ਸ਼ੂਗਰ ਅਤੇ ਇੰਸੁਲਿਨ
ਸ਼ੂਗਰ ਰੋਗ ਦੇ ਜੋਖਮ ਕਾਰਕਾਂ ਅਤੇ ਇਲਾਜ ਦੇ ਵਿਕਲਪਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ, ਪਹਿਲਾਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਪੈਂਕ੍ਰਿਆਸ ਕੀ ਹਨ ਅਤੇ ਇਹ ਸ਼ੂਗਰ ਨਾਲ ਕਿਵੇਂ ਸਬੰਧਤ ਹਨ।
ਪੈਂਕ੍ਰਿਆਸ ਪੇਟ ਦੀ ਕੈਵਿਟੀ ਵਿਚ ਸਥਿਤੀ ਇਕ ਗਹਿਰੀ ਚਪਟੀ ਗ੍ਰੰਥੀ ਹੈ। ਇਹ ਪਾਚਨ ਪ੍ਰਣਾਲੀ ਦਾ ਇਕ ਮਹੱਤਵਪੂਰਣ ਹਿੱਸਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਕਰਨ ਵਿਚ ਇਹ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਸੈੱਲਾਂ ਦਾ ਬਣਿਆ ਹੁੰਦਾ ਹੈ। ਇਕ ਕਿਸਮ ਦੇ ਸੈੱਲ, ਬੀ ਸੈੱਲ, ਇੰਸੁਲਿਨ ਦੇ ਸਤਰਾਵ ਲਈ ਜ਼ਿੰਮੇਵਾਰ ਹਨ; ਇੱਕ ਪ੍ਰੋਟੀਨ ਹਾਰਮੋਨ ਜੋ ਕਾਰਬੋਹਾਈਡੇੑਟਸ (ਸਟਾਰਚ) ਪਾਚਣ ਕਿਰਿਆ ਨੂੰ ਉਤਸ਼ਾਹਿਤ ਕਰਨ ਵਿਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਕੇ ਖੂਨ ਦੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਸਧਾਰਨ ਇੰਸੁਲਿਨ ਦਾ ਸਤਰਾਵ ਨਿਰੰਤਰ ਹੁੰਦੀ ਹੈ, ਅਤੇ ਇਸ ਦਾ ਸਤਰਾਵ ਖਾਣੇ ਦੇ ਸਮੇਂ ਨਾਲ ਨੇੜਿਓਂ ਸਬੰਧਿਤ ਹੈ। ਖਾਣੇ ਤੋਂ 2 ਘੰਟੇ ਬਾਅਦ ਬਲੱਡ ਸ਼ੂਗਰ ਕਾਫ਼ੀ ਵੱਧ ਜਾਂਦੀ ਹੈ, ਜ਼ਿਆਦਾ ਬਲੱਡ ਸ਼ੂਗਰ ਨੂੰ ਰੋਕਣ ਲਈ ਵੀ ਇੰਸੁਲਿਨ ਦੀ ਸਤਰਾਵ ਵੱਧ ਜਾਂਦੀ ਹੈ। ਖਾਣੇ ਤੋਂ ਲਗਭਗ 2 ਘੰਟੇ ਬਾਅਦ, ਬਲੱਡ ਸ਼ੂਗਰ ਹੌਲੀ ਹੌਲੀ ਖਾਣੇ ਤੋਂ ਪਹਿਲਾਂ ਦੇ ਪੱਧਰ ‘ਤੇ ਆ ਜਾਂਦੀ ਹੈ ਅਤੇ ਇੰਸੁਲਿਨ ਵੀ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਵੇਗੀ। ਜੇਕਰ ਇਹ ਨਿਯੰਤਰਕ ਵਿਧੀ ਵਿਘਨ ਪਾਉਂਦੀ ਹੈ ਜਾਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਹੈ ਤਾਂ ਸ਼ੂਗਰ ਦਾ ਪੱਧਰ ਉੱਚਾ ਦਿਖਾਈ ਦੇਵੇਗਾ।
ਸ਼ੂਗਰ ਦੀਆਂ ਕਿਸਮਾਂ ਅਤੇ ਜੋਖਮ ਕਾਰਕ:
ਕਿਸਮ I: ਜ਼ਿਆਦਾਤਰ ਬੱਚਿਆਂ ਅਤੇ ਨੌਜਵਾਨ ਬਾਲਗਾਂ ਨੂੰ ਪ੍ਰਭਾਵਿਤ ਕਰਦੀ ਹੈ।
ਹੋਰ ਪੜ੍ਹਲੋ ਜੀਕਿਸਮ II ਜੋਖਮ ਦੇ ਕਾਰਕ: ਜ਼ਿਆਦਾਤਰ ਬਾਲਗਾਂ ਨੂੰ ਪ੍ਰਭਾਵਿਤ ਕਰਦੀ ਹੈ
ਹੋਰ ਪੜ੍ਹਲੋ ਜੀਗੈਸਟੇਸ਼ਨਲ ਸ਼ੂਗਰ ਰੋਗ
ਹੋਰ ਪੜ੍ਹਲੋ ਜੀਹੋਰ ਬਿਮਾਰੀਆਂ ਜਿਹੜੀਆਂ ਕਿ ਸ਼ੂਗਰ ਦਾ ਕਾਰਨ ਬਣਦੀਆਂ ਹਨ:
ਹੋਰ ਪੜ੍ਹਲੋ ਜੀਟਾਈਪ 2 ਸ਼ੂਗਰ ਦੇ ਵਿਕਾਸ ਦੇ ਜੋਖਮ ਨੂੰ ਘੱਟ ਕਰਨ ਲਈ ਤੁਸੀਂ ਕੁਝ ਕਦਮ ਚੁੱਕ ਸਕਦੇ ਹੋ:
- ਇਹ ਸਮਝਣਾ ਕਿ ਸ਼ੂਗਰ ਕੀ ਹੈ, ਸੰਕੇਤ ਅਤੇ ਲੱਛਣ, ਜੋਖਮ ਦੇ ਕਾਰਕ ਅਤੇ ਇਲਾਜ
- ਸਰੀਰ ਲਈ ਸਿਹਤਮੰਦ ਭਾਰ ਕਾਇਮ ਰੱਖਣਾ
- ਆਪਣੀ ਖੁਰਾਕ ਵਿਚ ਚੀਨੀ ਦੀ ਮਾਤਰਾ ਨੂੰ ਘੱਟ ਕਰਨਾ
- ਨਿਯਮਤ ਰੂਪ ਵਿਚ ਕਸਰਤ ਕਰਨ ਸਮੇਤ ਇਕ ਵਧੀਆ ਜੀਵਨ ਸ਼ੈਲੀ ਦੀਆਂ ਆਦਤਾਂ ਨੂੰ ਵਿਕਸਿਤ ਕਰਨਾ
- ਜੇਕਰ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਤਾਂ ਤੁਹਾਨੂੰ 35 ਸਾਲ ਦੀ ਉਮਰ ਤੋਂ ਬਾਅਦ ਸਾਲਾਨਾ ਸਰੀਰਕ ਜਾਂਚ ਕਰਵਾਉਣੀ ਚਾਹੀਦੀ ਹੈ।
- ਜੇਕਰ ਤੁਹਾਡੇ ਪਰਿਵਾਰਕ ਮੈਂਬਰਾਂ ਵਿਚੋਂ ਕਿਸੇ ਨੂੰ ਵੀ ਸ਼ੂਗਰ ਨਹੀਂ ਹੈ, ਤਾਂ ਤੁਹਾਨੂੰ 40 ਸਾਲ ਦੀ ਉਮਰ ਤੋਂ ਬਾਅਦ ਸਲਾਨਾ ਸਰੀਰਕ ਜਾਂਚ ਕਰਵਾਉਣੀ ਚਾਹੀਦੀ ਹੈ।
