ਹੋਰ

ਡਿਮੈਂਸ਼ੀਆ/Dementia

This page is also available in Chinese and English

ਸੰਖੇਪ ਜਾਣਕਾਰੀ

ਜਿਉਂ ਜਿਉਂ ਕੈਨੇਡੀਅਨ ਅਬਾਦੀ ਦੀ ਉਮਰ ਵਧ ਰਹੀ ਹੈ, ਆਉਂਦੇ 25 ਸਾਲਾਂ ਦੌਰਾਨ ਮਨੋਵਿਕਲਪ (ਡਿਮੈਂਸ਼ੀਆ) ਦੇ ਕੇਸਾਂ ਵਿੱਚ ਡਰਾਮਾਈ ਢੰਗ ਨਾਲ ਵਾਧਾ ਹੋਵੇਗਾ।60 ਸਾਲ ਦੀ ਉਮਰ ਤੋਂ ਉਪਰ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਯਾਦ ਸ਼ਕਤੀ ਬਾਰੇ ਚਿੰਤਾ ਹੈ, ਪਰ ਮਨੋਵਿਕਲਪ (ਡਿਮੈਂਸ਼ੀਆ) ਅਤੇ ਐਲਜ਼ੈ੍ਹਮੀਰਜ਼ ਦੀ ਬੀਮਾਰੀ ਕੇਵਲ ਯਾਦ ਸ਼ਕਤੀ ਦੀਆਂ ਸਮੱਸਿਆਵਾਂ ਨਹੀਂ।

ਮਨੋਵਿਕਲਪ (ਡਿਮੈਂਸ਼ੀਆ) ਇੱਕ ਅਸਪਸ਼ਟ ਸ਼ਬਦ ਹੈ ਜਿਹੜਾ ਅਜਿਹੀਆਂ ਬਹੁਤ ਸਾਰੀਆਂ ਬੀਮਾਰੀਆਂ ਬਾਰੇ ਵਰਤਿਆ ਜਾਂਦਾ ਹੈ ਜਿਹੜੀਆਂ ਸੋਚਣ ਦੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ।ਇਸ ਵਿੱਚ ਯਾਦ ਸ਼ਕਤੀ ਵੀ ਸ਼ਾਮਲ ਹੈ ਪਰ ਇਹ ਸਧਾਰਣ ਕੰਮ ਕਰ ਸਕਣ ਵਿੱਚ ਔਖਿਆਈ, ਭਾਸ਼ਾ ਦੀਆਂ ਸਮੱਸਿਆਵਾਂ, ਸਮੇਂ ਅਤੇ ਸਥਾਨ ਦੇ ਸਥਿਤੀ ਗਿਆਨ ਦਾ ਅਭਾਵ, ਵਿਵੇਕ ਦਾ ਮਾੜਾ ਹੋਣਾ ਜਾਂ ਘਟ ਜਾਣਾ, ਕਾਲਪਨਿਕ ਸੋਚ ਦੀਆਂ ਸਮੱਸਿਆਵਾਂ, ਚੀਜ਼ਾਂ ਇਧਰ ਉਧਰ ਕਰ ਲੈਣਾ, ਸੁਭਾਅ ਜਾਂ ਮੂਡ ਵਿੱਚ ਬਦਲਾਅ, ਸ਼ਖ਼ਸੀਅਤ ਵਿੱਚ ਤਬਦੀਲੀ ਅਤੇ ਪਹਿਲ ਕਰਨ ਦੀ ਘਾਟ ਵਰਗੇ ਲੱਛਣ ਵੀ ਪ੍ਰਗਟ ਕਰ ਸਕਦਾ ਹੈ।ਇਹ ਖਾਣਾ ਪਕਾਉਣ, ਗੱਡੀ ਚਲਾਉਣ, ਬੈਂਕ ਦੇ ਕੰਮ ਅਤੇ ਖ਼ਰੀਦਾਰੀ ਕਰਨ ਜਾਂ ਸਮਾਜਕ ਗਤੀਵਿਧੀਆਂ ਵਿੱਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ।

ਆਮ ਤੌਰ ਤੇ ਜਦੋਂ ਸਾਡੀ ਉਮਰ ਵਧਦੀ ਹੈ ਤਾਂ ਸਾਡੀ ਯਾਦ ਸ਼ਕਤੀ ਵਿੱਚ ਤਬਦੀਲੀਆਂ ਆਉਂਦੀਆਂ ਹਨ ਪਰ ਮਨੋਵਿਕਲਪ (ਡਿਮੈਂਸ਼ੀਆ) ਉਹਨਾਂ ਮੁਸ਼ਕਲਾਂ ਦੁਆਰਾ ਪਰਿਭਾਸ਼ਤ ਹੁੰਦਾ ਹੈ ਜਿਹੜੀਆਂ ਸਾਡੇ ਦਿਨ ਪ੍ਰਤੀ ਦਿਨ ਦੇ ਕੰਮਾਂ ਤੇ ਮਹੱਤਵਪੂਰਣ ਅਸਰ ਪਾਉਂਦੀਆਂ ਹਨ।ਉਦਾਹਰਣ ਦੇ ਤੌਰ ਤੇ ਜਦੋਂ ਤੁਸੀਂ ਬੁੱਢੇ ਹੁੰਦੇ ਜਾਂਦੇ ਹੋ ਤਾਂ ਇੱਕ ਜਾ ਦੋ ਵਾਰੀ ਮਿਲੇ ਲੋਕਾਂ ਦੇ ਨਾਂ ਤੁਹਾਨੂੰ ਚੰਗੀ ਤਰਾਂ ਯਾਦ ਨਹੀਂ ਰਹਿੰਦੇ।ਮਨੋਵਿਕਲਪ (ਡਿਮੈਂਸ਼ੀਆ) ਬਾਰੇ ਸਾਨੂੰ ਵਧੇਰੇ ਚਿੰਤਾ ਤਾਂ ਹੁੰਦੀ ਹੈ ਜਦੋਂ ਤੁਹਾਨੂੰ ਉਹਨਾਂ ਲੋਕਾਂ ਦੇ ਨਾਂ ਵੀ ਯਾਦ ਨਹੀਂ ਰਹਿੰਦੇ ਜਿਨਾਂ ਨੂੰ ਤੁਸੀਂ ਚੰਗੀ ਤਰਾਂ ਜਾਣਦੇ ਹੋ।

ਮਨੋਵਿਕਲਪ (ਡਿਮੈਂਸ਼ੀਆ) ਦੇ ਸਭ ਤੋਂ ਆਮ ਕਾਰਣ ਐਲਜ਼ੈ੍ਹਮੀਰਜ਼ ਦੀ ਬੀਮਾਰੀ ਅਤੇ ਸਟਰੋਕ ਹਨ।ਐਲਜ਼ੈ੍ਹਮੀਰਜ਼ ਦੀ ਬੀਮਾਰੀ ਇੱਕ ਦਿਮਾਗ਼ੀ ਵਿਕਾਰ ਹੈ ਜਿਹੜਾ ਵੱਡੀ ਉਮਰ ਦੇ ਲੋਕਾਂ ਤੇ ਹਮਲਾ ਕਰਦਾ ਹੈ ਅਤੇ ਸਮਾਂ ਪਾ ਕੇ ਹੌਲੀ ਹੌਲੀ ਵਧਦਾ ਜਾਂਦਾ ਹੈ।ਸਾਡਾ ਖ਼ਿਆਲ ਹੈ ਕਿ ਕਿ ਇਹ ਦਿਮਾਗ਼ ਵਿਚਲੇ ਇੱਕ ਅਸੁਭਾਵਕ ਪ੍ਰੋਟੀਨ ਦੁਆਰਾ ਉਤਪੰਨ ਕੀਤਾ ਜਾਂਦਾ ਹੈ ਪਰ ਹਾਲੇ ਇਹ ਪੱਕਾ ਪਤਾ ਨਹੀਂ ਕਿ ਇਸ ਬੀਮਾਰੀ ਦੀ ਪ੍ਰਕਿਰਿਆ ਕਿਸ ਚੀਜ਼ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ।ਫ਼ਿਰ ਸਾਨੂੰ ਇਹ ਵੀ ਪਤਾ ਨਹੀਂ ਕਿ ਕੀ ਵਧੇ ਹੋਏ ਬਲੱਡ ਪ੍ਰੈਸ਼ਰ ਅਤੇ ਵਧੀ ਹੋਈ ਕੋਲੈਸਟਰੋਲ ਵਾਲੇ ਲੋਕਾਂ ਅਤੇ ਪੜਾ੍ਹਈ ਦੇ ਨੀਵੇਂ ਪੱਧਰ ਵਾਲੇ ਲੋਕਾਂ ਵਿੱਚ ਵੀ ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੀ ਦਰ ਵਧੇਰੇ ਹੁੰਦੀ ਹੈ।ਇੱਕ ਵਾਰ ਬੀਮਾਰੀ ਦਾ ਪਤਾ ਲਗ ਜਾਣ ਤੇ ਐਲਜ਼ੈਹਮੀਰਜ਼ ਦੀ ਬੀਮਾਰੀ ਵਾਲੇ ਜ਼ਿਆਦਾਤਰ ਲੋਕਾਂ ਦੀ ਹਾਲਤ ਵਿੱਚ ਅਗਲੇ 10 ਸਾਲਾਂ ਵਿੱਚ ਨਿਘਾਰ ਆ ਜਾਂਦਾ ਹੈ ਅਤੇ ਆਖ਼ਰਕਾਰ ਉਹਨਾਂ ਨੂੰ ਪ੍ਰਵਾਰਾਂ ਰਾਹੀਂ ਜਾਂ ਕਿਸੇ ਨਰਸਿੰਗ ਹੋਮ ਵਿੱਚ ਆਲਾ੍ਹ ਪੱਧਰ ਦੀ ਸੰਭਾਲ ਦੀ ਲੋੜ ਪੈਂਦੀ ਹੈ।ਅੰਤ ਵਿੱਚ ਐਲਜ਼ੈਹਮੀਰਜ਼ ਦੀ ਬੀਮਾਰੀ ਘਾਤਕ ਸਾਬਤ ਹੁੰਦੀ ਹੈ।

ਹੁਣ ਤੱਕ ਐਲਜ਼ੈ੍ਹਮੀਰਜ਼ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ।ਪਰ ਫ਼ੇਰ ਵੀ ਸਿੱਖਿਆ, ਘਰ ਵਿੱਚ ਮਿਲਦੀ ਮਦਦ ਅਤੇ ਕੁਝ ਦਵਾਈਆਂ ਦੇ ਸਹਾਰੇ ਐਲਜ਼ੈਹਮੀਰਜ਼ ਦੀ ਬੀਮਾਰੀ ਵਾਲਾ ਮਰੀਜ਼ ਕੁਝ ਵਰਿਹਆਂ ਤੱਕ ਵਧੀਆ ਜ਼ਿੰਦਗੀ ਜੀ ਸਕਦਾ ਹੈ।

ਸਟਰੋਕਾਂ ਦੇ ਕਾਰਣ ਵੀ ਮਨੋਵਿਕਲਪ (ਡਿਮੈਂਸ਼ੀਆ) ਹੁੰਦਾ ਹੈ, ਦੋਵੇਂ ਕਿਸਮ ਦੀਆਂ ਸਟਰੋਕਾਂ ਜਿਹਨਾਂ ਵਿੱਚ ਕਮਜ਼ੋਰੀ ਅਤੇ ਭਾਸ਼ਾ ਦੀਆਂ ਸਮੱਸਿਆਵਾਂ ਦੇ ਲੱਛਣ ਦਿਖਾਈ ਦਿੰਦੇ ਹਨ ਅਤੇ ਸਾਈਲੈਂਟ ਸਟਰੋਕਾਂ ਜਿਹੜੀਆਂ ਕਾਫ਼ੀ ਸਮੇਂ ਤੋਂ ਚੁੱਪ ਚੁਪੀਤੀਆਂ ਅੰਦਰ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ।ਸਟਰੋਕ ਦੇ ਮਾਮਲੇ ਵਿੱਚ ਸਭ ਤੋਂ ਜ਼ਰੂਰੀ ਰੋਕਥਾਮ ਹੈ ਬਲੱਡ ਪ੍ਰੈਸ਼ਰ, ਕੋਲੈਸਟਰੋਲ ਅਤੇ ਸ਼ੂਗਰ ਦੀ ਬੀਮਾਰੀ ਨੂੰ ਕਾਬੂ ਹੇਠ ਰੱਖਣਾ। ਫ਼ੇਰ ਵੀ ਸਿੱਖਿਆ ਅਤੇ ਘਰੇਲੂ ਮਦਦ ਸਟਰੋਕ ਦੇ ਮਰੀਜ਼ਾਂ ਲਈ ਆਮ ਤੌਰ ਤੇ ਫ਼ਾਇਦੇਮੰਦ ਹੁੰਦੀ ਹੈ। ਮਨੋਵਿਕਲਪ (ਡਿਮੈਂਸ਼ੀਆ) ਦੇ ਹੋਰ ਵੀ ਟਾਵੇਂ ਮਿਲਦੇ ਕਾਰਣ ਹੁੰਦੇ ਹਨ ਜਿਨਾਂ ਦੇ ਲੱਛਣ ਵੀ ਹੋਰ ਹੁੰਦੇ ਹਨ ਜਿਵੇਂ ਕਿ ਤੁਰਨ ਜਾਂ ਬੋਲਣ ਵਿੱਚ ਔਖਿਆਈ। ਮਨੋਵਿਕਲਪ (ਡਿਮੈਂਸ਼ੀਆ) ਵਾਲੇ ਲੋਕਾਂ ਵਿੱਚ ਸੋਚਣ ਦੀਆਂ ਸੂਖਮ ਤਬਦੀਲੀਆਂ ਆ ਸਕਦੀਆਂ ਹਨ ਅਤੇ ਜ਼ਿਆਦਾਤਰ ਲੋਕ ਸੁਭਾਵਕ ਗੱਲ ਬਾਤ ਵਿੱਚ ਮੁਕਾਬਲਤਨ ਠੀਕ ਠਾਕ ਨਜ਼ਰ ਆ ਸਕਦੇ ਹਨ।ਲੋਕਾਂ ਨੂੰ ਮਹਿਸੂਸ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਕਿ ਉਹਨਾਂ ਨੂੰ ਮਸ਼ਕਲਾਂ ਆ ਰਹੀਆਂ ਹਨ ਅਤੇ ਮਿੱਤਰਾਂ ਅਤੇ ਪ੍ਰਵਾਰ ਕੋਲੋਂ ਮਿਲੀ ਜਾਣਕਾਰੀ ਬੜੀ ਮਹੱਤਵਪੂਰਣ ਹੁੰਦੀ ਹੈ। ਸੁਭਾਅ ਦੀਆਂ ਤਬਦੀਲੀਆਂ ਜਿਵੇਂ ਕਿ ਚਿੜਚਿੜਾਪਣ, ਫ਼ਿਕਰ ਅਤੇ ਡਿਪ੍ਰੈਸ਼ਨ ਆਦਿ ਸਾਰੀਆਂ ਮਨੋਵਿਕਲਪ (ਡਿਮੈਂਸ਼ੀਆ) ਨਾਲ ਹੋ ਸਕਦੀਆਂ ਹਨ ਪਰ ਮਨੋਵਿਕਲਪ (ਡਿਮੈਂਸ਼ੀਆ) ਵਾਲੇ ਹਰੇਕ ਵਿਅਕਤੀ ਵਿੱਚ ਇਹ ਨਹੀਂ ਹੁੰਦੀਆਂ।

