ਹੋਰ

ਸਿਹਤ ਟੂਲ/Health Tools

ਦਵਾਈਆਂ ਲੈਣ ਬਾਰੇ 10 ਸੁਝਾਅ

ਕੈਂਟ ਲਿੰਗ, ਫਾਰਮਾਸਿਸਟ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ

1. ਕੋਈ ਵੀ ਅਜੇਹੀ ਦਵਾਈ ਨਾ ਲਓ ਜਿਸਦੀ ਮਿਆਦ ਖਤਮ ਹੋ ਗਈ ਹੋਵੇ।
2. ਇਕੋ ਸ਼ੀਸ਼ੀ ਜਾਂ ਬੋਤਲ ਵਿਚ ਵੱਖਰੀਆਂ ਦਵਾਈਆਂ ਨਾ ਮਿਲਾਓ।
3. ਦੂਜੇ ਲੋਕਾਂ ਦੀਆਂ ਦਵਾਈਆਂ ਨਾ ਲਓ।
4. ਕੋਈ ਵੀ ਦਵਾਈ ਲੈਣ ਤੋਂ ਪਹਿਲਾਂ, ਉਸ ਦੇ ਲੇਬਲ ਨੂੰ ਧਿਆਨ ਨਾਲ ਪੜ੍ਹੋ ਅਤੇ ਲੇਬਲ ਜਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਦੇ ਨਿਰਦੇਸ਼ਾਂ ਦਾ ਪਾਲਣ ਕਰੋ।
5. ਜੇ ਤੁਹਾਡੇ ਆਪਣੀ ਦਵਾਈਆਂ ਬਾਰੇ ਚਿੰਤਾ ਜਾਂ ਸਵਾਲ ਹਨ, ਤਾਂ ਆਪਣੇ ਡਾਕਟਰ ਜਾਂ ਫਾਰਮਾਸਿਸਟ ਨੂੰ ਪੁੱਛੋ।
6. ਕਈ ਦਵਾਈਆਂ ਦਾ ਪ੍ਰਭਾਵ ਹੋਰਾਂ ਨਾਲੋਂ ਜ਼ਿਆਦਾ ਸਮਾਂ ਲੈ ਸਕਦਾ ਹੈ ਅਤੇ ਇਨ੍ਹਾਂ ਦੇ ਨਤੀਜੇ ਤੁਹਾਨੂੰ ਤੁਰੰਤ ਨਹੀਂ ਦਿਖਣਗੇ। ਕਿਰਪਾ ਕਰ ਕੇ ਸਬਰ ਰੱਖੋ ਅਤੇ ਆਪਣੇ ਡਾਕਟਰ ਨਾਲ ਗੱਲ ਕੀਤੇ ਬਿਨਾਂ ਦਵਾਈਆਂ ਲੈਣਾ ਬੰਦ ਨਾ ਕਰੋ।
7. ਆਪਣੇ ਡਾਕਟਰ ਨਾਲ ਗੱਲ ਕੀਤੇ ਬਿਨਾਂ ਆਪਣੀ ਦਵਾਈ ਦੀ ਖੁਰਾਕ ਨੂੰ ਨਾ ਬਦਲੋ।
8. ਦਵਾਈਆਂ ਨੂੰ ਅਜੇਹੀ ਜਗਾਹ ਤੇ ਰੱਖੋ ਜਿਸ ਤਕ ਬੱਚੇ ਅਤੇ ਪਾਲਤੂ ਜਾਨਵਰ ਨਾ ਪਹੁੰਚ ਪਾਉਣ। ਦਵਾਈਆਂ ਨੂੰ ਸਿੱਲ੍ਹੇ ਸਥਾਨਾਂ ਵਿਚ ਨਾ ਰੱਖੋ, ਜਿਵੇਂ ਕਿ ਵਾਸ਼ਰੂਮ।
9. ਅਣਜਾਣ ਜਾਂ ਨਾਪ੍ਰਮਾਨਿਤ ਸਮੱਗਰੀ ਵਾਲੀਆਂ ਦਵਾਈਆਂ ਨਾ ਲਓ।
10. ਜੇ ਤੁਸੀਂ ਐਲਰਜੀ ਦੇ ਕੋਈ ਵੀ ਲੱਛਣ ਮਹਿਸੂਸ ਕਰਦੇ ਹੋ (ਜਿਵੇਂ ਕਿ ਧੱਫੜ, ਸੋਜ ਜਾਂ ਸਾਹ ਦੀ ਕਮੀ), ਦਵਾਈ ਲੈਣੀ ਬੰਦ ਕਰ ਦਿਓ ਅਤੇ ਆਪਣੇ ਡਾਕਟਰ ਜਾਂ ਫਾਰਮਾਸਿਸਟ ਨੂੰ ਤੁਰੰਤ ਸੂਚਿਤ ਕਰੋ।