ਡਾਇਬਟੀਜ਼ ਨਾਲ ਜੀਣਾ
ਦਵਾਈਆਂ ਅਤੇ ਮਰੀਜ਼ਾਂ ਦੀ ਦੇਖਭਾਲ
ਡਾਇਬਿਟੀਜ਼ ਦੀਆਂ ਦਵਾਈਆਂ ਦੇ ਪ੍ਰਬੰਧਨ ਲਈ ਦਸ ਸਰਵੋਤਮ ਨੁਕਤੇ ਰੀਨਾ ਮਲ੍ਹੀ ਵੱਲੋਂ ਪੇਸ਼
- ਕਿਸੇ ਸਿਹਤ ਪੇਸ਼ਾਵਰ ਨਾਲ ਗੱਲ ਕੀਤੇ ਬਿਨਾਂ ਕੋਈ ਦਵਾਈ ਸ਼ੁਰੂ ਜਾਂ ਬੰਦ ਨਾ ਕਰੋ।
- ਬਹੁਤੀਆਂ ਦਵਾਈਆਂ ਭੋਜਨ ਦੇ ਨਾਲ ਲੈਣੀਆਂ ਹੁੰਦੀਆਂ ਹਨ।
- ਕਿਸੇ ਹੋਰ ਹਦਾਇਤ ਜਾਂ ਆਪਣੀਆਂ ਗੋਲੀਆਂ ਕਦੋਂ ਲੈਣੀਆਂ ਹਨ ਬਾਰੇ ਆਪਣੇ ਫ਼ਾਰਮਾਸਿਸਟ ਤੋਂ ਪਤਾ ਕਰੋ।
- ਆਪਣੀ ਦਵਾਈ ਹਰ ਰੋਜ਼ ਉਸੇ ਵੇਲੇ ਲੈਣ ਦਾ ਨੇਮ ਬਣਾ ਕੇ ਰੱਖੋ।
- ਜੇ ਤੁਸੀਂ ਕਈ ਦਵਾਈਆਂ ਲੈਂਦੇ ਹੋ ਤਾਂ ਬਲਿਸਟਰ ਪੈਕਿੰਗ ਬਾਰੇ ਵਿਚਾਰ ਕਰੋ।
- ਆਪਣੀਆਂ ਦਵਾਈਆਂ ਦੀ ਸੂਚੀ ਹੱਥ ਹੇਠ ਰੱਖੋ।
- ਆਪਣੀਆਂ ਦਵਾਈਆਂ ਦੇ ਨਾਂਵਾਂ ਦਾ ਪਤਾ ਰੱਖੋ ਅਤੇ ਉਹ ਕਿਹੋ ਜਿਹੀਆਂ ਦਿਸਦੀਆਂ ਹਨ ਅਤੇ ਕਾਹਦੇ ਲਈ ਹਨ।
- ਕੋਈ ਹਰਬਲ/ਆਯੁਵੈਦਿਕ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਫ਼ਾਰਮਾਸਿਸਟ ਜਾਂ ਡਾਕਟਰ ਨੂੰ ਪੁੱਛ ਲਉ।
- ਸਫ਼ਰ ਵਿੱਚ ਧਿਆਨ ਰੱਖੋ।
- ਕੋਈ ਅਣਵਰਤੀਆਂ ਜਾਂ ਬੰਦ ਕੀਤੀਆਂ ਦਵਾਈਆਂ ਫ਼ਾਰਮੇਸੀ ਨੂੰ ਮੋੜ ਦਿਉ।
ਸਫਰਾਂ ਤੇ ਜਾਂਣ ਲਈ ਨੋਟ
ਡਾ. ਚੀਮਾ ਵੱਲੋਂ ਸਫ਼ਰ ਤੇ ਜਾਣ ਵਾਲੇ ਡਾਇਬਿਟੀਜ਼ ਦੇ ਮਰੀਜ਼ਾਂ ਲਈ ਦਸ ਨੁਕਤੇ
- ਆਪਣੀਆਂ ਦਵਾਈਆਂ ਦੀ ਇੱਕ ਸੂਚੀ ਬਣਾ ਲਉ।