ਡਿਪ੍ਰੈਸ਼ਨ, ਸਥਾਈ ਉਦਾਸੀ, ਮਨੋਵਿਕਲਪ (ਡਿਮੈਂਸ਼ੀਆ) ਵਾਲੇ ਲੋਕਾਂ ਵਿੱਚ ਆਮ ਨਾਲੋਂ ਜ਼ਿਆਦਾ ਹੁੰਦੇ ਹਨ।ਇਹ ਖਾਣ ਪੀਣ, ਸੌਣ ਅਤੇ ਕਿਸੇ ਸਾਫ਼ ਸਰੀਰਕ ਕਾਰਣ ਤੋਂ ਬਗ਼ੈਰ ਹੀ ਦਰਦ ਜਾਂ ਜਿਸ ਦਾ ਇਲਾਜ ਕਰਨਾ ਮੁਸ਼ਕਲ ਹੋਵੇ, ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।ਸੰਭਵ ਹੈ ਕਿ ਅਜਿਹਾ ਦਿਮਾਗ਼ ਵਿੱਚ ਆਈਆਂ ਤਬਦੀਲੀਆਂ ਅਤੇ ਕੰਮ ਕਰਨ ਦੀ ਸ਼ਕਤੀ ਵਿੱਚ ਘਾਟ ਦੇ ਕਾਰਣ ਹੁੰਦਾ ਹੈ।ਇਹ ਨਿਸ਼ਚਤ ਕਰਨਾ ਹਮੇਸ਼ਾ ਜ਼ਰੂਰੀ ਹੁੰਦਾ ਹੈ ਕਿ ਵੱਡੀ ਉਮਰ ਦੇ ਲੋਕਾਂ ਵਿੱਚ ਕਿਧਰੇ ਡਿਪ੍ਰੈਸ਼ਨ ਤਾਂ ਨਹੀਂ ਕਿਉਂਕਿ ਇਸ ਤਕਲੀਫ਼ ਦਾ ਇਲਾਜ ਹੋ ਸਕਦਾ ਹੈ ਜਿਸ ਨਾਲ ਜੀਵਨ ਬਿਹਤਰ ਬਣ ਸਕਦਾ ਹੈ।

ਜੇਕਰ ਤੁਹਾਡੇ ਵਿੱਚ ਜਾਂ ਤੁਹਾਡੇ ਪ੍ਰਵਾਰ ਵਿੱਚੋਂ ਕਿਸੇ ਵਿੱਚ ਅਜਿਹੀਆਂ ਤਬਦੀਲੀਆਂ ਆਈਆਂ ਹਨ ਜਿਨਾਂ੍ਹ ਬਾਰੇ ਤੁਹਾਨੂੰ ਚਿੰਤਾ ਹੈ ਕਿ ਕਿਧਰੇ ਮਨੋਵਿਕਲਪ (ਡਿਮੈਂਸ਼ੀਆ) ਨਾ ਹੋਵੇ, ਤਾਂ ਨਿਰਧਾਰਨ ਕਰਾਉਣ ਲਈ ਤੁਹਾਨੂੰ ਆਪਣੇ ਫ਼ੈਮਲੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ।ਡਾਕਟਰ ਅਤੇ ਨਰਸਾਂ ਬੀਮਾਰੀ ਦਾ ਪਤਾ ਲਾਉਣ ਲਈ ਤੁਹਾਡੀਆਂ ਸਮੱਸਿਆਵਾਂ ਬਾਰੇ ਵਿਸਥਾਰ ਵਿੱਚ ਪ੍ਰਸ਼ਨ ਪੁੱਛਣਗੇ। ਹੋਰ ਮਾਹਿਰਾਨਾ ਮੁਲਾਂਕਣ ਅਤੇ ਟੈਸਟ ਕਰਨ ਦੀ ਲੋੜ ਪੈ ਸਕਦੀ ਹੈ ਜਿਵੇਂ ਕਿ ਦਿਮਾਗ਼ ਦੀ ਸਕੈਨਿੰਗ ਜਾਂ ਬੁਢਾਪੇ, ਨਸਾਂ ਦੇ ਰੋਗਾਂ ਜਾਂ ਦਿਮਾਗ਼ੀ ਬੀਮਾਰੀਆਂ ਦੇ ਮਾਹਰ ਨੂੰ ਮਿਲਣਾ।ਘਰ ਵਿੱਚ ਸੇਵਾਵਾਂ ਅਤੇ ਸਿੱਖਿਆ ਤੁਹਾਡੇ ਸਥਾਨਕ ਹੈਲਥ ਯੂਨਿਟ ਅਤੇ ਐਲਜ਼ੈ੍ਹਮੀਰਜ਼ ਸੋਸਾਇਟੀ ਰਾਹੀਂ ਵੀ ਉਪਲਬਧ ਹਨ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਮਨੋਵਿਕਲਪ (ਡਿਮੈਂਸ਼ੀਆ) ਸੁਭਾਵਕ ਚੀਜ਼ ਨਹੀਂ ਅਤੇ ਵਧਦੀ ਉਮਰ ਨਾਲ ਸੋਚਣ ਸਬੰਧੀ ਸਮੱਸਿਆਵਾਂ ਹੋਣਾ ਨਿਸ਼ਚਤ ਗੱਲ ਨਹੀਂ ਹੈ।ਮਰੀਜ਼ਾਂ ਅਤੇ ਪ੍ਰਵਾਰਾਂ ਲਈ ਮਦਦ ਮੌਜੂਦ ਹੈ ਅਤੇ ਜੇਕਰ ਅਸੀਂ ਸਮੱਸਿਆਵਾਂ ਨੂੰ ਛੇਤੀ ਫੜ ਸਕੀਏ ਤਾਂ ਅਸੀਂ ਹੋਰ ਮੁਸ਼ਕਲਾਂ ਉਤਪੰਨ ਹੋਣ ਤੋਂ ਰੋਕ ਸਕਦੇ ਹਾਂ।

ਡਾ: ਜੈਨਟ ਕੁਸ਼ਨਰ ਕਾਉ ਬੀ ਐੱਸ ਸੀ, ਐੱਮ ਐੱਡ, ਐੱਫ਼ ਆਰ ਸੀ ਪੀ ਸੀ
ਜੈਰੀਐਟਰਿਕ ਮੈਡੀਸਨ ਦਾ ਮਾਹਰ

ਰੋਕਥਾਮ

ਜਿਵੇਂ-ਜਿਵੇਂ ਲੋਕਾਂ ਦੀ ਉਮਰ ਵੱਧਦੀ ਜਾਂਦੀ ਹੈ, ਤਾਂ ਬਹੁਤ ਸਾਰੇ ਵਿਅਕਤੀ ਆਪਣੀ ਦਿਮਾਗੀ ਕਮਜ਼ੋਰੀ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਨ ਦੇ ਤਰੀਕੇ ਅਪਨਾਉਣ ਵਿਚ ਰੁਚੀ ਰੱਖਣ ਲੱਗ ਪੈਂਦੇ ਹਨ। ਹਾਲਾਂਕਿ ਦਿਮਾਗੀ ਕਮਜ਼ੋਰੀ ਦੇ ਕਾਰਨ ਅਤੇ ਇਸ ਦੀ ਰੋਕਥਾਮ ਦੇ ਉਪਾਵਾਂ ਨੂੰ ਹਾਲੇ ਤੱਕ ਵਿਗਿਆਨਕ ਤੌਰ ‘ਤੇ ਪੂਰੀ ਤਰਾਂ ਨਾਲ ਸਿੱਧ ਨਹੀਂ ਕੀਤਾ ਗਿਆ ਹੈ, ਪਰ ਜੀਵਨ ਸ਼ੈਲੀ ਵਿਚ ਕੁਝ ਪਰਿਵਰਤਨ ਕਰਦੇ ਹੋਏ ਦਿਮਾਗੀ ਕਮਜ਼ੋਰੀ ਦੇ ਜੋਖਮ ਨੂੰ ਬਹੁਦ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ:
  1. ਕਸਰਤ – ਨਿਯਮਤ ਰੂਪ ਵਿਚ ਕਸਰਤ ਕਰਨ ‘ਤੇ ਨਾ ਸਿਰਫ ਸਿਹਤ ਅਤੇ ਸਰੀਰਕ ਤੰਦਰੁਸਤੀ ਨੂੰ ਬਣਾਈ ਰੱਖਣ ਵਿਚ ਸਹਾਇਤਾ ਮਿਲੇਗੀ, ਬਲਕਿ ਇਸ ਨਾਲ ਆਰਟੈਰੀਓਸਕਲੇਰੋਸਿਸ (ਖੂਨ ਵਾਹਿਕਾਵਾਂ ਦੀਆਂ ਵਾਲਸ ਦਾ ਸਖਤ ਹੋਣਾ) ਦਾ ਜੋਖਮ ਵੀ ਬਹੁਤ ਹੱਦ ਤੱਕ ਘੱਟ ਜਾਵੇਗਾ। ਆਰਟੈਰੀਓਸਕਲੇਰੋਸਿਸ ਦਿਮਾਗ ਵਿਚ ਖੂਨ ਦੇ ਸੰਚਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਦੇ ਕਾਰਨ ਦਿਮਾਗੀ ਕਮਜ਼ੋਰੀ ਦਾ ਵਿਕਾਰ ਪੈਦਾ ਹੋ ਸਕਦਾ ਹੈ। ਅਧਿਐਨਾਂ ਵਿਚ ਇਹ ਵੀ ਪਤਾ ਲੱਗਿਆ ਹੈ ਕਿ ਨਿਯਮਤ ਤੌਰ ‘ਤੇ ਕਸਰਤ ਕਰਨ ਨਾਲ ਦਿਮਾਗ ਦੀ ਕਾਰਜ ਕਰਨ ਦੀ ਸਮਰੱਥਾ ਘੱਟ ਹੋਣ ਅਤੇ ਦਿਮਾਗੀ ਕਮਜ਼ੋਰੀ ਦੇ ਵਿਕਾਸ ਕਰਨ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਤੇਜ਼ ਤੁਰਨਾ, ਜੌਗਿੰਗ ਕਰਨਾ, ਸਾਈਕਲ ਚਲਾਉਣਾ ਜਾਂ ਤੈਰਾਕੀ ਕਰਨਾ ਆਦਿ ਲਾਭਦਾਇਕ ਕਸਰਤਾਂ ਦੀਆਂ ਉਦਾਹਰਣਾਂ ਹਨ:
  2. ਨਾੜੀਆਂ ਸਬੰਧੀ ਬਿਮਾਰੀਆਂ ਦੇ ਵਿਕਾਸ ਨੂੰ ਰੋਕਣ ਵਾਲੀਆਂ ਆਦਤਾਂ – ਦਿਲ ਨਾਲ ਸਬੰਧਤ ਬਿਮਾਰੀ (ਨਾੜੀ ਬਿਮਾਰੀ) ਦੇ ਜੋਖਮ ਕਾਰਕ ਵੀ ਆਰਟੇਰੀਓਸਕਲੇਰੋਸਿਸ ਦਾ ਕਾਰਨ ਬਣ ਸਕਦੇ ਹਨ, ਜਿਸ ਕਾਰਨ ਖੂਨ ਦੀਆਂ ਨਾੜੀਆਂ ਸੰਕੁਚਿਤ ਹੋ ਜਾਂਦੀਆਂ ਹਨ। ਇਸ ਨਾਲ ਦਿਲ, ਦਿਮਾਗ ਅਤੇ ਹੋਰ ਅੰਗਾਂ ਨੂੰ ਖੂਨ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਜੇਕਰ ਦਿਮਾਗ ਵਿਚ ਖੂਨ ਦਾ ਸੰਚਾਰ ਹੌਲੀ ਜਾਂ ਬੰਦ ਹੋ ਜਾਂਦਾ ਹੈ, ਤਾਂ ਇਸ ਕਾਰਨ ਸਟਰੋਕ ਹੋ ਸਕਦਾ ਹੈ ਜਿਸ ਨਾਲ ਦਿਮਾਗ ਵਿਚ ਕਮਜ਼ੋਰੀ ਹੋ ਸਕਦੀ ਹੈ। ਨਾੜੀ ਦੀ ਬਿਮਾਰੀ ਦੇ ਜੋਖਮ ਨੂੰ ਘਟਾਉਣ ਵਾਲੇ ਉਪਾਵਾਂ ਵਿੱਚ ਸ਼ਾਮਲ ਹਨ: ਤੰਬਾਕੂਨੋਸ਼ੀ ਨਾ ਕਰਨਾ, ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣਾ, ਸ਼ੂਗਰ ਨੂੰ ਕੰਟਰੋਲ ਵਿਚ ਰੱਖਣਾ, ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣਾ ਅਤੇ ਸਰੀਰ ਦੇ ਸਿਹਤਮੰਦ ਭਾਰ ਨੂੰ ਕਾਇਮ ਰੱਖਣਾ। ਇਨ੍ਹਾਂ ਉਪਾਵਾਂ ਨਾਲ (ਵਿਸ਼ੇਸ਼ ਰੂਪ ਵਿਚ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣਾ) ਸਟਰੋਕ ਹੋਣ ਦੀ ਰੋਕਥਾਮ ਦੇ ਨਾਲ-ਨਾਲ ਦਿਮਾਗੀ ਕਮਜ਼ੋਰੀ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ।
  3. ਦਿਮਾਗ ਦੀਆਂ ਗਤੀਵਿਧੀਆਂ ਨੂੰ ਉਤੇਜਿਤ ਕਰਨਾ – ਅਧਿਐਨਾਂ ਰਾਹੀਂ ਇਹ ਪਤਾ ਲੱਗਿਆ ਹੈ ਕਿ ਜਿਵੇਂ-ਜਿਵੇਂ ਉਮਰ ਵੱਧਦੀ ਹੈ, ਤਾਂ ਉਨ੍ਹਾਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਨਾਲ, ਜੋ ਕਿ ਦਿਮਾਗ ਨੂੰ ਕਿਰਿਆਸ਼ੀਲ ਰੱਖਦੇ ਹਨ, ਸਾਡੀ ਯਾਦਦਾਸ਼ਤ ਅਤੇ ਮੌਖਿਕ ਯੋਗਤਾ ਨੂੰ ਸੁਧਾਰਨ ਵਿਚ ਸਹਾਇਤਾ ਮਿਲ ਸਕਦੀ ਹੈ। ਇਸ ਲਈ, ਦਿਮਾਗ ਨੂੰ ਪ੍ਰਭਾਵਿਤ ਕਰਨ ਵਾਲੀਆਂ ਇਨ੍ਹਾਂ ਗਤੀਵਿਧੀਆਂ ਅਤੇ ਸਮਾਜਿਕ ਗਤੀਵਿਧੀਆਂ ਵਿਚ ਹਿੱਸਾ ਲੈਣਾ ਦਿਮਾਗੀ ਕਮਜ਼ੋਰੀ ਦੇ ਵਿਕਾਸ ਦੇ ਜੋਖਮ ਨੂੰ ਘਟਾ ਸਕਦਾ ਹੈ। ਬੁਝਾਰਤਾਂ ਨੂੰ ਹੱਲ ਕਰਨਾ, ਮਾਹਜੋਂਗ ਖੇਡਣਾ, ਪੜ੍ਹਨਾ, ਮੌਜੂਦਾ ਪ੍ਰੋਗਰਾਮਾਂ ਪ੍ਰਤੀ ਜਾਗਰੂਕਤਾ ਰੱਖਣਾ ਅਤੇ ਹੋਰ ਸ਼ੌਕ ਇਸ ਕਿਸਮ ਦੀਆਂ ਗਤੀਵਿਧੀਆਂ ਦੀਆਂ ਕੁਝ ਉਦਾਹਰਣਾਂ ਵਿੱਚ ਸ਼ਾਮਲ ਹਨ।
  4. ਸਮਾਜਿਕ ਜੀਵਨ – ਅਧਿਐਨਾਂ ਤੋਂ ਇਹ ਪਤਾ ਚੱਲਿਆ ਹੈ ਕਿ ਇਕ ਛੋਟੇ ਸਮਾਜਿਕ ਚੱਕਰ ਜਿੱਥੇ ਇੱਕ ਵਿਅਕਤੀ ਦੇ ਬਹੁਤ ਘੱਟ ਦੋਸਤ ਹੁੰਦੇ ਹਨ, ਕਾਰਨ ਦਿਮਾਗੀ ਕਮਜ਼ੋਰੀ ਪੈਦਾ ਹੋਣ ਦੀ ਸੰਭਾਵਨਾ 60% ਵੱਧ ਜਾਵੇਗੀ। ਦਿਮਾਗੀ ਕਮਜ਼ੋਰੀ ਦੀ ਰੋਕਥਾਮ ਕਰਨ ਵਿਚ ਇੱਕ ਵੱਡਾ ਸਮਾਜਿਕ ਚੱਕਰ ਬਹੁਤ ਪ੍ਰਭਾਵਸ਼ਾਲੀ ਸਿੱਧ ਹੋ ਸਕਦਾ ਹੈ। ਇਸ ਲਈ ਪੁਰਾਣੇ ਦੋਸਤਾਂ ਨਾਲ ਸੰਪਰਕ ਬਣਾਈ ਰੱਖਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਨਵੇਂ ਦੋਸਤ ਬਣਾਉਣਾ ਜਾਰੀ ਰੱਖਣਾ ਵੀ ਤੁਹਾਡੀ ਮਾਨਸਿਕ ਸਿਹਤ ਲਈ ਮਦਦਗਾਰ ਸਿੱਧ ਹੋ ਸਕਦਾ ਹੈ।
  5. ਉੱਚਿਤ ਨੀਂਦ ਲੈਣਾ ਅਤੇ ਤਣਾਅ ਨੂੰ ਘੱਟ ਕਰਨਾ – ਉੱਚਿਤ ਮਾਤਰਾ ਵਿਚ ਨੀਂਦ ਨਾ ਲੈਣਾ ਅਤੇ ਬਹੁਤ ਜ਼ਿਆਦਾ ਤਣਾਅ ਯਾਦਦਾਸ਼ਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਿਅਕਤੀਆਂ ਦੀ ਉਮਰ ਦੇ ਅਨੁਸਾਰ, ਉੱਚਿਤ ਮਾਤਰਾ ਵਿਚ ਨੀਂਦ (ਘੱਟੋ-ਘੱਟ ਅੱਠ ਘੰਟੇ) ਲੈਣ ਨਾਲ ਯਾਦਦਾਸ਼ਤ ਦੇ ਨੁਕਸਾਨ ਦੀ ਰੋਕਥਾਮ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।