ਵੈੱਬ (ਆਨਲਾਈਨ) ਸਰੋਤਾਂ ਦਾ ਮੁਲਾਂਕਣ

ਮੈਨੂੰ ਇੱਕ ਵੈਬਸਾਈਟ/ਔਨਲਾਈਨ ਸਰੋਤ ਵਿੱਚ ਕੀ ਲੱਭਣਾ ਚਾਹੀਦਾ ਹੈ

ਅਸੀਂ ਸਮਝਦੇ ਹਾਂ ਕਿ ਇਹ ਫੈਸਲਾ ਲੈਣਾ ਮੁਸ਼ਕਲ ਕੰਮ ਹੋ ਸਕਦਾ ਹੈ ਕਿ ਕਿਹੜੀ ਔਨਲਾਈਨ ਜਾਣਕਾਰੀ ਉੱਤੇ ਭਰੋਸਾ ਕੀਤਾ ਜਾਵੇ ਅਤੇ ਕਿਹੜੀ ਉੱਤੇ ਨਹੀਂ। ਜਦਕਿ ਮੀਡੀਆ ਪਲੇਟਫਾਰਮਾਂ ਉੱਤੇ ਅਤੇ ਵੈਬਸਾਈਟਾਂ ਉੱਤੇ ਕਾਫੀ ਜ਼ਿਆਦਾ ਜਾਣਕਾਰੀ ਉਪਲਬਧ ਹੁੰਦੀ ਹੈ, ਪਰ ਇਹ ਸਾਰੀ ਦੀ ਸਾਰੀ ਤੱਥਾਂ ਮੁਤਾਬਕ ਸਹੀ ਨਹੀਂ ਹੁੰਦੀ। ਗ਼ਲਤ ਜਾਣਕਾਰੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਲਈ ਹਾਨੀਕਾਰਕ ਹੋ ਸਕਦੀ ਹੈ, ਇਸਲਈ ਵਿਸ਼ਵਾਸੀ ਸਰੋਤਾਂ ਦੀਆਂ ਨਿਸ਼ਾਨੀਆਂ ਦਾ ਪਤਾ ਲਗਾਉਣ ਦੇ ਯੋਗ ਹੋਣਾ ਬਹੁਤ ਜ਼ਰੂਰੀ ਹੈ। ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜੋ ਔਨਲਾਈਨ ਖੋਜ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:

1. ਇਸ ਗੱਲ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੈਬਸਾਈਟ ਤੱਕ ਕਿਵੇਂ ਪਹੁੰਚੇ। ਕੀ ਤੁਸੀਂ ਕਿਸੇ ਵਿਸ਼ੇ ਨੂੰ ਗੂਗਲ ‘ਤੇ ਲੱਭਿਆ ਜਾਂ ਕੀ ਕਿਸੇ ਹੋਰ ਵੈਬਸਾਈਟ ਨੇ ਤੁਹਾਨੂੰ ਲਿੰਕ ‘ਤੇ ਕਲਿਕ ਕਰਨ ਲਈ ਕਿਹਾ?

ਹੋਰ ਪੜ੍ਹਲੋ ਜੀ

2. ਜਾਣਕਾਰੀ ਕਿਸ ਨੇ ਲਿਖੀ ਸੀ?ਇਹ ਜਾਣਕਾਰੀ ਅਸਕਰ ਵੈਬਸਾਈਟ ਦੇ “ਸਾਡੇ ਬਾਰੇ” ਸੈਕਸ਼ਨ ਵਿੱਚ ਲੱਭੀ ਜਾ ਸਕਦੀ ਹੈ।

ਹੋਰ ਪੜ੍ਹਲੋ ਜੀ

3. ਤੁਹਾਨੂੰ ਹੋਰ ਜਾਣਕਾਰੀ ਕਿੱਥੇ ਮਿਲ ਸਕਦੀ ਹੈ?

ਹੋਰ ਪੜ੍ਹਲੋ ਜੀ

4. ਇਹ ਜਾਣਕਾਰੀ ਕਦੋਂ ਲਿਖੀ ਗਈ ਸੀ?

ਹੋਰ ਪੜ੍ਹਲੋ ਜੀ

5. ਵੈਬਸਾਈਟ ਦੀ ਵਰਤੋਂ ਕਰਨਾ ਤੁਹਾਡੇ ਲਈ ਕਿੰਨਾ ਸੌਖਾ ਹੈ?