- ਆਪਣੇ ਨਿਜੀ ਬੈਗ ਵਿੱਚ 7 ਦਿਨਾਂ ਲਈ ਲੋੜੀਂਦੀਆਂ ਦਵਾਈਆਂ ਰੱਖ ਲਉ (ਜੇ ਕਿਧਰੇ ਕਿਸੇ ਕਾਰਣ ਤੁਹਾਡਾ ਸਾਮਾਨ ਗੁਆਚ ਜਾਵੇ ਜਾਂ ਪਛੜ ਜਾਵੇ)
- ਆਪਣੇ ਡਾਕਟਰ ਕੋਲੋਂ ਇੱਕ ਚਿੱਠੀ ਜ਼ਰੂਰ ਲੈ ਲਉ ਕਿ ਤੁਸੀਂ ਇੰਸੁਲਿਨ ਲੈ ਰਹੇ ਹੋ।
- ਆਪਣੀ ਹਵਾਈ ਕੰਪਨੀ ਨੂੰ ਸੂਚਿਤ ਕਰ ਦਿਉ ਕਿ ਤੁਹਾਨੂੰ ਡਾਇਬਿਟੀਜ਼ ਵਾਲਾ ਖਾਣਾ ਲੋੜੀਂਦਾ ਹੈ।
- ਸਫ਼ਰ ਕਰਦੇ ਸਮੇਂ ਕਾਫ਼ੀ ਮਾਤਰਾ ਵਿੱਚ ਪੀਣ ਵਾਲੀਆਂ ਚੀਜ਼ਾਂ ਲਉ ਅਤੇ ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਤੋਂ ਬਚੋ ਜਾਂ ਉੱਕਾ ਹੀ ਨਾ ਕਰੋ।
- ਆਪਣੇ ਟੈੱਸਟਾਂ ਦੇ ਨਵੇਂ ਨਤੀਜੇ ਆਪਣੇ ਨਾਲ ਲੈ ਕੇ ਜਾਉ।
- ਵਿਦੇਸ਼ ਵਿੱਚ ਡਾਕਟਰਾਂ ਨੂੰ ਮਿਲਣ ਸਬੰਧੀ ਜਾਂ ਆਪਣੀ ਯਾਤਰਾ ਦੌਰਾਨ ਕਰਵਾਏ ਕਿਸੇ ਵੀ ਟੈੱਸਟ ਸਬੰਧੀ ਵੇਰਵੇ ਵਾਪਸ ਨਾਲ ਲੈ ਕੇ ਆਉ।
- ਕਿਸੇ ਸਿੱਖਿਅਤ ਡਾਕਟਰ ਦੀ ਮਨਜ਼ੂਰੀ ਤੋਂ ਬਿਨਾਂ ਆਪਣੀ ਦਵਾਈ ਵਿੱਚ ਕੋਈ ਤਬਦੀਲੀ ਨਾ ਕਰੋ।
- ਜੇ ਤੁਸੀਂ ਕੋਈ ਵਾਧੂ ਦਵਾਈ ਲੈ ਰਹੇ ਹੋ, ਤਾਂ ਆਪਣੇ ਡਾਕਟਰ ਨੂੰ ਦੱਸ ਦਿਉ।
- ਜੇ ਤੁਹਾਡੀ ਯਾਤਰਾ ਦੌਰਾਨ, ਤੁਹਾਡੀ ਗਤੀਵਿਧੀ ਜਾਂ ਖ਼ੁਰਾਕ ਬਦਲ ਜਾਵੇ, ਤਾਂ ਆਪਣੀ ਦਵਾਈ ਦੀ ਮਾਤਰਾ ਨੂੰ ਠੀਕ ਕਰਨਾ ਯਾਦ ਰੱਖੋ।
ਅਕਸਰ ਪੱਛੇ ਜਾਣ ਵਾਲੇ ਸਵਾਲ
ਮੇਰੀ ਮਾਂ ਅਤੇ ਵੱਡਾ ਭਰਾ ਦੋਵੇਂ ਟਾਈਪ II ਸ਼ੂਗਰ ਰੋਗ ਨਾਲ ਪੀੜਤ ਹਨ। ਇਸ ਸਮੇਂ ਮੇਰੀ ਉਮਰ 37 ਸਾਲਾਂ ਦੀ ਹੈ। ਮੈਂ ਕਸਰਤਾਂ ਕਰਨ ਵਿਚ ਦਿਲਚਸਪੀ ਰੱਖਦਾ ਹਾਂ ਅਤੇ ਸਿਹਤਮੰਦ ਵੀ ਹਾਂ। ਇਸ ਦੀਆਂ ਕੀ ਸੰਭਾਵਨਾਵਾਂ ਹਨ ਕਿ ਮੈਂ ਵੀ ਟਾਈਪ II ਸ਼ੂਗਰ ਤੋਂ ਪੀੜਤ ਹੋਵਾਂਗਾ?