ਮੌਜੂਦਾ ਸਮੇਂ ਵਿੱਚ, ਕਈ ਹਰਬਲ ਫਾਰਮੂਲਿਆਂ, ਵਿਟਾਮਿਨ, ਐਂਟੀਓਕਸੀਡੈਂਟ ਅਤੇ ਹੋਰ ਦਵਾਈਆਂ ਨੇ ਅਲਜ਼ਾਈਮਰ ਅਤੇ ਹੋਰ ਦਿਮਾਗੀ ਕਮਜ਼ੋਰੀ ਨੂੰ ਰੋਕਣ ਦਾ ਦਾਅਵਾ ਕੀਤਾ ਹੈ। ਬਦਕਿਸਮਤੀ ਨਾਲ, ਇਹ ਦਰਸਾਉਣ ਲਈ ਅਜੇ ਵੀ ਸਬੂਤਾਂ ਦੀ ਘਾਟ ਹੈ ਕਿ ਇਹ ਸਾਰੇ ਪਦਾਰਥ ਪ੍ਰਭਾਵਸ਼ਾਲੀ ਹਨ ਜਾਂ ਨਹੀਂ।

ਹੋਰ ਪੜ੍ਹਲੋ ਜੀ

ਨਿਸ਼ਾਨ ਅਤੇ ਲੱਛਣ 

ਅਬਾਦੀ ਦਾ ਇੱਕ ਵਧ ਰਿਹਾ ਹਿੱਸਾ ਵਡੇਰੀ ਉਮਰ ਦੇ ਲੋਕਾਂ ਦਾ ਹੈ ਅਤੇ ਇਨਾਂਹ ਦੀ ਗਿਣਤੀ ਵਧਦੀ ਜਾ ਰਹੀ ਹੈ। ਕਿਉਂਕਿ ਜ਼ਿਆਦਾ ਲੋਕ ਵਡੇਰੀ ਉਮਰ ਦੇ ਹੋ ਰਹੇ ਹਨ, ਇਸ ਲਈ ਮਨੋਵਿਕਲਪ (ਡਿਮੈਂਸ਼ੀਆ) ਵਰਗੀਆਂ ਉਮਰ ਨਾਲ ਸਬੰਧਤ ਡਾਕਟਰੀ ਸਮੱਸਿਆਵਾਂ ਦਾ ਬੋਲ ਬਾਲਾ ਵੀ ਵਧੇਗਾ।ਇੱਕ ਅੰਦਾਜ਼ਾ ਹੈ ਕਿ 65 ਸਾਲ ਤੋਂ ਉਪਰ ਦੀ ਉਮਰ ਦੇ 8% ਬਜ਼ੁਰਗ ਕੈਨੇਡੀਅਨਾਂ ਵਿੱਚ ਮਨੋਵਿਕਲਪ (ਡਿਮੈਂਸ਼ੀਆ) ਮੌਜੂਦ ਹੈ। ਜੇ ਇਹ ਅੰਦਾਜ਼ੇ ਸਹੀ ਹਨ ਤਾਂ 2031 ਦੇ ਸਾਲ ਤੱਕ ਇੱਕ ਮਿਲੀਅਨ ਵਿੱਚੋਂ ਤਿੰਨ ਚੌਥਾਈ ਕੈਨੇਡੀਅਨ ਮਨੋਵਿਕਲਪ (ਡਿਮੈਂਸ਼ੀਆ) ਤੋਂ ਪੀੜਤ ਹੋਣਗੇ। ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਭਵਿੱਖ ਵਿੱਚ ਸਾਡੇ ਸਮਾਜ ਉਪਰ ਵਧਦੀ ਉਮਰ ਅਤੇ ਮਨੋਵਿਕਲਪ (ਡਿਮੈਂਸ਼ੀਆ) ਦਾ ਪ੍ਰਭਾਵ ਵਧੇਗਾ ਹੀ ਵਧੇਗਾ।

ਮਨੋਵਿਕਲਪ (ਡਿਮੈਂਸ਼ੀਆ) ਕਿਸੇ ਵਿਅਕਤਦੀ ਯਾਦ ਰੱਖਣ, ਸੋਚਣ ਅਤੇ ਤਰਕ ਦੇਣ ਦੀ ਯੋਗਤਾ ਨੂੰ ਪ੍ਰਭਾਵਤ ਕਰ ਸਕਦਾ ਹੈ।ਇਨਾਂ ਸਮੱਸਿਆਵਾਂ ਨੂੰ ਸਧਾਰਣ ਤੌਰ ਤੇ ਮਨੋਵਿਕਲਪ (ਡਿਮੈਂਸ਼ੀਆ) ਦੇ ਬੌਧਿਕ ਪ੍ਰਭਾਵ ਕਿਹਾ ਜਾਂਦਾ ਹੈ। ਬੌਧਿਕਤਾ ਵਿੱਚ ਬਦਲਾਅ ਦੇ ਨਾਲ ਨਾਲ ਮਨੋਵਿਕਲਪ (ਡਿਮੈਂਸ਼ੀਆ) ਸ਼ਖ਼ਸੀਅਤ ਅਤੇ ਸੁਭਾਅ ਵਿੱਚ ਤਬਦੀਲੀਆਂ ਦਾ ਕਾਰਣ ਵੀ ਬਣ ਸਕਦਾ ਹੈ। ਮਨੋਵਿਕਲਪ (ਡਿਮੈਂਸ਼ੀਆ) ਵਾਲਾ ਵਿਅਕਤੀ ਅਜਿਹੀਆਂ ਗੱਲਾਂ ਆਖ ਜਾਂ ਕਰ ਸਕਦਾ ਹੈ ਜਿਹੜੀਆਂ ਉਸ ਦੇ ਸਧਾਰਣ ਵਿਚਰਣ ਨਾਲ ਮੇਲ ਨਹੀਂ ਖਾਂਦੀਆਂ। ਮਨੋਵਿਕਲਪ (ਡਿਮੈਂਸ਼ੀਆ) ਹੋਣ ਦੇ ਨਤੀਜੇ ਵੱਜੋਂ ਇੱਕ ਵਿਅਕਤੀ ਦੀ ਆਪਣੇ ਆਪ ਨੂੰ ਸਾਂਭਣ ਦੀ ਸਮਰੱਥਾ ਹੌਲੀ ਹੌਲੀ ਮਾੜੀ ਹੁੰਦੀ ਚਲੀ ਜਾਏਗੀ ਅਤੇ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ ਉਹ ਦੂਜਿਆਂ ਤੇ ਨਿਰਭਰ ਹੋ ਸਕਦਾ ਹੈ। ਇਸ ਲਿਹਾਜ਼ ਨਾਲ, ਮਨੋਵਿਕਲਪ (ਡਿਮੈਂਸ਼ੀਆ) ਦਾ ਹੋਣਾ ਕੇਵਲ ਬੀਮਾਰ ਵਿਅਕਤੀ ਤੇ ਹੀ ਨਹੀਂ ਬਲਕਿ ਉਸ ਦੀ ਦੇਖ ਭਾਲ ਕਰਨ ਵਾਲੇ ਅਤੇ ਸਨੇਹੀਆ ਤੇ ਵੀ ਅਹਿਮ ਪ੍ਰਭਾਵ ਪਾਉਂਦਾ ਹੈ।

ਇਸ ਬਾਰੇ ਉਲਝਣ ਹੋ ਸਕਦੀ ਹੈ ਕਿ ਮਨੋਵਿਕਲਪ (ਡਿਮੈਂਸ਼ੀਆ) ਐਲਜ਼ੈ੍ਹਮੀਰਜ਼ ਬੀਮਾਰੀ ਨਾਲੋਂ ਕਿਵੇਂ ਭਿੰਨ ਹੈ। ਕਈ ਲੋਕ ਸੋਚਦੇ ਹਨ ਕਿ ਇਹ ਦੋਵੇਂ ਸ਼ਬਦ ਬਿਲਕੁਲ ਇੱਕੋ ਜਿਹੀ ਸਥਿਤੀ ਨੂੰ ਹੀ ਬਿਆਨ ਕਰਦੇ ਹਨ। ਐਲਜ਼ੈ੍ਹਮੀਰਜ਼ ਬੀਮਾਰੀ ਦਾ ਭਾਵ ਇੱਕ ਵਿਸ਼ੇਸ਼ ਬੀਮਾਰੀ ਤੋਂ ਹੈ ਜਿਸ ਦਾ ਲੱਛਣ ਹੈ ਦਿਮਾਗ਼ ਵਿੱਚ ਏਮੀਲੌਇਡ ਨਾਂ ਦੀ ਇੱਕ ਕਿਸਮ ਦੀ ਪ੍ਰੋਟੀਨ ਦਾ ਜਮਾਂ ਹੋ ਜਾਣਾ। ਐਲਜ਼ੈ੍ਹਮੀਰਜ਼ ਬੀਮਾਰੀ ਆਮ ਤੌਰ ਤੇ ਕਿਸੇ ਵਿਅਕਤੀ ਦੀ ਤਾਜ਼ਾ ਘਟਨਾਵਾਂ ਅਤੇ ਗੱਲਾਂ ਬਾਤਾਂ ਨੂੰ ਚੇਤੇ ਰੱਖਣ ਦੀ ਯੋਗਤਾ ਦੀਆਂ ਸਮੱਸਿਆਂਵਾਂ ਨਾਲ ਸ਼ੁਰੂ ਹੁੰਦੀ ਹੈ ਪਰ ਸਮਾਂ ਪਾਕੇ ਇਸ ਦੇ ਵਧਣ ਨਾਲ ਲੰਮੇ ਸਮੇਂ ਦੀ ਯਾਦਦਾਸ਼ਤ ਅਤੇ ਸੋਚਣ ਸ਼ਕਤੀ ਦੇ ਹੋਰ ਖੇਤਰ ਵੀ ਪ੍ਰਭਾਵਤ ਹੋਣ ਲਗ ਸਕਦੇ ਹਨ। ਐਲਜ਼ੈ੍ਹਮੀਰਜ਼ ਬੀਮਾਰੀ ਮਨੋਵਿਕਲਪ (ਡਿਮੈਂਸ਼ੀਆ) ਦਾ ਸਭ ਤੋਂ ਆਮ ਕਾਰਣ ਹੋ ਸਕਦੀ ਹੈ ਪਰ ਇਹ ਅਜਿਹੀਆਂ ਬਹੁਤ ਸਾਰੀਆਂ ਸੰਭਾਵਤ ਬੀਮਾਰੀਆਂ ਵਿੱਚੋਂ ਇੱਕ ਹੈ ਜਿਹੜੀ ਇਸ ਸਮੱਸਿਆ ਦਾ ਕਾਰਣ ਬਣ ਸਕਦੀ ਹੈ।

ਮਨੋਵਿਕਲਪ (ਡਿਮੈਂਸ਼ੀਆ) ਨਾਲ ਸਬੰਧਤ ਲੱਛਣਾਂ ਦੀ ਸ਼ੁਰੂਆਤ ਨਾਟਕੀ ਹੋ ਸਕਦੀ ਹੈ ਜਾਂ ਕਿਸੇ ਵਿਅਕਤੀ ਵੱਲੋਂ ਅਨੁਭਵ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਜ਼ਿਆਦਾ ਸੀਹਜੇ ਸਹਿਜੇ ਅਤੇ ਸੂਖ਼ਮ ਹੋ ਸਕਦੀਆਂ ਹਨ। ਸਿਹਤਮੰਦ ਬਾਲਗ ਬਜ਼ੁਰਗਾਂ ਵੱਲੋਂ ਆਂਪਣੀ ਯਾਦਦਾਸ਼ਤ ਬਾਰੇ ਸ਼ਿਕਾਇਤ ਕਰਨਾ ਬੜੀ ਆਮ ਗੱਲ ਹੈ ਪਰ ਫ਼ਿਰ ਵੀ ਜੇ ਕਿਸੇ ਵਿਅਕਤੀ ਦੀਆਂ ਮੁਸ਼ਕਲਾਂ ਇੰਨੀਆਂ ਮਹੱਤਵਪੂਰਣ ਹਨ ਕਿ ਉਸ ਦੇ ਰੋਜ਼ਾਨਾ ਦੇ ਕੰਮ ਕਰਨ ਦੀ ਯੋਗਤਾ ਵਿੱਚ ਵਿਘਨ ਪਾਉਂਦੀਆਂ ਹਨ ਤਾਂ ਉਸ ਨੂੰ ਹੋਰ ਵਧੇਰੇ ਮੁਲਾਂਕਣ ਕਰਾਉਣ ਨਾਲ ਫ਼ਾਇਦਾ ਹੋ ਸਕਦਾ ਹੈ। ਮੁਲਾਂਕਣ ਕਰਾਉਣ ਦੀ ਚੁਣੌਤੀ ਦਾ ਇੱਕ ਹਿੱਸਾ ਇਹ ਵੀ ਹੈ ਕਿ ਜਿਸ ਵਿਅਕਤੀ ਦੇ ਚੇਤੇ ਵਿੱਚ ਤਬਦੀਲੀ ਆਈ ਹੋਵੇ ਉਸ ਦੇ ਇਹ ਗੱਲ ਧਿਆਨ ਵਿੱਚ ਹੀ ਨਾ ਆਵੇ ਕਿ ਕੋਈ ਸਮੱਸਿਆ ਹੈ। ਉਹ ਡਾਕਟਰ ਦੇ ਧਿਆਨ ਵਿੱਚ ਸਿਰਫ਼ ਇਸ ਲਈ ਆ ਜਾਂਦੇ ਹਨ ਕਿਉਂਕਿ ਉਹਨਾਂ ਦੇ ਪ੍ਰਵਾਰਕ ਮੈਂਬਰ ਅਤੇ ਵਾਕਫ਼ਕਾਰ ਤਬਦੀਲੀ ਨੂੰ ਭਾਂਪ ਲੈਂਦੇ ਹਨ ਅਤੇ ਇਸ ਨੂੰ ਚੈੱਕ ਕਰਾਉਣ ਲਈ ਜ਼ੋਰ ਦਿੰਦੇ ਹਨ।

