਇਹ ਸਾਡੀ ਸਿਹਤ ਲਈ ਜ਼ਰੂਰੀ ਹਨ ਸਾਡੇ ਅੰਗਾਂ ਨੂੰ ਬਚਾਉਣ ਲਈ, ਸਾਨੂੰ ਗਰਮ ਰੱਖਣ ਲਈ,ਅਤੇ ਵਿਟਾਮਿਨ ਹਜ਼ਮ ਕਰਨ ਵਿਚ ਮਦਦ ਲਈ।

ਵਖਰੇ ਕਿਸਮ ਦੇ ਥਿੰਧੇ:

  • ਅਨਸੈਚੂਰੇਟਿਡਥਿੰਧੇਜਿਵੇਂ ਕਿ ਬਨਸਪਤੀ ਤੇਲ, ਗਿਰੀਆਂ, ਮਗਜ਼, ਅਤੇ ਆਵਾਕਾਡੋ, ਜੋ ਕਿ ਤੁਹਾਨੂੰ ਓਮੇਗਾ-3 ਫ਼ੈਟੀ ਦੇਂਦਾ ਹੈ।

  • ਸੈਚੂਰੇਟਿਡਥਿੰਧੇਜਿਵੇਂ ਕਿ ਚਰਬੀ ਵਾਲੇ ਮੀਟ, ਸੂਰ ਦੀ ਚਰਬੀ, ਮੱਖਣ, ਗਰੀ ਦਾ ਤੇਲ, ਅਤੇ ਪਾਮ ਦਾ ਤੇਲ।

  • ਟਰਾਂਸਫ਼ੈਟਡੱਬਾ ਬੰਦ ਖਾਣਿਆਂ ਵਿਚ ਵਰਤਿਆ ਹਾਈਡਰੋਜੀਨੇਟਿਡ ਤੇਲ।

  • ਕੁਲੈਸਟ੍ਰੋਲਜੋ ਮਿਲਦਾ ਹੈ ਓਫ਼ਲ (ੌਡਡੳਲ), ਸਕੁਇਡ (ਸਤੁਦਿ), ਸ਼ਰਿੰਪ, ਅਤੇ ਅੰਡੇ ਦੀ ਜ਼ਰਦੀ ਵਿੱਚ।

ਸਰੋਤ

Group 3

Video

ਪ੍ਰੀਤੀ ਦਾ ਖਾਨਾ ਖਜ਼ਾਨਾ - ਰੋਜ਼ਾਨਾ ਸਿਹਤਮੰਦ ਖਾਣਾ ਪਕਾਉਣਾ

ਪ੍ਰੀਤੀ ਦੇ ਨਾਲ ਸਿਹਤਮੰਦ ਖਾਣਾਂ ਪਕਾਉਣਾ ਸਿੱਖੋ I

ਵੀਡੀਓ ਦੇਖੋ
Group 3

Video

ਵੱਧੀਆ ਖਰੀਦੋ, ਵੱਧੀਆ ਖਾਉ

ਪ੍ਰੀਤੀ ਦੇ ਨਾਲ ਸਿਹਤਮੰਦ ਭੋਜਨ ਖਰੀਦਣ ਜਾਓ! ਉਹ ਕੀਮਤੀ ਸੁਝਾਅ ਦਿੰਦੀ ਹੈ ਜੋ ਖਰੀਦਦਾਰੀ ਸਮੇਂ ਮਨ ਵਿਚ ਰੱਖਣੇ ਜ਼ਰੂਰੀ ਹਨ।

ਵੀਡੀਓ ਦੇਖੋ

ਕਨੇਡਾ ਦੀ ਫੂਡ ਗਾਈਡ:

ਇਸ ਦਸਤਾਵੇਜ਼ ਵਿੱਚ ਹਰੇਕ ਭੋਜਨ ਗਰੁੱਪ ਦੀ ਖੁਕਾਕ ਦੀ ਜਾਣਕਾਰੀ ਹੈ I

ਵੀਡੀਓ ਦੇਖੋ

ਸਿਹਤਮੰਦ ਭੋਜਨ:

ਇਸ ਦਸਤਾਵੇਜ਼ ਵਿੱਚ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਵੀਡੀਓ ਦੇਖੋ

ਬਾਲਗਾਂ ਲਈ ਸਿਹਤਮੰਦ ਸਨੈਕਸ:

ਉਮਰ, ਸਿਹਤ, ਭਾਰ ਅਤੇ ਸਰਗਮੀ ਅਨੁਸਾਰ, ਬਾਲਗਾਂ ਲਈ ਸਨੈਕਸ ਦੀ ਜਾਣਕਾਰੀ I

ਵੀਡੀਓ ਦੇਖੋ
Fill 1

Document

ਘੱਟ ਨਮਕ ਵਾਲਾ ਭੋਜਨ:

ਦਿਲ ਦੇ ਮਰੀਜ਼ਾਂ ਲਈ ਘੱਟ ਨਮਕ ਵਾਲੇ ਭੋਜਨ ਦੇ ਫਾਇਦੇ

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ
Fill 1

Document

ਕੁੱਛ ਮੂਲ:

ਇਸ ਦਸਤਾਵੇਜ਼ ਵਿੱਚ ਸਾਊਥ ਏਸ਼ੀਆਈ ਭੋਜਨ ਨੂੰ ਡਾਇਬਿਟੀਜ਼ ਦੇ ਮਰੀਜ਼ ਲਈ ਬਣਾਓਣ ਦੀ ਜਾਣਕਾਰੀ ਹੈ I

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ
Fill 1

Document

ਡਾਇਬਿਟੀਜ਼ ਦੌਰਾਨ ਸਿਹਤਮੰਦ ਖਾਣਾ:

ਪੰਜਾਬੀ ਖਾਣੇ ਅਨੂਸਾਰ ਡਾਇਬਿਟੀਜ਼ ਲਈ ਭੋਜਨ ਦੀ ਜਾਣਕਾਰੀ I

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