ਮੈਂ ਇੱਕ ਸ਼ੂਗਰ ਦਾ ਮਰੀਜ਼ ਹਾਂ ਅਤੇ ਮੈਂ ਹਰਨੀਆ ਦਾ ਓਪਰੇਸ਼ਨ ਕਰਾਉਣ ਜਾ ਰਿਹਾ ਹਾਂ। ਮੇਰੇ ਡਾਕਟਰ ਨੇ ਮੈਨੂੰ ਓਪਰੇਸ਼ਨ ਤੋਂ ਪਹਿਲਾਂ 12 ਘੰਟੇ ਵਰਤ ਰੱਖਣ ਲਈ ਕਿਹਾ ਹੈ। ਕੀ ਮੈਨੂੰ ਅਜੇ ਵੀ ਆਪਣੀਆਂ ਸ਼ੂਗਰ ਦੀਆਂ ਦਵਾਈਆਂ ਲੈਣ ਦੀ ਲੋੜ ਪਵੇਗੀ?
ਮੈਂ 75 ਸਾਲਾਂ ਦਾ ਹਾਂ ਅਤੇ ਮੈਨੂੰ 30+ ਸਾਲਾਂ ਤੋਂ ਸ਼ੂਗਰ ਦੀ ਬਿਮਾਰੀ ਹੈ। ਮੇਰੀ ਨਜ਼ਰ ਵਿਗੜ ਰਹੀ ਹੈ ਅਤੇ ਮੈਨੂੰ ਆਪਣੇ ਪੈਰਾਂ ਦੇ ਨਹੁੰ ਕੱਟਣ ਵਿੱਚ ਮੁਸ਼ਕਲ ਆ ਰਹੀ ਹੈ। ਮੈਂ ਸੁਣਿਆ ਹੈ ਕਿ ਇੱਥੇ ਪੇਸ਼ੇਵਰ ਹਨ ਜੋ ਪੈਰਾਂ ਦੇ ਨਹੁੰ ਕੱਟਣ ਦੀ ਸੇਵਾ ਪ੍ਰਦਾਨ ਕਰਨਗੇ। ਕੀ ਲਾਗਤ ਸਰਕਾਰ ਦੁਆਰਾ ਅਦਾ ਕੀਤੀ ਜਾਏਗੀ?
ਮੈਂ ਸ਼ੂਗਰ ਦਾ ਮਰੀਜ਼ ਹਾਂ। ਮੈਂ ਹਾਲ ਹੀ ਵਿੱਚ ਜ਼ੁਕਾਮ ਅਤੇ ਭੁੱਖ ਦੀ ਕਮੀ ਤੋਂ ਪੀੜਤ ਰਿਹਾ ਹਾਂ। ਜ਼ੁਕਾਮ ਦੇ ਦੌਰਾਨ, ਕੀ ਮੈਨੂੰ ਆਪਣੀ ਸ਼ੂਗਰ ਦੀ ਦਵਾਈ ਨੂੰ ਆਮ ਖੁਰਾਕ ਵਾਂਗ ਲੈਣਾ ਜਾਰੀ ਰੱਖਣਾ ਚਾਹੀਦਾ ਹੈ?
ਮੇਰੀ ਉਮਰ 47 ਸਾਲ ਹੈ ਅਤੇ ਮੈਂ ਸ਼ੂਗਰ ਰੋਗ ਤੋਂ ਪੀੜਤ ਹਾਂ। ਹਾਲ ਹੀ ਵਿਚ ਮੈਂ ਇਹ ਮਹਿਸੂਸ ਕੀਤਾ ਹੈ ਕਿ ਮੈਨੂੰ ਧੁੰਦਲਾ ਦਿਖਾਈ ਦੇਣ ਲੱਗ ਪਿਆ ਹੈ। ਕੀ ਮੈਨੂੰ ਅੱਖਾਂ ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ?
ਸ਼ੂਗਰ ਦੇ ਮਰੀਜ਼ਾਂ ਨੂੰ ਗੁਰਦੇ ਦੇ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਕਿਉਂ ਲੋੜ ਹੁੰਦੀ ਹੈ। ਅਸੀਂ ਗੁਰਦੇ ਦੇ ਉੱਚਿਤ ਕਾਰਜ ਦੀ ਜਾਂਚ ਕਿਵੇਂ ਕਰੀਏ? ਕੀ ਮੇਰੇ ਪਿਸ਼ਾਬ ਵਿਚ ਬੁਲਬੁਲੇ ਗੁਰਦਿਆਂ ਵਿਚ ਵਿਗਾੜ ਪੈਦਾ ਹੋਣ ਦੀ ਨਿਸ਼ਾਨੀ ਹਨ?