ਮਨੋਵਿਕਲਪ (ਡਿਮੈਂਸ਼ੀਆ) ਦਾ ਨਿਰਧਾਰਨ ਕਰਨ ਲਈ ਸਿੱਖਿਅਤ, ਸਿਹਤ ਸੰਭਾਲ ਪੇਸ਼ਾਵਰ ਵਿਅਕਤੀ ਵੱਲੋਂ ਕੀਤਾ ਮੁਕੰਮਲ ਮੁਲਾਂਕਣ, ਮਨੋਵਿਕਲਪ (ਡਿਮੈਂਸ਼ੀਆ) ਦੀ ਤਸ਼ਖ਼ੀਸ਼ ਦੀ ਪੁਸ਼ਟੀ ਕਰਨ ਅਤੇ ਕਿਸ ਬੀਮਾਰੀ ਦੇ ਕਾਰਣ ਇਹ ਸਮੱਸਿਆ ਹੋ ਸਕਦੀ ਹੈ ਬਾਰੇ ਰਾਇ ਦੇ ਸਕਣ ਵਿੱਚ ਸਹਾਇਕ ਹੋ ਸਕਦਾ ਹੈ। ਜਦਕਿ ਹਾਲੇ ਕੋਈ ਇਲਾਜ ਨਹੀਂ ਪਰ ਇੱਕ ਵਾਰ ਰੋਗ ਦੀ ਪਛਾਣ ਹੋ ਜਾਣ ਤੇ ਮਰੀਜ਼ ਅਤੇ ਉਸ ਦੇ ਪ੍ਰਵਾਰ ਨੂੰ ਮੁਨਾਸਬ ਇਲਾਜ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।ਇਸ ਲਈ ਰੋਗ ਦੀ ਵੇਲੇ ਸਿਰ ਹੋਈ ਪਛਾਣ ਮਰੀਜ਼ਾਂ ਲਈ ਵਧੇਰੇ ਲੰਮੇ ਸਮੇਂ ਤੱਕ ਆਪਣੀ ਸਵੈਧੀਨਤਾ ਅਤੇ ਕੰਮ ਕਾਰ ਦੀ ਯੋਗਤਾ ਬਰਕਰਾਰ ਰੱਖਣ ਵਿੱਚ ਮਦਦਗਾਰ ਹੁੰਦੀ ਹੈ ਜੋ ਬਿਹਤਰ ਗੁਣਵੱਤਾ ਵਾਲੀ ਜ਼ਿੰਦਗੀ ਵਿੱਚ ਬਦਲ ਜਾਂਦੀ ਹੈ।

ਜਦੋਂ ਕਿਸੇ ਵਿਅਕਤੀ ਨੂੰ ਮਨੋਵਿਕਲਪ (ਡਿਮੈਂਸ਼ੀਆ) ਦੇ ਨਿਰਧਾਰਨ ਲਈ ਭੇਜਿਆ ਜਾਂਦਾ ਹੈ ਤਾਂ ਟੀਮ ਦੇ ਵੱਖ ਵੱਖ ਮੈਂਬਰ ਇਸ ਮੁਲਾਂਕਣ ਵਿੱਚ ਸ਼ਾਮਲ ਹੋ ਸਕਦੇ ਹਨ। ਮੁਢਲੇ ਨਿਰਧਾਰਨ ਵਿੱਚ ਆਮ ਤੌਰ ਤੇ ਇੱਕ ਡਾਕਟਰ ਸ਼ਾਮਲ ਹੁੰਦਾ ਹੈ ਪਰ ਦੂਸਰੇ ਸਿਹਤ ਸੰਭਾਲ ਪੇਸ਼ਾਵਰ ਵੀ ਕਈ ਵਾਰੀ ਸ਼ਾਮਲ ਕੀਤੇ ਜਾਂਦੇ ਹਨ। ਮਿਸਾਲ ਦੇ ਤੌਰ ਤੇ ਕੁਝ ਟੀਮਾਂ ਜੈਨੇਟਿਕ ਕੌਂਸਲਰਾਂ, ਨਰਸਾਂ, ਆਕੂਪੇਸ਼ਨਲ ਥੇਰਾਪਿਸਟ, ਮਨੋਵਿਗਿਆਨੀਆਂ ਜਾਂ ਸੋਸ਼ਲ ਵਰਕਰਾਂ ਨਾਲ ਰਲ ਕੇ ਕੰਮ ਕਰਦੀਆਂ ਹਨ।ਮਰੀਜ਼ਾਂ ਅਤੇ ਉਨਾਂਹ ਦੇ ਪ੍ਰਵਾਰਾਂ ਨੂੰ ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਵਿਸਥਾਰਤ ਅਤੇ ਮੁਕੰਮਲ ਮੁਲਾਂਕਣ ਦੇਣ ਲਈ ਉਹ ਰਲ ਕੇ ਲੋੜੀਂਦੀ ਜਾਣਕਾਰੀ ਇਕੱਠੀ ਕਰਦੇ ਹਨ। ਉਨਾਂਹ ਕੋਲ ਵਿਸ਼ੇਸ਼ ਖੇਤਰਾਂ ਵਿੱਚ ਮੁਹਾਰਤ ਹੋ ਸਕਦੀ ਹੈ ਜਿਸ ਨਾਲ ਮਰੀਜ਼ ਅਤੇ ਉਸ ਦੇ ਪ੍ਰਵਾਰ ਨੂੰ ਸਭ ਤੋਂ ਚੰਗੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਮਿਲਦੀ ਹੈ। ਹਾਲੇ ਤੱਕ ਕੋਈ ਅਜਿਹਾ ਇਕੱਲਾ ਟੈਸਟ ਮੌਜੂਦ ਨਹੀਂ ਜਿਸ ਨਾਲ ਅਸੀਂ ਮਨੋਵਿਕਲਪ (ਡਿਮੈਂਸ਼ੀਆ) ਦੀ ਪੱਕੀ ਪਛਾਣ ਕਰ ਸਕੀਏ। ਫ਼ਿਰ ਵੀ ਮੁਲਾਂਕਣ ਦਾ ਜਿਹੜਾ ਤਰੀਕਾ ਸਿਖਲਾਈ ਪ੍ਰਾਪਤ ਪੇਸ਼ਾਵਰਾਂ ਦੁਆਰਾ ਅੱਜ ਕੱਲ੍ਹ ਵਰਤਿਆ ਜਾ ਰਿਹਾ ਹੈ, ਨਾਲ ਜ਼ਿਆਦਾਤਰ ਕੇਸਾਂ ਵਿੱਚ ਮਨੋਵਿਕਲਪ (ਡਿਮੈਂਸ਼ੀਆ) ਦੇ ਰੋਗ ਅਤੇ ਉਸ ਦੀ ਕਿਸਮ ਦੀ ਪਛਾਣ ਬੜੀ ਛੇਤੀ ਨਿਰਧਾਰਤ ਕੀਤੀ ਜਾ ਸਕਦੀ ਹੈ। ਮਨੋਵਿਕਲਪ (ਡਿਮੈਂਸ਼ੀਆ) ਦੀ ਪਛਾਣ ਕਰਨ ਲਈ ਵਰਤੀ ਜਾਣ ਵਾਲੀ ਸਭ ਤੋਂ ਢੁਕਵੀਂ ਜਾਣਕਾਰੀ ਕਿਸੇ ਵਿਅਕਤੀ ਵੱਲੋਂ ਅਨੁਭਵ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਦੇ ਵਿਸਥਾਰਤ ਵੇਰਵੇ ਤੋਂ ਪ੍ਰਾਪਤ ਹੁੰਦੀ ਹੈ। ਨਿਰਧਾਰਨ ਦੇ ਹਿੱਸੇ ਵੱਜੋਂ, ਮਰੀਜ਼ਾਂ ਨੂੰ ਆਪਣੀਆਂ ਸਮੱਸਿਆਵਾਂ ਦੀ ਕਿਸਮ ਦਾ ਵੇਰਵਾ ਦੇਣ ਲਈ ਆਖਿਆ ਜਾਵੇਗਾ।ਇਹ ਵੇਖਣ ਲਈ ਵੀ ਪ੍ਰਸ਼ਨ ਪੁੱਛੇ ਜਾਣਗੇ ਕਿ ਕਿਧਰੇ ਯਾਦਦਾਸ਼ਤ, ਧਿਆਨ, ਬੋਲੀ, ਯੋਜਨਾਬੰਦੀ ਦੀ ਮੁਹਾਰਤ ਜਾਂ ਸ਼ਖ਼ਸੀਅਤ ਵਰਗੇ ਖੇਤਰਾਂ ਵਿੱਚ ਤਾਂ ਕੋਈ ਸਮੱਸਿਆਵਾਂ ਨਹੀਂ। ਸਮੱਸਿਆ ਕਿੰਨੀ ਦੇਰ ਤੋਂ ਹੈ? ਕੀ ਸਮੱਸਿਆ ਅਚਾਨਕ ਸ਼ੁਰੂ ਹੋਈ ਜਾਂ ਇਸ ਦਾ ਆਰੰਭ ਬਹੁਤਾ ਕਰ ਕੇ ਸਹਿਜੇ ਸਹਿਜੇ ਹੋਇਆ ਹੈ? ਕੀ ਇਹ ਸਥਿਰ ਰਹੀ ਹੈ ਜਾਂ ਵਕਤ ਨਾਲ ਜ਼ਿਆਦਾ ਖ਼ਰਾਬ ਹੁੰਦੀ ਰਹੀ ਹੈ? ਕੀ ਸਮੱਸਿਆ ਨਾਲ ਸਬੰਧਤ ਕੋਈ ਹੋਰ ਵੀ ਲੱਛਣ ਹਨ ਜਿਹੜੇ ਤਕਰੀਬਨ ਸੋਚਣ ਦੀਆਂ ਸਮੱਸਿਆਵਾਂ ਦੇ ਨਾਲ ਹੀ ਸ਼ੁਰੂ ਹੋਏ ਹੋਣ? ਇਸ ਵਿੱਚ ਤੁਰਨ, ਸੰਤੁਲਨ ਅਤੇ ਬੇਕਾਬੂ ਪਖ਼ਾਨੇ ਦੀਆਂ ਚੁਣੌਤੀਆਂ ਸ਼ਾਮਲ ਹੋ ਸਕਦੀਆਂ ਹਨ। ਕਿਸੇ ਡਾਕਟਰੀ ਸਮੱਸਿਆ ਦੀ ਹੋਂਦ ਦਾ ਨਿਰਧਾਰਨ ਵੀ ਕੀਤਾ ਜਾਵੇਗਾ। ਦਿਲ ਦੀ ਬੀਮਾਰੀ, ਸਟਰੋਕ, ਵਧਿਆ ਹੋਇਆ ਬਲੱਡ ਪ੍ਰੈਸ਼ਰ, ਵਧੀ ਹੋਈ ਕੋਲੈਸਟਰੋਲ, ਸ਼ੂਗਰ ਦੀ ਬੀਮਾਰੀ ਜਾਂ ਦਿਲ ਦੀ ਅਨਿਯਮਤ ਧੜਕਣ, ਮਨੋਵਿਕਲਪ (ਡਿਮੈਂਸ਼ੀਆ) ਦੀਆਂ ਕੁਝ ਖ਼ਾਸ ਕਿਸਮਾਂ ਦੀ ਸੰਭਾਵਨਾ ਤੇ ਅਸਰ ਪਾ ਸਕਦੀਆਂ ਹਨ। ਡਿਪ੍ਰੈਸ਼ਨ ਜਾਂ ਤੌਖ਼ਲੇ ਵਰਗੇ ਮਨੋਵਿਕਾਰਾਂ ਦੀ ਸੰਭਾਵਨਾ ਨੂੰ ਦਰਸਾਉਂਦੇ ਚਿੰਨਾਂਹ ਦਾ ਪਤਾ ਲਾਇਆ ਜਾਵੇਗਾ। ਮਰੀਜ਼ਾਂ ਨੂੰ ਆਪਣੀਆਂ ਸਾਰੀਆਂ ਦਵਾਈਆਂ, ਨੁਸਖ਼ੇ ਵਾਲੀਆਂ ਅਤੇ ਸਿੱਧੀਆਂ ਦੁਕਾਨ ਤੋਂ ਲਈਆਂ ਵੀ, ਸਮੀਖਿਆ ਕਰਨ ਵਾਸਤੇ ਲਿਆਉਣ ਲਈ ਆਖਿਆ ਜਾਂਦਾ ਹੈ। ਦਵਾਈਆਂ ਤੇ ਘੋਖਵੀਂ ਨਜ਼ਰ ਮਾਰਨ ਨਾਲ ਕੁਝ ਅਜਿਹੀਆਂ ਦਵਾਈਆਂ ਦਾ ਪਤਾ ਲਗ ਸਕਦਾ ਹੈ ਜਿਹੜੀਆਂ ਯਾਦਦਾਸ਼ਤ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਸਕਦੀਆਂ ਹੋਣ। ਖ਼ਤਰੇ ਦੇ ਕਾਰਕ ਜਿਹੜੇ ਮਨੋਵਿਕਲਪ (ਡਿਮੈਂਸ਼ੀਆ) ਦੀ ਸੰਭਾਵਨਾ ਨੂੰ ਪ੍ਰਭਾਵਤ ਕਰਨ ਵਾਲੇ ਜਾਪਣ, ਦੀ ਪਛਾਣ ਕੀਤੀ ਜਾਵੇਗੀ। ਇਨਾਂਹ ਵਿੱਚ ਪਹਿਲਾਂ ਕਦੇ ਕਿਸੇ ਪ੍ਰਵਾਰਕ ਮੈਂਬਰ ਵਿੱਚ ਮਨੋਵਿਕਲਪ (ਡਿਮੈਂਸ਼ੀਆ) ਹੋਣ ਦੇ ਪ੍ਰ

ਹੋਰ ਪੜ੍ਹਲੋ ਜੀ

ਲੱਛਣ ਕਿਹੜੇ ਹਨ ?

