ਹੋਰ

ਚਲਦੇ ਰਹੋ/Get Moving

ਤੰਦਰੁਸਤ ਰਹਿਣਾ

ਅਸਾਨ ਕਸਰਤਾਂ:

 • ਦਿਨ ਦੇ ਦੌਰਾਨ ਸਰੀਰਕ ਗਤੀਵਿਧੀ ਲਈ ਇੱਕ ਨਿਸ਼ਚਿਤ ਸਮੇਂ ਦੀ ਅਵਧੀ ਨੂੰ ਨਿਰਧਾਰਤ ਕਰੋ।
 • ਬਾਹਰ ਸੈਰ ਕਰਨ, ਤੇਜ਼ ਸੈਰ ਕਰਨ ਜਾਂ ਜੋਗਿੰਗ ਵਿੱਚ ਇੱਕ ਦਿਨ ਵਿੱਚ ਅੱਧਾ ਘੰਟਾ ਜਾਂ ਜਿਆਦਾ ਸਮਾਂ ਬਿਤਾਓ।
 • ਬਾਂਹਾਂ ਅਤੇ ਲੱਤਾਂ ਨੂੰ ਸ਼ਾਮਲ ਕਰਨ ਵਾਲੀਆਂ ਅਸਾਨ ਕਸਰਤਾਂ ਜਿਵੇਂ ਕਿ ਤਾਈ ਚੀ, ਚੀਗੋਂਗ, ਯੋਗਾ ਜਾਂ ਪਿਲੇਟਸ।

ਕਸਰਤ ਦੇ ਦੌਰਾਨ ਇਸ ਤੇ ਧਿਆਨ ਦੇਣ ਬਾਰੇ ਯਾਦ ਰੱਖੋ:  

 • ਤੁਹਾਡਾ ਸਾਹ ਲੈਣਾ ਅਤੇ ਮੁਦਰਾ।
 • ਹਮੇਸ਼ਾ ਆਪਣੇ-ਆਪ ਨੂੰ ਸਾਹ ਲੈਣਾ ਜਾਰੀ ਰੱਖਣ ਬਾਰੇ ਯਾਦ ਕਰਾਓ।
 • ਸਹੀ ਮੁਦਰਾ ਲਈ ਕਿਸੇ ਪੇਸ਼ੇਵਰ ਨੂੰ ਪੁੱਛੋ ਜੇ ਤੁਸੀਂ ਅਨਿਸ਼ਚਿਤ ਹੋ।
 • ਆਪਣੀਆਂ ਖੁਦ ਦੀਆਂ ਕਸਰਤਾਂ ਨੂੰ ਡਿਜਾਈਨ ਨਾ ਕਰੋ ਕਿਉਂਕਿ ਇਹ ਸੱਟ ਅਤੇ ਪੇਸ਼ੀ ਵਿੱਚ ਖਿੱਚ ਪੈਣ ਜਾਂ ਦਰਦਾਂ ਦੀ ਅਗਵਾਈ ਕਰ ਸਕਦਾ ਹੈ।
 • ਜੇ ਤੁਹਾਡੇ ਕੋਈ ਵੀ ਸੁਆਲ ਹਨ ਤਾਂ ਮਾਹਰ ਦੀ ਸਲਾਹ ਲਓ।
 • ਹਮੇਸ਼ਾ ਕਿਸੇ ਪੇਸ਼ੇਵਰ ਨਾਲ ਸਲਾਹ ਕਰੋ ਅਤੇ ਆਪਣੇ ਵਲੋਂ ਸਮੱਸਿਆ ਦਾ ਮੁਲਾਂਕਣ ਕਰਨ ਤੋਂ ਪਰਹੇਜ਼ ਕਰੋ।.

ਡੈਨੀ ਲਾਊ, ਯੋਗਾ ਇੰਸਟ੍ਰਕਟਰ ਦੁਆਰਾ ਪ੍ਰਦਾਨ ਕੀਤੀ ਗਈ ਸਮੱਗਰੀ

 

ਮੁਦਰਾ

ਇੱਕ ਵਧੀਆ ਮੁਦਰਾ ਨੂੰ ਕਾਇਮ ਰੱਖਣਾ ਸਥਾਨਕ ਪੇਸ਼ੀ ਦੀ ਖਿੱਚ ਅਤੇ ਦਰਦ ਤੋਂ ਬਚਾਉਣ, ਰਾਹਤ ਪਹੁੰਚਾਉਣ ਅਤੇ ਇਲਾਜ ਕਰਨ ਵਿੱਚ ਮਦਦ ਕਰ ਸਕਦਾ ਹੈ। ਹੇਠਾਂ ਦਿੱਤੇ ਕੰਮਾਂ ਨੂੰ ਕਰਨ ਵੇਲੇ ਆਪਣੀ ਮੁਦਰਾ ਬਾਰੇ ਜਾਣੂ ਹੋਵੋ:

1. ਖੜ੍ਹੇ ਹੋਣਾ:

 • ਦੋਵੇਂ ਪੈਰ ਜ਼ਮੀਨ ਤੇ ਸਪਾਟ ਹੋਣੇ ਚਾਹੀਦੇ ਹਨ।
 • ਯਕੀਨੀ ਬਣਾਓ ਕਿ ਤੁਹਾਡੇ ਪੈਰਾਂ ਦੀਆਂ ਉਂਗਲੀਆਂ, ਅੱਡੀ ਅਤੇ ਪਾਸੇ ਜ਼ਮੀਨ ਤੇ ਸਪਾਟ ਹਨ।
 • ਤੁਹਾਨੂੰ ਨੰਗੇ ਪੈਰ ਹੋਣ ਵੇਲੇ ਜਾਂ ਬੂਟ ਪਾਉਣ ਵੇਲੇ ਜ਼ਮੀਨ ਤੇ ਦੋਹਾਂ ਪੈਰਾਂ ਨੂੰ ਸਪਾਟ ਮਹਿਸੂਸ ਕਰਨ ਦੇ ਯੋਗ ਹੋਣਾ ਚਾਹੀਦਾ ਹੈ।
 • ਸਿਰ ਤੋਂ ਪੈਰ ਤਕ ਸਰੀਰ ਨੂੰ ਇੱਕ ਸਿੱਧੀ ਲਕੀਰ ਵਿੱਚ ਰੱਖਣ ਤੇ ਧਿਆਨ ਦਿਓ।
 • ਤੁਹਾਡੇ ਲੱਕ ਨੂੰ ਅੱਗੇ ਕੀਤਾ ਜਾਂ ਪਿੱਛੇ ਝੁਕਾਇਆ ਨਹੀਂ ਜਾਣਾ ਚਾਹੀਦਾ ਹੈ।
 • ਤੁਹਾਡੀ ਛਾਤੀ ਨੂੰ ਫੁਲਾ ਕੇ ਬਾਹਰ ਨਹੀਂ ਕੀਤਾ ਜਾਣਾ ਚਾਹੀਦਾ ਹੈ।
 • ਆਪਣੇ ਮੋਢਿਆਂ ਦੀ ਸਥਿਤੀ ਤੇ ਧਿਆਨ ਦਿਓ; ਉਹ ਅੱਗੇ ਉੱਠੇ ਜਾਂ ਖਿੱਚੇ ਨਹੀਂ ਹੋਣੇ ਚਾਹੀਦੇ ਹਨ।

2. ਬੈਠਣਾ:

 • ਜਿੰਨਾ ਸੰਭਵ ਹੋ ਸਕੇ ਆਪਣੀ ਪਿੱਠ ਨੂੰ ਸਿੱਧਾ ਰੱਖੋ।
 • ਤੁਸੀਂ ਸਹਾਰੇ ਲਈ ਕੁਰਸੀ ਦੀ ਟੇਕ ਲੈ ਸਕਦੇ ਹੋ; ਆਪਣੀ ਪਿੱਠ ਨੂੰ ਕਾਫੀ ਜਿਆਦਾ ਚਾਪ ਵਾਂਗ ਨਾ ਕਰੋ।
 • ਸਿੱਧਾ ਬੈਠਣਾ ਤੁਹਾਡੇ ਢਿੱਡ ਦੀਆਂ ਪੇਸ਼ੀਆਂ ਨੂੰ ਸਖਤ ਕਰਨ ਵਿੱਚ ਮਦਦ ਕਰੇਗਾ।

3. ਤੁਰਨਾ:

 • ਆਪਣੀ ਮੁਦਰਾ ਤੇ ਧਿਆਨ ਦਿਓ।
 • ਕਾਫੀ ਜਿਆਦਾ ਪਿੱਛੇ ਜਾਂ ਅੱਗੇ ਝੁਕਣ ਦੀ ਕੋਸ਼ਿਸ਼ ਨਾ ਕਰੋ।
 • ਆਪਣੀ ਗਤੀ ਤੇ ਧਿਆਨ ਦਿਓ।
 • ਇੱਕ ਵਧੀਆ ਗਤੀ ਅਤੇ ਸਥਿਰ ਸੰਤੁਲਨ ਨੂੰ ਕਾਇਮ ਰੱਖੋ।

ਸਰੋਤ

Group 3

External Link

ਸਰੀਰਕ ਗਤੀਵਿਧੀ ਸੇਵਾਵਾਂ – ਹੈਲਥਲਿੰਕ ਬੀਸੀ

ਲਿੰਕ ਵੇਖੋ