ਕੀ ਸ਼ੂਗਰ ਅਤੇ ਦਿਲ ਦਾ ਦੌਰਾ ਜੁੜਿਆ ਹੋਇਆ ਹੈ?
ਇਕ ਵਾਰ ਜਦੋਂ ਮੈਨੂੰ ਸ਼ੂਗਰ ਦੀ ਬਿਮਾਰੀ ਹੋ ਗਈ, ਤਾਂ ਕੀ ਮੈਨੂੰ ਹਮੇਸ਼ਾਂ ਸ਼ੂਗਰ ਰਹੇਗੀ?
ਜੇਕਰ ਤੁਹਾਡੇ ਜੱਦੀ ਪਰਿਵਾਰ ਦਾ ਸ਼ੂਗਰ ਦਾ ਇਤਿਹਾਸ ਹੈ, ਤਾਂ ਕੀ ਬੱਚੇ ਸਿਹਤਮੰਦ ਜੀਵਨ ਸ਼ੈਲੀ ਦੁਆਰਾ ਸ਼ੂਗਰ ਤੋਂ ਬਚ ਸਕਦੇ ਹਨ?
ਜਿਹਨਾਂ ਲੋਕਾਂ ਦਾ ਭਾਰ ਵੱਧ ਹੁੰਦਾ ਹੈ, ਉਹ ਆਮ ਤੌਰ 'ਤੇ ਸ਼ੂਗਰ ਤੋਂ ਪੀੜਤ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ। ਕੀ ਪਤਲੇ ਲੋਕ ਵੀ ਸ਼ੂਗਰ ਦੇ ਨਾਲ ਪੀੜਤ ਹੋ ਸਕਦੇ ਹਨ? ਉਹ ਮੋਟੇ ਕਿਉਂ ਨਹੀਂ ਹੁੰਦੇ?
ਕੀ ਕੋਈ ਮਾਨਸਿਕ ਸਥਿਤੀ ਵੀ ਹੈ ਜੋ ਸ਼ੂਗਰ ਦਾ ਕਾਰਨ ਬਣਦੀ ਹੈ? ਜਿਵੇਂ ਕਿ ਅਣਕਿਆਸਾ ਅਚਾਨਕ ਮਾਨਸਿਕ ਸਦਮਾ ਹੋਣਾ?
ਟਾਈਪ II ਸ਼ੂਗਰ ਰੋਗ ਠੀਕ ਹੋ ਸਕਦਾ ਹੈ? ਦਿ ਸਪਿਰਿਟ ਹੈਪੀ ਕੰਪਨੀ ਨੇ ਆਪਣੀ “ਰਿਵਰਸ ਡਾਇਬਿਟੀਜ਼ ਕਿਓਰ” ਰਿਪੋਰਟ ਔਨਲਾਈਨ ਪ੍ਰਕਾਸ਼ਿਤ ਕੀਤੀ ਹੈ। ਕੀ ਖੁਰਾਕ ਵਿਚ ਤਬਦੀਲੀ ਸ਼ੂਗਰ ਦਾ ਇਲਾਜ ਕਰ ਸਕਦੀ ਹੈ? ਕੀ ਇਹ ਭਰੋਸੇਯੋਗ ਹਨ ਅਤੇ ਅਜਿਹੀਆਂ ਰਿਪੋਰਟਾਂ ਪ੍ਰਤੀ ਡਾਕਟਰੀ ਪੇਸ਼ੇ ਦਾ ਰਵੱਈਆ ਕੀ ਹੈ?
ਕੀ ਕੋਰਟੀਸੋਨ ਲੈਣ ਨਾਲ ਬਲੱਡ ਸ਼ੂਗਰ ਦਾ ਪੱਧਰ ਪ੍ਰਭਾਵਿਤ ਹੋਵੇਗਾ?
ਕੀ ਸ਼ੂਗਰ ਦੀ ਦਵਾਈ ਲੰਬੇ ਸਮੇਂ ਲਈ ਲੈਣਾ ਪੇਟ ਜਾਂ ਗੁਰਦੇ ਲਈ ਨੁਕਸਾਨਦੇਹ ਹੋਵੇਗਾ?