ਕੈਨੇਡਾ ਦੀ ਐਲਜ਼ਾਈਮੀਰ ਸੋਸਾਇਟੀ ਨਿਮਨ ਲੱਛਣ ਦਸਦੀ ਹੈ ਕਿ ਤੁਹਾਨੂੰ ੈਨੇਡਾ ਦੀ ਐਲਜ਼ਾਈਮੀਰ ਸੋਸਾਇਟੀ ਨਿਮਨ ਲੱਛਣ ਦਸਦੀ ਹੈ ਕਿ ਤੁਹਾਨੂੰ
ਡਿਮੈਨਸ਼ੀਆ ਹੋ ਸਕਦਾ ਹੈ

1. ਯਾਦਾਸ਼ਤ ਦਾ ਖਤਮ ਹੋਣਾ ਜੋ ਕਿ ਨਿਤਾਪ੍ਰਤ ਦੇ ਕਾਰਜ ਤੇ ਪ੍ਰਭਾਵ ਪਾਉਾਂਦੀ ਹੈ।
2. ਆਮ ਕਾਰਜ ਕਰਦੇ ਸਮੇਂ ਕਠਿਨਾਈ।
3. ਭਾਸ਼ਾ ਵਿਚ ਸਮਸਿਆਵਾਂ ਜਿਵੇਂ ਕਿ ਠੀਕ ਸ਼ਬਦਾਂ ਨੂੰ ਲੱਭਣ ਅਤੇ ਗੱਲਬਾਤ ਨੂੰ . ਭਾਸ਼ਾ ਵਿਚ ਸਮਸਿਆਵਾਂ ਜਿਵੇਂ ਕਿ ਠੀਕ ਸ਼ਬਦਾਂ ਨੂੰ ਲੱਭਣ ਅਤੇ ਗੱਲਬਾਤ ਨੂੰ
ਸਮਝਣ ਵਿਚ ਕਠਿਨਾਈ।
4. ਸਮੇਂ ਤੇ ਸਥਾਨ ਦਾ ਦਿਸ਼ਾ ਭਰਮ। . ਸਮੇਂ ਤੇ ਸਥਾਨ ਦਾ ਦਿਸ਼ਾ ਭਰਮ।
5. ਫੈਸਲਾ ਕਰਨ ਵਿਚ ਕਮਜ਼ੋਰੀ (ਜਿਵੇਂ ਕਿ ਠੀਕ ਫੈਸਲਾ ਨਹੀਂ ਕਰ ਸਕਦਾ)।
6. ਸੂਖਮ ਸੋਚਣੀ ਵਿਚ ਸਮੱਸਿਆਵਾਂ (ਜਿਵੇਂ ਕਿ ਸਮਝਣ, ਸੋਚਣ, ਯਾਦ ਕਰਨ ਤੇ . ਸੂਖਮ ਸੋਚਣੀ ਵਿਚ ਸਮੱਸਿਆਵਾਂ (ਜਿਵੇਂ ਕਿ ਸਮਝਣ, ਸੋਚਣ, ਯਾਦ ਕਰਨ ਤੇ
ਤਰਕ-ਵਿਤਰਕ ਦੀ ਯੋਗਤਾ ਦੀ ਘਾਟ।
7. ਚੀਜ਼ਾਂ ਨੂੰ ਕੁਥਾਵੇਂ ਰੱਖਣਾ।
8. ਰਉਂ ਤੇ ਵਰਤਾਓ ਵਿਚ ਪਰਿਵਰਤਨ।
9. ਸ਼ਖਸੀਅਤ ਵਿਚ ਪਰਿਵਰਤਨ . ਸ਼ਖਸੀਅਤ ਵਿਚ ਪਰਿਵਰਤਨ।
10. ਪਹਿਲਕਦਮੀ ਦੀ ਸਮਾਪਤ।

ਨਾਲ ਰਹਿਣਾ

ਵਖਰੇ ਵਖਰੇ ਕਿਸਮ
ਮਨੋਵਿਕਲਪ (ਡਿਮੈਂਸ਼ੀਆ) ਦੀਆਂ ਕਿਸਮਾਂ

ਮਨੱਖੀ ਸਰੀਰ ਵਿੱਚ ਵੱਖ ਵੱਖ ਤਰਾਂ ਦੇ ਅੰਗ ਹੁੰਦੇ ਹਨ।ਉਦਾਹਰਣ ਵੱਜੋਂ ਦਿਲ, ਜਿਗਰ, ਫ਼ੇਫ਼ੜੇ, ਜੋੜ ਅਤੇ ਦਿਮਾਗ਼।ਇੱਕ ਖ਼ਾਸ ਉਮਰ ਵਿੱਚ ਇਨਾਂ ਅੰਗਾਂ ਦੀ ਕੰਮ ਕਰਨ ਦੀ ਸ਼ਕਤੀ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ।ਉਦਾਹਰਣ ਵੱਜੋਂ ਅੱਖਾਂ ਵਿੱਚ ਚਿੱਟਾ ਮੋਤੀਆ ਬਣ ਜਾਣਾ, ਦਿਲ ਦੀਆਂ ਬੀਮਾਰੀਆਂ, ਗਠੀਆ ਅਤੇ ਗੁਰਦੇ ਦਾ ਫ਼ੇਲ੍ਹ ਹੋ ਜਾਣਾ।ਦਿਮਾਗ਼ ਵੀ ਸਰੀਰ ਵਿਚਲੇ ਹੋਰਨਾਂ ਅੰਗਾਂ ਨਾਲੋਂ ਕੋਈ ਵੱਖਰਾ ਨਹੀਂ।ਸਮਾਂ ਪਾ ਕੇ ਦਿਮਾਗ਼ ਦੀ ਕੰਮ ਕਰਨ ਦੀ ਸ਼ਕਤੀ ਵਿੱਚ ਵੀ ਨਿਘਾਰ ਆ ਜਾਂਦਾ ਹੈ ਜਿਵੇਂ ਕਿ ਵੱਡੀ ਉਮਰ ਵਿੱਚ ਭੁਲੱਕੜਪਣ।

ਵੱਡੀ ਉਮਰ ਦੇ ਲੋਕਾਂ ਵਿੱਚ ਭੁਲੱਕੜਪਣ ਅਤੇ ਚੇਤਾ ਘਟ ਜਾਣਾ ਕੋਈ ਬੀਮਾਰੀ ਨਹੀਂ ਬਲਕਿ ਕੁਦਰਤੀ ਵਰਤਾਰਾ ਹੈ। ਉਮਰ ਨਾਲ ਸ਼ੁਰੂ ਹੋਇਆ ਭੁਲੱਕੜਪਣ ਅਤੇ ਭੁਲੱਕੜਪਣ ਦਾ ਪੱਧਰ ਹਰੇਕ ਵਿਅਕਤੀ ਵਿੱਚ ਵੱਖੋ ਵੱਖਰਾ ਹੁੰਦਾ ਹੈ। ਬਦਕਿਸਮਤੀ ਨਾਲ ਭੁਲੱਕੜਪਣ ਭੈਭੀਤ ਕਰਨ ਵਾਲੀਆਂ ਬੀਮਾਰੀਆਂ ਵਿੱਚੋਂ ਇੱਕ- ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੇ ਸ਼ੁਰੂ ਹੋਣ ਦਾ ਸੰਕੇਤ ਵੀ ਦਿੰਦਾ ਹੈ।ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੀ ਘੋਰ ਸਮੱਸਿਆ ਕੇਵਲ ਡਾਕਟਰੀ ਹੀ ਨਹੀਂ ਬਲਕਿ ਸਮਾਜਕ ਸਮੱਸਿਆ ਵੀ ਹੈ।ਕੁਝ ਹੱਦ ਤੱਕ, ਐਲਜ਼ੈ੍ਹਮੀਰਜ਼ ਦੀ ਬੀਮਾਰੀ ਖ਼ਾਨਦਾਨੀ ਹੁੰਦੀ ਹੈ।ਇਹੀ ਕਾਰਣ ਹੈ ਕਿ ਲੋਕਾਂ ਨੂੰ ਆਪਣੇ ਪ੍ਰਵਾਰਕ ਮੈਂਬਰਾਂ ਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਹੋਣ ਬਾਰੇ ਇੰਨੀ ਚਿੰਤਾ ਹੁੰਦੀ ਹੈ ਅਤੇ ਇਹੀ ਚਿੰਤਾ ਐਲਜ਼ੈ੍ਹਮੀਰਜ਼ ਦੀ ਬੀਮਾਰੀ ਨਾਲ ਇੱਕ ਕਲੰਕ ਜੋੜ ਦਿੰਦੀ ਹੈ।

ਤੁਹਾਨੂੰ ਕਿਵੇਂ ਪਤਾ ਲਗਦਾ ਹੈ ਕਿ ਤੁਹਾਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਹੈ?

ਜੇਕਰ ਤੁਸੀਂ ਆਪਣੇ ਭੁਲੱਕੜਪਣ ਤੇ ਆਪ ਹੱਸ ਸਕਦੇ ਹੋ ਤਾਂ ਤੁਹਾਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਨਹੀਂ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਹਾਂ। ਜੇਕਰ ਤੁਸੀਂ ਪੌੜੀਆਂ ਚੜ੍ਹ ਕੇ ਉਪਰ ਕੋਈ ਚੀਜ਼ ਲੈਣ ਜਾਂਦੇ ਹੋ ਅਤੇ ਤੁਸੀਂ ਭੁੱਲ ਜਾਂਦੇ ਹੋ ਕਿ ਕੀ ਲੈਣ ਆਏ ਸੀ ਅਤੇ ਤੁਸੀਂ ਪੌੜੀਆਂ ਉਤਰ ਕੇ ਹੇਠਾਂ ਜਾਂਦੇ ਹੋ ਅਤੇ ਅਚਾਨਕ ਤੁਹਾਨੂੰ ਯਾਦ ਆ ਜਾਂਦਾ ਹੈ ਕਿ ਤੁਸੀਂ ਕੀ ਲੈਣ ਗਏ ਸੀ, ਤੁਸੀਂ ਆਪਣੇ ਆਪ ਤੇ ਹੱਸ ਪੈਂਦੇ ਹੋ।ਤਾਂ ਤੁਹਾਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਨਹੀਂ ਹੈ।ਦੂਜੇ ਪਾਸੇ, ਜੇ ਤੁਸੀਂ ਚਿੰਤਾ ਕਰਨ ਲਗ ਪੈਂਦੇ ਹੋ ਅਤੇ ਆਪਣੇ ਭੁਲੱਕੜਪਣ ਤੋਂ ਮੁਕਰਦੇ ਹੋ ਤਾਂ ਸੱਚਮੁਚ ਤਹਾਨੂੰ ਐਲਜ਼ੈ੍ਹਮੀਰਜ਼ ਦੀ ਬੀਮਾਰੀ ਸ਼ੁਰੂ ਹੋਈ ਹੋ ਸਕਦੀ ਹੈ।ਤੁਹਾਨੂੰ ਆਪਣੇ ਫ਼ੈਮਲੀ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਮਨੋਵਿਕਲਪ (ਡਿਮੈਂਸ਼ੀਆ) ਦੀਆਂ ਕਈ ਕਿਸਮਾਂ ਹਨ

ਉਮਰ ਦਾ ਵਧਣਾ- ਭੁਲੱਕੜਪਣ, ਸੁਭਾਅ ਵਿੱਚ ਕੋਈ ਤਬਦੀਲੀ ਨਹੀਂ। ਇਹ ਮਨੋਵਿਕਲਪ (ਡਿਮੈਂਸ਼ੀਆ) ਨਹੀਂ।

ਐਲਜ਼ੈ੍ਹਮੀਰ ਮਨੋਵਿਕਲਪ (ਡਿਮੈਂਸ਼ੀਆ ) ਅਵਸਥਾਵਾਂ ਵਿੱਚ ਵੰਡਿਆ ਜਾ ਸਕਦਾ ਹੈ:

  • ਭੁਲੱਕੜਪਣ ਮਾਮੂਲੀ ਬੌਧਿਕ ਅਸਮਰਥਤਾ।
  • ਖ਼ਾਸਕਰ ਨੇੜੇ ਦੀ ਯਾਦਦਾਸ਼ਤ ਦਾ ਘਟਣਾ।
  • ਇਹ ਯਾਦ ਨਾ ਕਰ ਸਕਣਾ ਕਿ ਇੱਕ ਦਿਨ ਪਹਿਲਾਂ ਨਾਸ਼ਤੇ ਵਿੱਚ ਕੀ ਖਾਧਾ ਸੀ।
  • ਚੀਜ਼ਾਂ ਦਾ ਨਾਮ ਨਾ ਲੈ ਸਕਣਾ ਪਰ ਇਹ ਦੱਸ ਸਕਣਾ ਕਿ ਉਹ ਚੀਜ਼ ਕਿਸ ਕੰਮ ਆਉਂਦੀ ਹੈ।
  • ਗਿਣਤੀ ਮਿਣਤੀ ਨਾ ਕਰ ਸਕਣਾ।
  • ਦਰਮਿਆਨੀ ਬੌਧਿਕ ਅਸਮਰਥਤਾ, ਸੁਭਾਅ ਦੀਆਂ ਸਮੱਸਿਆਵਾਂ ਅਤੇ ਸ਼ੱਕ ਕਰਨਾ, ਕੁਝ ਸਵੈ-ਭਰਮੀ
  • ਖ਼ਿਆਲ।
  • ਜ਼ਿਆਦਾ ਭੁੱਲਣਾ-ਭਾਂਡੇ ਟੀਂਡੇ ਸਾੜ ਦੇਣੇ।
  • ਦੂਰ ਦੇ ਪ੍ਰਵਾਰਕ ਮੈਂਬਰਾਂ ਅਤੇ ਮਿੱਤਰਾਂ ਨੂੰ ਨਾ ਪਛਾਣ ਸਕਣਾ।
  • ਪੜਾਵੀ ਨਿਰਦੇਸ਼ ਮੰਨਣ ਵਿੱਚ ਮੁਸ਼ਕਲ (ਉਦਾਹਰਣ ਵੱਜੋਂ “ਇਹ ਕਿਤਾਬ ਪੌੜੀਆਂ ਚੜ੍ਹ ਕੇ ਉਪਰਲੇ ਕਮਰੇ ਵਿੱਚ ਲੈ ਜਾਉ ਅਤੇ ਹੇਠਾਂ ਆ ਕੇ ਆਪਣੇ ਹੱਥ ਧੋ ਲਉ”) ਮਰੀਜ਼ ਸ਼ੱਕੀ ਹੋ ਜਾਂਦਾ ਹੈ, ਮਿਸਾਲ ਦੇ ਤੌਰ ਤੇ, ਉਹ ਪੈਸੇ ਲੁਕਾ ਦਿੰਦਾ/ਦਿੰਦੀ ਹੈ ਅਤੇ ਭੁੱਲ ਜਾਂਦਾ/ਜਾਂਦੀ ਹੈ ਕਿ ਕਿੱਥੇ ਲੁਕਾਏ ਸਨ। ਫ਼ਿਰ ਮਰੀਜ਼ ਕਿਸੇ ਤੇ ਪੈਸੇ ਚੁਰਾਉਣ ਦਾ ਦੋਸ਼ ਲਾਉਂਦਾ ਹੈ।

ਘੋਰ ਬੌਧਿਕ ਅਸਮਰਥਤਾ, ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਜਾਂ ਆਪਣੇ ਆਪ ਨੂੰ ਨਾ ਪਛਾਣ ਸਕਣਾ।ਅਤੀ ਜ਼ਿਆਦਾ ਭੁਲੱਕੜਪਣ, ਆਪਣਾ ਘਰ ਨਾ ਲੱਭ ਸਕਣਾ।ਨਜ਼ਦੀਕੀ ਮਿੱਤਰਾਂ ਜਾਂ ਪ੍ਰਵਾਰਕ ਮੈਂਬਰਾਂ ਨੂੰ ਨਾ ਪਛਾਣ ਸਕਣਾ।ਆਪਣੇ ਆਪ ਵਿੱਚ ਰਹਿਣਾ।ਪਖ਼ਾਨੇ ਤੇ ਕਾਬੂ ਖ਼ਤਮ ਹੋ ਸਕਦਾ ਹੈ।ਕੱਪੜਿਆਂ ਸਮੇਤ ਨਹਾ ਸਕਦਾ ਹੈ।ਅਖ਼ੀਰ ਵਿੱਚ ਹੋ ਸਕਦਾ ਹੈ ਕਿ ਅਪਣੇ ਆਪ ਨੂੰ ਵੀ ਨਾ ਪਛਾਣੇ।

