ਲੋਕਾਂ ਦੀ ਉਮਰ ਹੋਣ, ਆਧੁਨਿਕ ਜੀਵਨ ਦਾ ਵੱਧਦਾ ਦਬਾਅ ਅਤੇ ਸਮਾਜਿਕ ਵਾਤਾਵਰਣ ਵਿੱਚ ਤਬਦੀਲੀਆਂ ਦੇ ਨਾਲ ਨਿੱਜੀ ਜੀਲਨਸ਼ੈਲੀ ਦੀਆਂ ਆਦਤਾਂ ਨੂੰ ਕਾਫੀ ਜਿਆਦਾ ਚੁਣੌਤੀ ਦਿੱਤੀ ਗਈ ਹੈ। ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਪੀੜਤ ਹੋਣ ਦਾ ਜੋਖਮ ਕਾਫੀ ਵੱਧ ਗਿਆ ਹੈ ਅਤੇ ਇਹ ਸਾਡੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਇਹ ਇਸ ਬਾਰੇ ਜਾਣਨ ਵਿੱਚ ਦਿਲਚਸਪੀ ਪੈਦਾ ਕਰਦਾ ਹੈ ਕਿ ਇੱਕ ਸਿਹਤਮੰਦ ਜੀਵਨ ਕਿਵੇਂ ਜਿਊਣਾ ਹੈ।
ਸਿਹਤਮੰਦ ਤੋਂ ਕੀ ਮਤਲਬ ਹੁੰਦਾ ਹੈ? ਪਾਰੰਪਰਿਕ ਤੌਰ ਤੇ, ਜਦੋਂ ਵਿਅਕਤੀ ਬਿਮਾਰ ਨਹੀਂ ਹੁੰਦਾ ਹੈ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਉਹ ਸਿਹਤਮੰਦ ਹਨ। ਵਿਸ਼ਵ ਸੁਆਸਥ ਸੰਗਠਨ ਦੇ ਮੁਤਾਬਕ, “ਸਿਹਤ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਇੱਕ ਸਥਿਤੀ ਹੈ, ਨਾ ਕਿ ਸਿਰਫ ਬਿਮਾਰੀ ਜਾਂ ਕਮਜੋਰੀ ਦਾ ਨਾ ਹੋਣਾ ਹੈ।”
ਇਸ ਕਰਕੇ, ਸਾਡੇ ਰੋਜ਼ ਦੇ ਜੀਵਨ ਵਿੱਚ, ਸਾਨੂੰ ਕਈ ਤਰ੍ਹਾਂ ਦੇ ਉੱਚ-ਜੋਖਮ ਕਾਰਕਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਨਕਾਰਾਤਮਕ ਤਰੀਕਿਆਂ ਨਾਲ ਸਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ: ਕੰਮ ਦਾ ਦਬਾਅ, ਲੰਬੇ ਸਮੇਂ ਤਕ ਕੰਮ ਕਰਨਾ, ਅਰਾਮ/ਨੀਂਦ ਦੀ ਕਮੀ, ਕਸਰਤ ਦੀ ਕਮੀ, ਮਾੜੀਆਂ ਖਾਣ-ਪੀਣ ਦੀਆਂ ਆਦਤਾਂ, ਹਵਾ ਦਾ ਪ੍ਰਦੂਸ਼ਣ, ਸਿਗਰਟ ਅਤੇ ਸ਼ਰਾਬ ਪੀਣਾ। ਇਨ੍ਹਾਂ ਜੋਖਮ ਕਾਰਕਾਂ ਨੂੰ ਘੱਟ ਕਰਨ ਤੋਂ ਬਿਨਾਂ, ਅਸੀਂ ਸੰਭਾਵੀ ਤੌਰ ਤੇ ਸਰੀਰਕ ਅਤੇ ਮਾਨਸਿਕ ਦੋਹਾਂ ਦੇ ਤੌਰ ਤੇ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਵਾਂਗੇ।
ਸਿਹਤਮੰਦ ਜ਼ਿੰਦਗੀ ਲਈ ਮੁੱਖ ਸੰਦੇਸ਼ ਵਧੀਆ ਆਦਤਾਂ ਨੂੰ ਵਿਕਸਿਤ ਕਰਨਾ, ਕੰਮ ਅਤੇ ਖੇਡ ਵਿੱਚ ਸੰਤੁਲਨ ਬਣਾਉਣਾ, ਸਹੀ ਕਸਰਤ ਕਰਨਾ, ਸੰਤੁਲਿਤ ਆਹਾਰ ਅਤੇ ਤਣਾਅ ਪ੍ਰਬੰਧਨ ਦਾ ਅਭਿਆਸ ਕਰਨਾ ਹੈ। ਉਹ ਸਭ ਤੋਂ ਆਦਰਸ਼ਕ ਗੱਲ੍ਹ ਜੋ ਤੁਸੀਂ ਕਰ ਸਕਦੇ ਹੋ, ਉਦੋਂ ਚਿਰਕਾਲੀ ਬਿਮਾਰੀ ਤੋਂ ਬਚਣ ਲਈ ਆਪਣੀ ਸਿਹਤ ਲਈ ਜਿੰਮੇਵਾਰੀ ਨੂੰ ਚੁੱਕਣਾ ਹੈ ਜਦੋਂ ਤੁਸੀਂ ਜਵਾਨ ਹੁੰਦੇ ਹੋ, ਵਧੀਆ ਸਵੈ-ਸਿਹਤ ਪ੍ਰਬੰਧਨ ਨੂੰ ਕਾਇਮ ਰੱਖ ਰਹੇ ਹੁੰਦੇ ਹੋ।
ਹੇਠਾਂ ਦਿੱਤੀ ਸਮੱਗਰੀ ਨੂੰ ਫਿਲਟਰ ਕਰੋ