ਕੀ ਬੀ.ਸੀ. ਦਾ ਮੈਡੀਕਲ ਬੀਮਾ ਇੰਸੁਲਿਨ ਪੰਪਾਂ ਦੀ ਖਰੀਦ ਨੂੰ ਸਬਸਿਡੀ ਦਿੰਦਾ ਹੈ?
ਮੈਂ ਜਾਣਨਾ ਚਾਹੁੰਦਾ ਹਾਂ ਕਿ ਕੀ ਮੈਨੂੰ ਸ਼ੂਗਰ ਹੈ; ਕੀ ਮੈਂ ਜਾਂਚ ਕਰਵਾਉਣ ਲਈ ਸਿੱਧੇ ਕਿਸੇ ਕਲੀਨਿਕ ਜਾ ਸਕਦਾ ਹਾਂ?
ਜੇਕਰ ਮੇਰੇ ਬਲੱਡ ਸ਼ੂਗਰ ਦਾ ਪੱਧਰ ਸ਼ੂਗਰ ਹੋਣ ਦੀ ਸੀਮਾ 'ਤੇ ਹੈ, ਤਾਂ ਮੈਂ ਸ਼ੂਗਰ ਹੋਣ ਤੋਂ ਆਪਣਾ ਬਚਾਅ ਕਿਵੇਂ ਕਰ ਸਕਦਾ ਹਾਂ?
ਜੇਕਰ ਮੈਂ ਦਿਨ ਵਿਚ ਇਕ ਵਾਰ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰ ਰਿਹਾ ਹਾਂ ਜਾਂ ਟੈਸਟਿੰਗ ਦੀ ਮਾਤਰਾ ਨੂੰ ਘਟਾ ਰਿਹਾ ਹਾਂ ਤਾਂ ਦਿਨ ਦਾ ਕਿਹੜਾ ਸਮਾਂ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰਨ ਲਈ ਸਭ ਤੋਂ ਵਧੀਆ ਹੋਵੇਗਾ?
ਵਿਕਟੋਰੀਆ ਵਿਚ ਸ਼ੂਗਰ ਦਾ ਮਾਹਰ ਫੈਮਿਲੀ ਡਾਕਟਰ ਕਿੱਥੇ ਮਿਲ ਸਕਦਾ ਹੈ?
ਟਾਈਪ II ਸ਼ੂਗਰ ਦੇ ਨਾਲ ਕੀ ਮੈਨੂੰ ਆਪਣੇ ਸਰੀਰ ਦੇ ਭਾਰ ਨੂੰ ਕੰਟਰੋਲ ਵਿਚ ਰੱਖਣ ਦੀ ਲੋੜ ਹੈ ਜਾਂ ਨਹੀਂ?
ਇੱਕ ਸਿਹਤਮੰਦ ਵਿਅਕਤੀ ਜਿਸ ਨੂੰ ਕਿ ਸ਼ੂਗਰ ਨਹੀਂ ਹੈ, ਉਸ ਨੂੰ ਸ਼ੂਗਰ ਹੋਣ ਦੇ ਜੋਖਮ ਨੂੰ ਰੋਕਣ ਜਾਂ ਇਸ ਤੋਂ ਬਚਾਉਣ ਲਈ ਕਿਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ?
ਕਮਰ ਦੇ ਆਲੇ-ਦੁਆਲੇ ਚਰਬੀ ਇਕੱਠੀ ਹੋਣ ਨਾਲ ਸ਼ੂਗਰ ਦੇ ਵਿਕਸਿਤ ਹੋਣ ਦਾ ਜੋਖਮ ਕਿਉਂ ਵੱਧ ਜਾਂਦਾ ਹੈ?
ਅਲਕੋਹਲ (ਸ਼ਰਾਬ) ਹਾਈ ਬਲੱਡ ਸ਼ੂਗਰ ਦੀ ਬਜਾਏ ਘੱਟ ਬਲੱਡ ਸ਼ੂਗਰ ਦਾ ਕਾਰਨ ਕਿਉਂ ਬਣ ਜਾਂਦੀ ਹੈ?