ਇਹ ਜਾਣਨਾ ਦਿਲਚਸਪੀ ਵਾਲੀ ਗੱਲ ਹੈ ਕਿ ਐਲਜ਼ੈ੍ਹਮੀਰਜ਼ ਦੀ ਬੀਮਾਰੀ ਵਿੱਚ ਭੁੱਲਣ ਦਾ ਇੱਕ ਵਿਸ਼ੇਸ਼ ਸਿਲਸਿਲਾ ਹੁੰਦਾ ਹੈ। ਇਹ ਕਾਗ਼ਜ਼ ਦੀ ਥਹੀ ਵਾਂਗ ਹੁੰਦਾ ਹੈ।ਸਭ ਤੋਂ ਉਤਲੇ ਕਾਗ਼ਜ਼ ਹੁਣ ਦੀਆਂ ਘਟਨਾਵਾਂ ਵਾਂਗ ਹੁੰਦੇ ਹਨ ਅਤੇ ਸਭ ਤੋਂ ਹੇਠਲੇ ਕਾਗ਼ਜ਼ ਬੀਤੇ ਸਮੇਂ ਦੀਆਂ ਘਟਨਾਵਾਂ ਵਾਂਗ ਹੁੰਦੇ ਹਨ।ਜਦੋਂ ਹਵਾ ਚਲਦੀ ਹੈ ਤਾਂ ਸਭ ਤੋਂ ਉਤਲੇ ਕਾਗ਼ਜ਼ ਉਡ ਜਾਂਦੇ ਹਨ। ਇਹ ਐਲਜ਼ੈ੍ਹਮੀਰਜ਼ ਦੀ ਬੀਮਾਰੀ ਵਾਲੇ ਮਰੀਜ਼ਾਂ ਵਿੱਚ ਭੁਲੱਕੜਪਣ ਵਾਂਗ ਹੀ ਹੈ-ਸਭ ਤੋਂ ਨੇੜਲੀਆਂ ਘਟਨਾਵਾਂ ਸਭ ਤੋਂ ਵੱਧ ਅਸਾਨੀ ਨਾਲ ਭੁੱਲ ਜਾਂਦੀਆ ਹਨ।ਜਿੰਨੀ ਜ਼ਿਆਦਾ ਹਵਾ ਚਲਦੀ ਹੈ, ਉਨੇ ਜ਼ਿਆਦਾ ਕਾਗ਼ਜ਼ ਜਾਂਦੇ ਰਹਿੰਦੇ ਹਨ ਅਤੇ ਯਾਦਦਾਸ਼ਤ ਮਾੜੀ ਹੁੰਦੀ ਜਾਂਦੀ ਹੈ।

ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੇ ਬੇਸ਼ੱਕ ਹੋਰ ਵੀ ਚਿੰਨ੍ਹ ਅਤੇ ਲੱਛਣ ਹੁੰਦੇ ਹਨ

ਮਲਟੀ-ਇਨਫ਼ਾਰਕਟ ਮਨੋਵਿਕਲਪ (ਡਿਮੈਂਸ਼ੀਆ)

ਆਮ ਤੌਰ ਤੇ ਕਈ “ਸਾਈਲੈਂਟ ਸਟਰੋਕਾਂ” ਦੇ ਕਾਰਣ ਹੁੰਦਾ ਹੈ।ਹਰੇਕ ਸਟਰੋਕ
ਦਿਮਾਗ਼ ਦੇ ਹਿੱਸਿਆਂ ਵਿੱਚ ਕੁਝ ਸੈੱਲਾਂ ਨੂੰ ਤਬਾਹ ਕਰ ਦਿੰਦੀ ਹੈ।ਮਲਟੀ-ਇਨਫ਼ਾਰਕਟ ਮਨੋਵਿਕਲਪ (ਡਿਮੈਂਸ਼ੀਆ) ਦੇ ਚਿੰਨ੍ਹ ਅਤੇ ਲੱਛਣ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਦਿਮਾਗ਼ ਦੇ ਕਿਸ ਹਿੱਸੇ ਤੇ ਅਸਰ ਹੋਇਆ ਹੈ।ਇਸ ਲਈ ਯਾਦਦਾਸ਼ਤ ਦੇ ਘਟਣ ਦਾ ਐਲਜ਼ੈ੍ਹਮੀਰਜ਼ ਦੀ ਬੀਮਾਰੀ ਵਾਂਗ ਕੋਈ ਵਿਸ਼ੇਸ਼ ਸਿਲਸਿਲਾ ਨਹੀਂ ਹੁੰਦਾ।ਬੇਸ਼ੱਕ ਸਟਰੋਕ ਦੇ ਸਾਫ਼ ਚਿੰਨ੍ਹ ਅਤੇ ਲੱਛਣ ਮੌਜੂਦ ਹੁੰਦੇ ਹਨ ਜੋ ਮਲਟੀ-ਇਨਫ਼ਾਰਕਟ ਮਨੋਵਿਕਲਪ (ਡਿਮੈਂਸ਼ੀਆ) ਦੀ ਪਛਾਣ ਨੂੰ ਬੇਹੱਦ ਅਸਾਨ ਬਣਾ ਦਿੰਦੇ ਹਨ। ਰਲਵੀਂ ਕਿਸਮ ਦੀ ਐਲਜ਼ੈ੍ਹਮੀਰਜ਼ ਦੀ ਬੀਮਾਰੀ।ਇਸ ਗਰੁੱਪ ਵਿੱਚ ਐਲਜ਼ੈ੍ਹਮੀਰਜ਼ ਦੀ ਬੀਮਾਰੀ ਅਤੇ ਮਲਟੀ-ਇਨਫ਼ਾਰਕਟ ਮਨੋਵਿਕਲਪ (ਡਿਮੈਂਸ਼ੀਆ) ਆਉਂਦੇ ਹਨ।ਇਸ ਦੀ ਪਛਾਣ ਕਰਨ ਵਿੱਚ ਭੰਬਲਭੂਸਾ ਹੋ ਸਕਦਾ ਹੈ।ਆਮ ਤੌਰ ਤੇ ਬੁਢਾਪੇ ਦੀਆਂ ਬੀਮਾਰੀਆਂ ਦਾ ਮਾਹਰ, ਰੋਗ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ।

ਲਿਊਈ ਬੌਡੀ ਦੀ ਐਲਜ਼ੈ੍ਹਮੀਰਜ਼ ਦੀ ਬੀਮਾਰੀ ਜਲਦੀ ਸ਼ੁਰੂਆਤ ਅਤੇ ਤੇਜ਼ੀ ਨਾਲ ਨਿਘਾਰ ਇਸ ਦੇ ਲੱਛਣ ਹਨ। ਇਹ ਮਨੋਵਿਕਲਪ (ਡਿਮੈਂਸ਼ੀਆ) ਦਾ ਦੂਜਾ ਸਭ ਤੋਂ ਆਮ ਕਾਰਣ ਹੈ।ਇਹ ਸਖ਼ਤ ਕਿਸਮ ਦੇ ਮਨੋਵਿਕਾਰੀ ਲੱਛਣਾਂ ਨਾਲ ਸ਼ੁਰੂ ਹੁੰਦਾ ਹੈ ਜਿਵੇਂ ਕਿ ਮਨੋਭਰਾਂਤੀ ਅਤੇ ਫ਼ਿਰ ਵੀ ਇਹ ਮਨੋਵਿਕਾਰ ਦੂਰ ਕਰਨ ਵਾਲੀਆਂ ਦਵਾਈਆਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ। ਦਿਨ ਪ੍ਰਤੀ ਦਿਨ ਦੇ ਲੱਛਣ ਵੱਖੋ ਵੱਖਰੇ ਹੁੰਦੇ ਹਨ।ਲਿਊਈ ਬੌਡੀ ਦੀ ਐਲਜ਼ੈ੍ਹਮੀਰਜ਼ ਦੀ ਬੀਮਾਰੀ ਵਾਲੇ ਮਰੀਜ਼ਾਂ ਨੂੰ ਛੇਤੀ ਤੋਂ ਛੇਤੀ ਮਾਹਰ ਡਾਕਟਰ ਕੋਲ ਭੇਜ ਦੇਣਾ ਚਾਹੀਦਾ ਹੈ। ਅਲਕੋਹਲਿਕ (ਸ਼ਰਾਬਨੋਸ਼ੀ ਕਾਰਣ) ਮਨੋਵਿਕਲਪ (ਡਿਮੈਂਸ਼ੀਆ)।ਇਸ ਦੀ ਪਛਾਣ ਪੁਰਾਣੇ ਵੇਰਵੇ ਤੋਂ ਹੁੰਦੀ ਹੈ।ਸ਼ਰਾਬ ਦੀ ਲੋੜੋਂ ਵੱਧ

ਮਾਤਰਾ ਵਿੱਚ ਵਰਤੋਂ ਦਿਮਾਗ਼ ਦੇ ਸੈੱਲਾਂ ਨੂੰ ਤਬਾਹ ਕਰ ਦਿੰਦੀ ਹੈ ਅਤੇ ਕਈ ਪ੍ਰਕਾਰ ਦੇ ਚਿੰਨ੍ਹ ਅਤੇ ਲੱਛਣ ਪੈਦਾ ਕਰ ਦੇਵੇਗੀ।
ਹਾਈਪੋਥਾਇਰੋਇਡਿਜ਼ਮ, ਨੂੰ ਨਕਲੀ ਮਨੋਵਿਕਲਪ (ਡਿਮੈਂਸ਼ੀਆ) ਕਿਹਾ ਜਾ ਸਕਦਾ ਹੈ।ਹਾਈਪੋਥਾਇਰੋਇਡ ਦੀ ਬੀਮਾਰੀ ਦੇ ਸਹੀ
ਇਲਾਜ ਨਾਲ ਇਸ ਕਿਸਮ ਦੇ ਮਨੋਵਿਕਲਪ (ਡਿਮੈਂਸ਼ੀਆ) ਨੂੰ ਪਰਤਾਇਆ ਜਾ ਸਕਦਾ ਹੈ।

ਟਰੌਮੈਟਿਕ (ਸੱਟ ਲੱਗਣ ਕਾਰਣ) ਮਨੋਵਿਕਲਪ (ਡਿਮੈਂਸ਼ੀਆ)

ਟਰੌਮੈਟਿਕ (ਸੱਟ ਲੱਗਣ ਕਾਰਣ) ਮਨੋਵਿਕਲਪ (ਡਿਮੈਂਸ਼ੀਆ) ਦੀ ਪਛਾਣ ਪੁਰਾਣੇ ਵੇਰਵੇ ਤੋਂ ਹੁੰਦੀ ਹੈ। ਇੱਕ ਪੇਸ਼ਾਵਰ ਮੁੱਕੇਬਾਜ਼ ਨੂੰ
ਅਖ਼ੀਰੀ ਇਸ ਕਿਸਮ ਦਾ ਮਨੋਵਿਕਲਪ (ਡਿਮੈਂਸ਼ੀਆ) ਹੋ ਸਕਦਾ ਹੈ।ਇਹ ਪਾਰਕਿਨਸਨਿਜ਼ਮ ਦਾ ਕਾਰਣ ਬਣ ਸਕਦਾ ਹੈ।
ਇਨਾਂ ਦੋਹਾਂ ਬੀਮਾਰੀਆਂ ਦਾ ਵਖਰੇਵਾਂ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ। ਤਿੰਨ ਹਾਲਤਾਂ ਅਧੀਨ ਮਰੀਜ਼ ਨੂੰ ਮਾਹਰ ਡਾਕਟਰ ਕੋਲ ਭੇਜ ਦੇਣਾ ਚਾਹੀਦਾ ਹੈ:

  • ਫ਼ੈਮਲੀ ਡਾਕਟਰ ਨੂੰ ਬੀਮਾਰੀ ਦੀ ਪਛਾਣ ਬਾਰੇ ਪੱਕਾ ਯਕੀਨ ਨਹੀਂ
  • ਪ੍ਰਵਾਰਕ ਮੈਂਬਰ ਭੇਜੇ ਜਾਣ ਲਈ ਬੇਨਤੀ ਕਰਦੇ ਹਨ
  • ਐਲਜ਼ੈ੍ਹਮੀਰਜ਼ ਦੀ ਬੀਮਾਰੀ ਦੇ ਨਾਲ ਡਿਪ੍ਰੈਸ਼ਨ ਹੈ

ਡਾ: ਫ਼ਰਾਂਸਿਸ ਹੋ ਦੁਆਰਾ

ਹੋਰ ਪੜ੍ਹਲੋ ਜੀ

ਘੜੀ ਡਰਾਇੰਗ ਟੈਸਟ

ਇਹ ਇੱਕ ਸਾਧਾਰਨ ਟੈਸਟ ਹੈ ਜਿਸ ਦਾ ਉਪਯੋਗ ਡਿਮੇਨਸ਼ੀਆ ਦੀ ਜਾਂਚ ਕਰਨ ਅਤੇ ਇਸ ਦੀ ਪ੍ਰਗਤੀ ਨੂੰ ਟਰੈਕ ਕਰਨ ਲਈ ਵਰਤਿਆ ਜਾਂਦਾ ਹੈ।

ਇਸ ਤਰਾਂ ਦੇ ਟੈਸਟ ਵਿੱਚ ਮਰੀਜ਼ ਨੂੰ ਪਹਿਲਾਂ ਇੱਕ ਸਰਕਲ ਬਣਾਉਣ ਲਈ ਕਿਹਾ ਜਾਂਦਾ ਹੈ ਜੋ ਕਿ ਇੱਕ ਘੜੀ ਦੇ ਚਿਹਰੇ ਦੀ ਨੁਮਾਇੰਦਗੀ ਕਰਦਾ ਹੈ (ਕੁਝ ਕੇਸਾਂ ਵਿੱਚ, ਇੱਕ ਪ੍ਰਿੰਟ ਕੀਤੇ ਹੋਏ ਸਰਕਲ ਨੂੰ ਮਰੀਜ਼ ਅੱਗੇ ਪੇਸ਼ ਕੀਤਾ ਜਾਂਦਾ ਹੈ)। ਫਿਰ ਮਰੀਜ਼ ਨੂੰ ਉਸ ਦੀਆਂ ਢੁੱਕਵੀਆਂ ਥਾਵਾਂ ਵਿਚ 12 ਸੰਖਿਆਵਾਂ ਨੂੰ ਲੇਬਲ ਕਰਨ ਵਾਸਤੇ ਆਖਿਆ ਜਾਂਦਾ ਹੈ ਅਤੇ ਫਿਰ ਉਸ ਨੂੰ 11 ਵੱਜ ਕੇ 10 ਮਿੰਟ ਦਾ ਸਮਾਂ ਦਰਸਾਉਣ ਲਈ ਘੜੀ ਦੀਆਂ ਦੋਨੋਂ ਰੇਖਾਵਾਂ (ਮਿੰਟ ਅਤੇ ਸੈਕਿੰਡ ਦਰਸਾਉਣ ਵਾਲੀ ਰੇਖਾ) ਨੂੰ ਚਿੱਤਰਿਤ ਕਰਨ ਲਈ ਆਖਿਆ ਜਾਂਦਾ ਹੈ।

ਸਧਾਰਨ ਰੂਪ ਵਿਚ ਇਹ ਟੈਸਟ ਦਿਮਾਗ ਦੇ ਬਹੁਤ ਸਾਰੇ ਕਾਰਜਾਂ ਦੀ ਜਾਂਚ ਕਰਦਾ ਹੈ। ਮਰੀਜ਼ ਨੂੰ ਇਸ ਦੇ ਸਮਰੱਥ ਹੋਣਾ ਚਾਹੀਦਾ ਹੈ:

  • ਨਿਰਦੇਸ਼ਾਂ ਨੂੰ ਸਮਝੋ ਅਤੇ ਯਾਦ ਰੱਖੋ
  • ਨਿਰਦੇਸ਼ਾਂ ਦੀ ਯੋਜਨਾ ਬਣਾਓ ਅਤੇ ਉਨ੍ਹਾਂ ਨੂੰ ਲਾਗੂ ਕਰੋ
  • ਘੜੀ ਦੇ ਅਕਸ ਨੂੰ ਦਰਸ਼ਨੀ ਰੂਪ ਵਿਚ ਯਾਦ ਰੱਖਣ ਦੇ ਸਮਰੱਥ ਬਣੋ
  • ਸਮਾਨ ਰੂਪ ਵਿਚ ਘੜੀ ਦੇ ਚਾਰੋਂ ਪਾਸੇ ਸੰਖਿਆਵਾਂ ਨੂੰ ਵੰਡਣ ਦੇ ਯੋਗ ਬਣੋ
  • ਸੰਖਿਆਵਾਂ ਅਤੇ ਘੜੀ ਦੀਆਂ ਦੋਨੋਂ ਰੇਖਾਵਾਂ ਨੂੰ ਸਹੀ ਜਗ੍ਹਾ ਤੇ ਰੱਖਣ ਦੇ ਯੋਗ ਬਣੋ
  • ਕਾਰਜ ਨੂੰ ਪੂਰਾ ਕਰਨ ਵਾਸਤੇ ਢੁੱਕਵੀਂ ਇਕਾਗਰਤਾ ਨੂੰ ਕਾਇਮ ਰੱਖੋ।

ਇਹ ਟੈਸਟ ਕਰਨਾ ਬਹੁਤ ਅਸਾਨ ਹੈ। ਇਸ ਟੈਸਟ ਨੂੰ ਕਰਨ ਵਿਚ ਸਿਰਫ ਕੁਝ ਮਿੰਟ ਲੱਗਦੇ ਹਨ ਅਤੇ ਇਸ ਵਾਸਤੇ ਘੱਟ ਤੋਂ ਘੱਟ ਉਪਕਰਨਾਂ ਦੀ ਲੋੜ ਪੈਂਦੀ ਹੈ। ਐਮ.ਐਮ.ਐਸ.ਈ. (ਮਿਨੀ-ਮਾਨਸਿਕ ਅਵਸਥਾ ਟੈਸਟ) ਦੇ ਉਲਟ, ਇਹ ਭਾਸ਼ਾ ਕੌਸ਼ਲ ਅਤੇ ਸਿੱਖਿਆ ‘ਤੇ ਘੱਟ ਨਿਰਭਰ ਕਰਦਾ ਹੈ।

ਹਾਲਾਂਕਿ ਇਸ ਟੈਸਟ ਨੂੰ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਅਤੇ ਘੱਟੋ-ਘੱਟ ਵੀਹ ਵੱਖੋ-ਵੱਖਰੇ ਸਕੋਰਿੰਗ ਸਿਸਟਮ ਮੌਜੂਦ ਹਨ। ਇਨ੍ਹਾਂ ਵਿਚੋਂ ਕੁਝ ਬਹੁਤ ਸਰਲ ਹਨ ਅਤੇ ਕੁਝ ਬਹੁਤ ਹੀ ਗੰਝਲਦਾਰ। ਇਸ ਦੇ ਬਾਵਜੂਦ ਇਹ ਸਾਰੇ ਟੈਸਟ ਵੱਖੋ-ਵੱਖਰੇ ਤਰੀਕਿਆਂ ਨਾਲ ਡਿਮੇਨਸ਼ੀਆ ਦਾ ਪਤਾ ਲਗਾਉਣ ਦੇ ਸਮਰੱਥ ਸਿੱਧ ਹੋਏ ਹਨ।

ਇਸ ਟੈਸਟ ਨੂੰ ਅਮਲ ਵਿਚ ਲਿਆਉਣ ਅਤੇ ਸਕੋਰ ਕਰਨ ਦੇ ਸਰਲ ਤਰੀਕਿਆਂ ਦੀ ਇਕ ਉਦਾਹਰਣ ਹੇਠਾਂ ਦਿੱਤੀ ਗਈ ਹੈ:
ਮਰੀਜ਼ ਨੂੰ ਹਰੇਕ ਸਹੀ ਕਾਰਵਾਈ ਲਈ ਇਕ ਪੁਆਇੰਟ ਮਿਲੇਗਾ:

  • ਇਕ ਸਰਕਲ ਡਰਾਅ ਕਰਨ ਦ ਯੋਗ ਹੋਣਾ
  • ਸਾਰੀਆਂ ਦੀਆਂ ਸਾਰੀਆਂ ਬਾਰਾਂ ਸੰਖਿਆਵਾਂ ਨੂੰ ਸਹੀ ਕ੍ਰਮ ਵਿਚ ਰੱਖਣ ਦੇ ਸਮਰੱਥ ਹੋਣਾ
  • ਸਾਰੀਆਂ ਸੰਖਿਆਵਾਂ ਨੂੰ ਘੜੀ ਦੇ ਚਿਹਰੇ ‘ਤੇ ਸਹੀ ਜਗ੍ਹਾ ‘ਤੇ ਰੱਖਣ ਦੇ ਸਮਰੱਥ ਹੋਣਾ
  • ਘੜੀ ਦੀਆਂ ਦੋਨੋਂ ਰੇਖਾਵਾਂ (ਮਿੰਟ ਅਤੇ ਘੰਟੇ ਵਾਲੀ ਰੇਖਾ) ਨੂੰ ਡਰਾਅ ਕਰਨ ਦੇ ਸਮਰੱਥ ਹੋਣਾ
  • ਸਹੀ ਸਮੇਂ ‘ਤੇ ਦੋਨਾਂ ਰੇਖਾਵਾਂ ਵੱਲ ਇਸ਼ਾਰਾ ਕਰਨ ਦੇ ਸਮਰੱਥ ਹੋਣਾ

ਚਾਰ ਤੋਂ ਪੰਜ ਪੁਆਇੰਟ ਆਮ ਅਨੁਭਵ ਨੂੰ ਦਰਸਾਉਂਦੇ ਹਨ। 4 ਪੁਆਇੰਟਾਂ ਤੋਂ ਘੱਟ ਦਾ ਸਕੋਰ ਕਰਨ ਵਾਲਿਆਂ ਲਈ ਡਿਮੇਨਸ਼ੀਆ ਨੂੰ ਧਿਆਨ ਵਿਚ ਰੱਖਦੇ ਹੋਏ ਹੋਰ ਜਾਂਚ ਦੀ ਲੋੜ ਪਵੇਗੀ।

ਹੈਲਥਕੇਅਰ ਮਾਹਰ ਵੀ ਡਿਮੇਨਸ਼ੀਆ ਦੇ ਪੱਧਰ ਨੂੰ ਟਰੈਕ ਕਰਨ ਵਾਸਤੇ ਇਸੇ ਟੈਸਟ ਦਾ ਉਪਯੋਗ ਕਰਦੇ ਹਨ ਅਤੇ ਡਿਮੇਨਸ਼ੀਆ ਦੀਆਂ ਵੱਖੋ-ਵੱਖਰੀਆਂ ਕਿਸਮਾਂ ਵਿਚਾਲੇ ਅੰਤਰ ਨੂੰ ਦਰਸਾਉਣ ਲਈ ਵੱਖ-ਵੱਖ ਤਰਾਂ ਦੀਆਂ ਗਲਤੀਆਂ ਦਾ ਉਪਯੋਗ ਵੀ ਕਰਦੇ ਹਨ।

ਅਫ਼ਸੋਸ ਦੀ ਗੱਲ ਇਹ ਹੈ ਕਿ ਡਿਜੀਟਲ ਘੜੀ ਦੇ ਆਮ ਉਪਯਗ ਦੇ ਨਾਲ ਇਹ ਟੈਸਟ ਆਉਣ ਵਾਲੀਆਂ ਪੀੜ੍ਹੀਆਂ ਦੇ ਅੰਦਰ ਘੱਟ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਡਾ. ਕੇਨੇਥ ਚਾਨ ਵੱਲੋਂ ਲਿਖਤ

ਮਿਨੀ ਮਾਨਸਿਕ ਅਵਸਥਾ ਟੈਸਟ (ਐਮ.ਐਮ.ਐਸ.ਈ.)

ਇਸ ਟੈਸਟ ਵਿਚ ਸਪੱਸ਼ਟ ਕਮਜ਼ੋਰੀਆਂ ਉਜਾਗਰ ਹੁੰਦੀਆਂ ਹਨ। ਇਹ ਭਾਸ਼ਾ ਅਤੇ ਸਿੱਖਿਆ ‘ਤੇ ਨਿਰਭਰ ਹੈ। ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਇਸ ਟੈਸਟ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਨਤੀਜੇ ਵਿਗਿਆਨਕ ਤੌਰ ‘ਤੇ ਸਿੱਧ ਹੋਏ ਹਨ। ਫਿਰ ਵੀ, ਮਰੀਜ਼ ਨੂੰ ਟੈਸਟ ਵਾਸਤੇ ਨਿਊਨਤਮ ਛੇ ਸਾਲਾਂ ਦੀ ਸਿੱਖਿਆ ਵੈਧ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਮਰੀਜ਼ ਨੂੰ ਸਹੀ ਤਰ੍ਹਾਂ ਨਾਲ ਲਿਖਣ, ਪੜ੍ਹਨ ਅਤੇ ਸੁਣਨ ਦੇ ਸਮਰੱਥ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਟੈਸਟ ਆਮ ਅਤੇ ਹਲਕੇ ਡਿਮੇਨਸ਼ੀਆ ਵਿਚਾਲੇ ਅੰਤਰ ਨੂੰ ਦਰਸਾਉਣ ਲਈ ਭਰੋਸੇਯੋਗ ਨਹੀਂ ਹੈ ਅਤੇ ਇਸ ਬਾਰੇ ਦੱਸਣ ਵਿਚ ਵੀ ਸਮਰੱਥ ਨਹੀਂ ਹੈ ਕਿ ਕਿਸ ਕਿਸਮ ਦੀ ਬਿਮਾਰੀ ਡਿਮੇਨਸ਼ੀਆ ਦਾ ਕਾਰਨ ਬਣ ਰਹੀ ਹੈ।

ਹਾਲਾਂਕਿ ਇਸ ਟੈਸਟ ਦੀਆਂ ਆਪਣੀਆਂ ਕੁਝ ਕਮੀਆਂ ਹਨ, ਫਿਰ ਵੀ ਇਸ ਦਾ ਉਪਯੋਗ ਕਰਨਾ ਸੌਖਾ ਹੈ ਅਤੇ ਇਹ ਇਕ ਸੰਖਿਆਤਮਕ ਅੰਕੜਾ ਮੁਹੱਈਆ ਕਰਾਉਂਦਾ ਹੈ ਜੋ ਕਿ ਬਿਮਾਰੀ ਦੀ ਪ੍ਰਗਤੀ ਨੂੰ ਟਰੈਕ ਕਰਨਾ ਸੌਖਾ ਬਣਾਉਂਦਾ ਹੈ।

ਡਿਮੇਨਸ਼ੀਆ ਇਕ ਕਲੀਨਿਕਲ ਹੱਲ ਹੈ: ਡਾਕਟਰ ਨੂੰ ਤਖਸ਼ੀਸ ਕਰਨ ਵਾਸਤੇ ਸੰਪੂਰਨ ਚਿੱਤਰ ‘ਤੇ ਵਿਚਾਰ ਕਰਨ ਦੀ ਲੋੜ ਹੈ ਜਿਵੇਂ ਕਿ ਮਰੀਜ਼ ਦਾ ਵਿਵਹਾਰ, ਸਰੀਰਕ / ਮਨੋਰੋਗ ਸਿੱਟੇ, ਮਰੀਜ਼ (ਇਸਤਰੀ ਜਾਂ ਪੁਰਸ਼) ਦੀ ਬਿਮਾਰੀ ਦਾ ਇਤਿਹਾਸ ਅਤੇ ਪ੍ਰਯੋਗਸ਼ਾਲਾ/ ਸਕੈਨਿੰਗ ਦੇ ਨਤੀਜੇ ਆਦਿ।

ਡਿਮੇਨਸ਼ੀਆ ਦੀ ਤਖਸ਼ੀਸ਼ ਕਰਨ ਵਿਚ ਸਹਾਇਤਾ ਹਾਸਲ ਕਰਨ ਵਾਸਤੇ ਐਮ.ਐਮ.ਐਸ.ਈ. ਨੂੰ ਇਕ ਹੋਰ ਸਾਧਨ ਮੰਨਿਆ ਜਾਂਦਾ ਹੈ।

ਡਾ. ਕੇਨੇਥ ਚਾਨ ਵੱਲੋਂ ਲਿਖਤ

 

ਹੋਰ ਪੜ੍ਹਲੋ ਜੀ

ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ: ਕੀ ਕਿਸੇ ਵਿਅਕਤੀ ਦੀ ਸਿੱਖਿਆ ਦੇ ਪੱਧਰ ਅਤੇ ਅਲਜ਼ਾਈਮਰ ਦੀ ਬਿਮਾਰੀ ਵਿਚਾਲੇ ਕੋਈ ਸੰਬੰਧ ਹੈ?

ਜਵਾਬ: ਸਾਧਾਰਨ ਰੂਪ ਵਿਚ, ਘੱਟ ਸਿੱਖਿਅਤ ਲੋਕਾਂ ਵਿਚ ਇਸ ਬਿਮਾਰੀ ਨੂੰ ਵਿਕਸਿਤ ਕਰਨ ਦਾ ਜੋਖਮ ਥੋੜ੍ਹਾ ਜਿਹਾ ਵੱਧ ਹੁੰਦਾ ਹੈ। ਹਾਲਾਂਕਿ, ਉੱਚ ਸਿੱਖਿਆ ਪ੍ਰਾਪਤ ਲੋਕਾਂ ਵਿੱਚ ਵੀ ਅਲਜ਼ਾਈਮਰ ਦੀ ਬਿਮਾਰੀ ਦਾ ਨਿਦਾਨ ਕੀਤਾ ਗਿਆ ਹੈ।

ਸਵਾਲ: ਸਾਡੇ ਪਰਿਵਾਰ ਦੇ ਇਕ ਬਜ਼ੁਰਗ ਵਿਅਕਤ ਵਿਚ ਡਿਮੇਨਸ਼ੀਆ ਦੀ ਪਛਾਣ ਕੀਤੀ ਗਈ ਹੈ ਅਤੇ ਇਕ ਨਰਸਿੰਗ ਹੋਮ ਵਿਚ ਉਸ ਦੀ ਉੱਚਿਤ ਤਰੀਕੇ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਸਾਡਾ ਉਹ ਬਜ਼ੁਰਗ ਵਿਅਕਤੀ ਅਕਸਰ ਘਰ ਵਾਪਸ ਆਉਣ ਲਈ ਕਹਿ ਰਿਹਾ ਹੈ, ਇਸ ਸਥਿਤੀ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ?