ਕੀ ਬੀਅਰ ਪੀਣ ਨਾਲ ਸ਼ੂਗਰ ਰੋਗ ਦੇ ਵਿਕਸਿਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ?
ਮੈਨੂੰ ਕਿਵੇਂ ਪਤਾ ਚੱਲੇਗਾ ਕਿ ਇਕ ਵਾਰ ਵਿਚ ਕਿੰਨਾ ਭੋਜਨ ਖਾਣਾ ਹੈ?
ਸ਼ੂਗਰ ਰੋਗ ਨਾਲ ਪੀੜਤ ਇਕ ਵਿਅਕਤੀ ਲਈ ਲੂਣ ਦਾ ਵੱਧ ਤੋਂ ਵੱਧ ਸੇਵਨ ਕੀ ਹੋਣਾ ਚਾਹੀਦਾ ਹੈ?
ਸ਼ਹਿਦ ਬਨਾਮ ਬਨਾਉਟੀ ਮਿੱਠੇ, ਜੋ ਕਿ ਸ਼ੂਗਰ ਮਰੀਜ਼ਾਂ ਲਈ ਵਧੇਰੇ ਢੁੱਕਵੇਂ ਹਨ?
ਸਰੋਤ
Document
ਡਾਇਬੀਟੀਜ਼ (Diabetes Overview)
ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀDocument
Video
ਡਾਇਬਿਟੀਸ ਪਤਰਿਕਾ
ਇੱਕ ਕਿਤਾਬ ਜਿਸ ਵਿੱਚ ਭੋਜਨ ਤੋਂ ਪਹਿਲਾਂ ਅਤੇ ਬਾਅਦ ਤਸੀਂ ਅਪਣੇ ਖੁਨ ਵਿੱਚ ਸ਼ੁਗਰ ਦੀ ਮਾਤਰਾ ਲਿੱਖ ਸਕਦੇ ਹੋ I
ਵੀਡੀਓ ਦੇਖੋਸਿਹਤ ਨਾਲ ਜੁੜਿਆਂ 15 ਜ਼ਰੂਰੀ ਗੱਲਾਂ
ਇਸ ਦਸਤਾਵੇਜ਼ ਵਿੱਚ ੳਹ ਸਾਰੀ ਜਾਣਕਾਰੀ ਹੈ ਜੋ ਸ਼ੂਗਰ ਦੇ ਮਰੀਜਾਂ ਲਈ ਜ਼ਰੂਰੀ ਹੈ।
ਵੀਡੀਓ ਦੇਖੋVideo
ਦਾਖ਼ਲ ਮਰੀਜ਼ਾਂ ਲਈ ਡਾਇਬਿਟੀਜ਼ ਦੀ ਦੇਖਭਾਲ
ਡਾ. ਬਿਰਦੀ ਦੱਸਦੇ ਹਨ ਕਿ ਡਾਇਬਿਟੀਜ਼ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਤੇ ਮਰੀਜ਼ ਕਿਹੋ ਜਹੇ ਅਨੁਭਵ ਦੀ ਆਸ ਕਰ ਸਕਦਾ ਹੈ।
ਵੀਡੀਓ ਦੇਖੋVideo
ਬਚਪਨ ਵਿੱਚ ਡਾਇਬਿਟੀਜ਼
ਡਾ. ਭੁਰਜੀ ਬੱਚਿਆਂ ਵਿੱਚ ਟਾਈਪ 1 ਅਤੇ 2 ਕਿਸਮ ਡਾਇਬਿਟੀਜ਼ ਦੇ ਲੱਛਣਾਂ ਬਾਰੇ ਚਰਚਾ ਕਰਦੇ ਹਨ।
ਵੀਡੀਓ ਦੇਖੋVideo
ਭਾਰਤ ਦੀ ਯਾਤਰਾ
ਡਾ ਗੁਲਜ਼ਾਰ ਚੀਮਾ ਕੁੱਝ ਮਹੱਤਵਪੂਰਨ ਸੁਝਾਅ ਦਿੰਦੇ ਹਨ ਜੋ ਭਾਰਤ ਦੀ ਯਾਤਰਾ ਸਮੇਂ ਧਿਆਨ ਵਿੱਚ ਰੱਖਣ ਲਈ ਜ਼ਰੂਰੀ ਹਨ।
ਵੀਡੀਓ ਦੇਖੋ