ਜਵਾਬ: ਇਹ ਇਕ ਆਮ ਸਥਿਤੀ ਹੈ। ਪਰਿਵਾਰ ਦੇ ਮੈਂਬਰ ਉਸ ਬਜ਼ੁਰਗ ਨੂੰ ਅਜਿਹੀਆਂ ਗੱਲਾਂ ਆਖ ਕੇ ਉਸ ਦਾ ਉਤਸ਼ਾਹ ਵਧਾ ਸਕਦੇ ਹਨ ਜਿਵੇਂਕਿ “ਤੁਸੀਂ ਥੋੜੇ ਹੋਰ ਸਮੇਂ ਲਈ ਇੱਥੇ ਰਹਿ ਸਕਦੇ ਹੋ, ਇਕ ਵਾਰ ਜਦੋਂ ਤੁਹਾਡੀ ਹਾਲਤ ਵਿਚ ਸੁਧਾਰ ਹੋ ਜਾਂਦਾ ਹੈ ਅਤੇ ਡਾਕਟਰ ਵੀ ਸਾਨੂੰ ਮਨਜ਼ੂਰੀ ਦੇ ਦਿੰਦਾ ਹੈ, ਤਾਂ ਅਸੀਂ ਤੁਹਾਨੂੰ ਘਰ ਲਿਆ ਸਕਦੇ ਹਾਂ”। ਕਿਸੇ ਵੀ ਬਜ਼ੁਰਗ ਮਰੀਜ਼ ਨੂੰ 24 ਘੰਟੇ ਦੇਖਭਾਲ ਅਤੇ ਨਰਸਿੰਗ ਦੀ ਲੋੜ ਪੈਂਦੀ ਹੈ, ਜੋ ਕਿ ਕੋਈ ਨਰਸਿੰਗ ਹੋਮ ਹੀ ਪ੍ਰਦਾਨ ਕਰ ਸਕਦਾ ਹੈ। ਇਸ ਲਈ, ਉਸ ਬਜ਼ੁਰਗ ਵਿਅਕਤੀ ਨੂੰ ਨਰਸਿੰਗ ਹੋਮ ਹੀ ਉੱਤਮ ਸਹੂਲਤ ਪ੍ਰਦਾਨ ਕਰ ਰਿਹਾ ਹੈ। ਕਿਸੇ ਵਿਅਕਤੀ ਨੂੰ ਪਿਆਰ ਕਰਨਾ ਦਾ ਅਰਥ ਉਸ ਨੂੰ ਉਹ ਦੇਣਾ ਹੁੰਦਾ ਹੈ ਜੋ ਉਸ ਨੂੰ ਚਾਹੀਦਾ ਹੈ, ਜ਼ਰੂਰੀ ਨਹੀਂ ਕਿ ਉਸ ਨੂੰ ਉਹ ਦਿੱਤਾ ਜਾਵੇ ਜੋ ਉਹ ਚਾਹੁੰਦਾ ਹੈ। ਪਰਿਵਾਰ ਦੇ ਮੈਂਬਰਾਂ ਨੂੰ ਅਜਿਹੇ ਮਰੀਜ਼ਾਂ ਨੂੰ ਉਨ੍ਹਾਂ ਲਈ ਕੀ ਚੰਗਾ ਹੈ ਅਤੇ ਕੀ ਮਾੜਾ ਹੈ, ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਅਤੇ ਖੁਦ ਨੂੰ ਉਸ ਬਜ਼ੁਰਗ ਵਿਅਕਤੀ ਦੀ ਸੇਵਾ ਕਰਨ ਵਿਚ ਅਸਮਰੱਥ ਹੋਣ ਕਾਰਨ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ ਹੈ।

ਸਵਾਲ: 5 ਸਾਲ ਪਹਿਲਾਂ ਪਰਿਵਾਰ ਵਿਚ ਕਿਸੇ ਵਿਅਕਤੀ ਵਿਚ ਡਿਮੇਨਸ਼ੀਆ ਦੀ ਪਛਾਣ ਕੀਤੀ ਗਈ ਸੀ। ਇਸ ਦੌਰਾਨ ਉਹ ਅਰਿਸੈਪਟ 10 ਮਿਲੀਗ੍ਰਾਮ ਲੈ ਰਿਹਾ ਸੀ। ਹਾਲ ਹੀ ਵਿੱਚ, ਉਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਉੱਚ ਯੂਰਿਕ ਐਸਿਡ ਤੋਂ ਵੀ ਪੀੜਤ ਹੋਣਾ ਸ਼ੁਰੂ ਹੋ ਗਿਆ। ਇਕ ਮਹੀਨਾ ਪਹਿਲਾਂ, ਉਸ ਨੇ ਇਕ ਦਿਨ ਵਿਚ 7-8 ਵਾਰ ਮਲ-ਤਿਆਗ ਕਰਨਾ ਸ਼ੁਰੂ ਕਰ ਦਿੱਤਾ ਹੈ। ਕੀ ਇਹ ਲੱਛਣ ਉਸ ਵਿਚ ਡਿਮੇਨਸ਼ੀਆ ਦੇ ਵਿਗੜ ਜਾਣ ਕਾਰਨ ਪੈਦਾ ਹੋਏ ਹਨ?

ਜਵਾਬ: ਡਾਕਟਰੀ ਅਧਿਐਨ ਦੇ ਅਨੁਸਾਰ, ਮਲ-ਤਿਆਗ ਦੀ ਵੱਧ ਰਹੀ ਬਾਰੰਬਾਰਤਾ ਡਿਮੇਨਸ਼ੀਆ ਨਾਲ ਜੁੜਿਆ ਹੋਇਆ ਲੱਛਣ ਨਹੀਂ ਹੈ। ਐਰੀਸੈਪਟ ਦੇ ਵੀ ਅਜਿਹੇ ਮਾੜੇ ਪ੍ਰਭਾਵ ਨਹੀਂ ਹੁੰਦੇ। ਉਕਤ ਲੱਛਣਾਂ ਵਾਲਾ ਵਿਅਕਤੀ ਗੈਸਟ੍ਰੋਇੰਟੇਸਟਾਈਨਲ ਬਿਮਾਰੀ ਨਾਲ ਪੀੜਤ ਹੋ ਸਕਦਾ ਹੈ। ਇਸ ਦੀ ਵਿਸਥਾਰਪੂਰਵਕ ਜਾਂਚ ਕਰਵਾਉਣ ਵਾਸਤੇ ਤੁਹਾਨੂੰ ਉਸ ਨੂੰ ਇਕ ਗੈਸਟ੍ਰੋਇੰਟੇਰੋਲੋਜਿਸਟ ਕੋਲ ਲਿਜਾਣਾ ਚਾਹੀਦਾ ਹੈ। ਇਕ ਕਾਰਨ ਇਹ ਹੋ ਸਕਦਾ ਹੈ ਕਿ ਮਰੀਜ਼ ਪੂਰੀ ਤਰਾਂ ਨਾਲ ਮਲ-ਤਿਆਗ ਕਰਨ ਤੋਂ ਪਹਿਲਾਂ ਹੀ ਟਾਇਲਟ ਤੋਂ ਬਾਹਰ ਆ ਜਾਂਦਾ ਹੈ, ਜਿਸ ਕਾਰਨ ਉਸ ਨੂੰ ਵਾਰ-ਵਾਰ ਟਾਇਲਟ ਜਾਣ ਦੀ ਲੋੜ ਪੈਂਦੀ ਹੈ।

ਸਵਾਲ: ਮੈਨੂੰ ਕਿਸੇ ਪਰਿਵਾਰ ਦੇ ਉਸ ਮੈਂਬਰ ਨਾਲ ਕਿਵੇਂ ਗੱਲਬਾਤ ਕਰਨੀ ਚਾਹੀਦੀ ਹੈ ਜਿਸ ਵਿਚ ਡਿਮੇਨਸ਼ੀਆ ਦੀ ਪਛਾਣ ਕੀਤੀ ਗਈ ਹੈ?

ਜਵਾਬ: ਪਰਿਵਾਰ ਦੇ ਕਿਸੇ ਮੈਂਬਰ ਵਿਚ ਡਿਮੇਨਸ਼ੀਆ ਦੇ ਲੱਛਣ ਪਾਏ ਜਾਣ ਕਾਰਨ ਉਸ ਪਰਿਵਾਰ ਦੇ ਬਾਕੀ ਮੈਂਬਰ ਅਕਸਰ ਉਦਾਸ ਹੋ ਜਾਂਦੇ ਹਨ। ਸਾਨੂੰ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਮਰੀਜ਼ ਪਹਿਲਾਂ ਹੀ ਬਿਮਾਰ ਹੈ, ਇਸ ਲਈ ਉਸ ਨਾਲ ਬਹਿਸ ਜਾਂ ਕਿਸੇ ਤਰਾਂ ਦਾ ਵਿਵਾਦ ਨਾ ਕਰੋ। ਉਦਾਹਰਣ ਵਾਸਤੇ, ਜੇਕਰ ਮਰੀਜ਼ ਕਹਿੰਦਾ ਹੈ, “ਇਹ ਰਾਤ ਦੇ ਖਾਣੇ ਦਾ ਸਮਾਂ ਹੈ।” ਭਾਵੇਂ ਅਜੇ ਰਾਤ ਦੇ ਖਾਣੇ ਨੂੰ ਕਾਫੀ ਸਮਾਂ ਪਿਆ ਹੈ, ਤਾਂ ਵੀ ਸਾਨੂੰ ਉਸ ਮਰੀਜ਼ ਨੂੰ ਇਹ ਕਹਿ ਕੇ ਸਥਿਤੀ ਨੂੰ ਅਨੁਕੂਲ ਬਣਾਉਣਾ ਚਾਹੀਦਾ ਹੈ ਕਿ, “ਹਾਂ, ਛੇਤੀ ਹੀ ਰਾਤ ਦੇ ਖਾਣੇ ਦਾ ਸਮਾਂ ਹੋ ਜਾਵੇਗਾ”। ਕੁਝ ਸਮੇਂ ਬਾਅਦ ਮਰੀਜ਼ ਇਹ ਭੁੱਲ ਸਕਦਾ ਹੈ ਕਿ ਉਸ ਨੇ ਕੀ ਕਿਹਾ ਹੈ। ਇਸ ਲਈ, ਸਬਰ ਰੱਖਣਾ ਅਤੇ ਪਿਆਰ ਕਰਨਾ ਬਹੁਤ ਮਹੱਤਵਪੂਰਨ ਹੈ। ਉਸੇ ਸਮੇਂ, ਸਾਨੂੰ ਇਹ ਸਮਝਣ ਦੀ ਵੀ ਲੋੜ ਹੈ ਕਿ ਇਹ ਮਰੀਜ਼ ਵਿਅਕਤੀ ਹੁਣ ਓਹੀ ਪਰਿਵਾਰਕ ਮੈਂਬਰ ਵਾਂਗ ਨਹੀਂ ਹੈ, ਜਿਵੇਂ ਕਿ ਉਹ ਪੰਜ ਸਾਲ ਪਹਿਲਾਂ ਸੀ। ਇਸ ਲਈ ਮਰੀਜ਼ ਦੀ ਉੱਚਿਤ ਦੇਖਭਾਲ ਨਾ ਕਰ ਸਕਣ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਖੁਦ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ ਹੈ।

ਸਵਾਲ: ਇਕ ਵਾਰ ਦਿਮਾਗੀ ਕਮਜ਼ੋਰੀ (ਡਿਮੇਨਸ਼ੀਆ) ਦਾ ਪਤਾ ਲੱਗ ਜਾਣ 'ਤੇ, ਮਰੀਜ਼ ਦੀ ਬਾਕੀ ਬਚੀ ਹੋਈ ਉਮਰ ਦੀ ਸੰਭਾਵਨਾ ਕੀ ਹੈ?

ਜਵਾਬ: ਡਿਮੇਨਸ਼ੀਆ ਆਪਣੇ-ਆਪ ਵਿਚ ਕਿਸੇ ਵਿਅਕਤੀ ਦੇ ਜੀਵਨ ਕਾਲ ਨੂੰ ਘੱਟ ਨਹੀਂ ਕਰਦਾ। ਹਾਲਾਂਕਿ, ਪੀੜਤ ਵਿਅਕਤੀ ਦੀ ਆਪਣੀ ਦੇਖਭਾਲ ਕਰਨ ਵਿੱਚ ਅਸਮਰੱਥਾ (ਖਾਣਾ-ਪੀਣਾ ਭੁੱਲ ਜਾਣਾ, ਬਿਮਾਰ ਹੋਣ ਤੋਂ ਅਣਜਾਣ ਹੋਣਾ ਆਦਿ) ਉਸ ਦੇ ਜੀਵਨ ਕਾਲ ਨੂੰ ਘਟਾ ਸਕਦਾ ਹੈ। ਜੇਕਰ ਮਰੀਜ਼ ਦੀ ਸਹੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਤਖਸ਼ੀਸ਼ ਤੋਂ ਬਾਅਦ ਵੀ ਪੀੜਤ ਵਿਅਕਤੀ ਦੀ ਔਸਤਨ ਉਮਰ 6-10 ਸਾਲ ਹੁੰਦੀ ਹੈ।

ਸਰੋਤ

Fill 1

Webpage

BC’s local Alzheimer’s disease support and services.

ਪੇਜ ਵੇਖੋ
Fill 1

Document

Getting to Know Dementia: A Patient’s Guide to Diagnosis, Treatment and Care

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ
Group 3

External Link

Dementia Caregiving Tips

pdf infographic (English) may be available by Feb 2021

ਲਿੰਕ ਵੇਖੋ

ਡਿਮੈਂਸ਼ੀਆ ਨੂੰ ਜਾਣਨਾ: ਤਸ਼ਖ਼ੀਸ, ਇਲਾਜ, ਅਤੇ ਦੇਖਭਾਲ ਕਰਨ ਲਈ ਮਰੀਜ਼ਾਂ ਲਈ ਗਾਈਡ

ਆਮ ਮਨੁੱਖ ਲਈ ਡਿਮੈਂਸ਼ੀਆ ਦੇ ਹਰ ਪਹਿਲੂ ਲਈ ਇੱਕ ਵਿਆਪਕ ਸਰੋਤ, ਜਿਵੇਂ ਜਾਗਰੂਕਤਾ, ਵੱਖ ਵੱਖ ਕਿਸਮ ਦੀ ਡਿਮੈਂਸ਼ੀਆ, ਨਿਸ਼ਾਨ ਅਤੇ ਲੱਛਣ, ਪਰਿਵਾਰ ਦੀ ਮਦਦ ਲਈ ਪ੍ਰੈਕਟੀਕਲ ਸੁਝਾਅ, ਅਤੇ ਹੋਰ।

ਲਿੰਕ ਵੇਖੋ

ਤੁਹਾਡਾ ਦਿਮਾਗ ਜ਼ਰੂਰੀ ਹੈ

ਇਸ ਪਰਚੇ ਵਿੱਚ ਪੰਜ ਮਹੱਤਵਪੂਰਨ ਸੁਝਾਅ ਹਨ ਜੋ ਤੁਹਾਡੇ ਦਿਮਾਗ ਦੀ ਸਿਹਤ ਨੂੰ ਵਧਾਉਣ ਅਤੇ ਡਿਮੈਸ਼ੀਆ ਦੇ ਖਤਰੇ ਨੂੰ ਘੱਟ ਕਰਨ ਵਿੱਚ ਲਾਭਦਾਇਕ ਸਾਬਤ ਹੋ ਸਕਦੇ ਹਨ I

ਲਿੰਕ ਵੇਖੋ

ਕੀ ਤੁਸੀਂ ਆਪਣੀ ਯਾਦਦਾਸ਼ਤ ਬਾਰੇ ਫ਼ਿਕਰਮੰਦ ਹੋ?

ਇਸ ਮੈਮੋਰੀ ਚਿੰਤਾ ਦੀ ਚੈੱਕਲਿਸਟਪਤਾ ਨੂੰ ਭਰੋ ਇਹ ਪਤਾ ਕਰਨ ਲਈ ਕਿ ਤੁਹਾਨੂੰ ਆਪਣੀ ਮੈਮੋਰੀ ਬਾਰੇ ਚਿੰਤਾ ਹੋਣੀ ਚਾਹੀਦੀ ਹੈ ਜਾਂ ਨਹੀਂ।

ਲਿੰਕ ਵੇਖੋ