ਹੋਰ ਪੜ੍ਹਲੋ ਜੀ

ਜੇ ਤੁਸੀਂ ਕਿਸੇ ਵੈਬਸਾਈਟ ਦੁਆਰਾ ਸੁਝਾਈ ਗਈ ਕਿਸੇ ਸਲਾਹ ਬਾਰੇ ਚਿੰਤਤ ਹੋ, ਕਿਰਪਾ ਕਰਕੇ ਉਸ ਸਲਾਹ ਉੱਤੇ ਅਮਲ ਕਰਨ ਤੋਂ ਪਹਿਲਾਂ ਆਪਣੇ ਸਿਹਤ ਸੰਭਾਲ ਪ੍ਰਦਾਤੇ ਨਾਲ ਸੰਪਰਕ ਕਰੋ। ਵੈਬਸਾਈਟਾਂ ਉੱਤੇ ਪੇਸ਼ ਕੀਤੀ ਸਲਾਹ ਸਾਧਾਰਨ ਤੌਰ ‘ਤੇ ਦਿੱਤੀ ਗਈ ਹੋ ਸਕਦੀ ਹੈ, ਪਰ ਇੱਕ ਸਿਹਤ ਸੰਭਾਲ ਪ੍ਰਦਾਤਾ ਮੁਲਾਂਕਣ ਆਕਲਨ ਕਰ ਸਕਦਾ ਹੈ ਕਿ, ਕੀ ਉਹ ਸਲਾਹ ਤੁਹਾਡੀ ਉਮਰ ਲਈ, ਤੁਹਾਡੀਆਂ ਹੋਰ ਦਵਾਈਆਂ, ਤੁਹਾਡੀਆਂ ਦੂਜੀਆਂ ਚਿਕਿਤਸਾ ਸਥਿਤੀਆਂ ਜਾਂ ਤੁਹਾਡੀਆਂ ਗਤੀਸ਼ੀਲਤਾ ਜ਼ਰੂਰਤਾਂ ਲਈ ਸਹੀ ਹੈ ਜਾਂ ਨਹੀਂ। ਕਦੇ ਵੀ ਆਪਣੇ ਚਿਕਿਤਸਾ ਦੇਖਭਾਲ ਪ੍ਰੈਕਟੀਸ਼ਨਰ ਦੀ ਮਹਾਰਤ ਦੀ ਥਾਂ ‘ਤੇ ਵੈਬਸਾਈਟ ਦੀ ਵਰਤੋਂ ਨਾ ਕਰੋ।

ਸਰੋਤ

Fill 1

Document

ਸਿਹਤਮੰਦ ਰਹਣ ਸਹਣ – ਇਹ ਹਰ ਕਿਸੇ ਲਈ ਹੈ।:

ਇਸ ਪੁਸਤਿਕਾ ਵਿੱਚ ੳਨਾਂ ਪਰਿਵਾਰਾਂ ਲਈ ਜਾਣਕਾਰੀ ਹੈ ਜਿਨਾਂ ਦੇ ਪਰਿਵਾਰ ਵਿੱਚ ਕੋਈ ਬੱਚਾ ਜਾਂ ਨੌਜਵਾਨ ਮਾਨਸਿਕ ਤਨਾਅ ਤੋਂ ਪੀੜਿਤ ਹੈ।

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ
Fill 1

Document

ਭਰੋਸੇਯੋਗ ਡਿਜ਼ੀਟਲ ਸਿਹਤ ਸਰੋਤ

ਭਰੋਸੇਯੋਗ ਇੰਟਰਨੈੱਟ ਵੈੱਬਸਾਈਟ ਦੀ ਲਿਸਟ ਅਤੇ ਨਾਲ ਨਾਲ ਤੁਹਾਡੇ ਲਈ ਸਹੀ ਸਿਹਤ ਐਪਸ ਦੀ ਚੋਣ ਕਰਨ ਲਈ ਕੁਝ ਸੁਝਾਅ।

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ
Fill 1

Document

ਡਿਜੀਟਲ ਸਿਹਤ ਬਾਰੇ ਸੁਝਾਅ ਅਤੇ ਐਪਸ:

ਜਿਹੜੇ ਤੰਦਰੁਸਤੀ, ਧਿਆਨ, ਡੂੰਘਾ ਸਾਹ, ਕੈਲੋਰੀ ਟਰੈਕਿੰਗ ਆਦਿ ਰਾਹੀਂ ਸਿਹਤ ਨੂੰ ਬਿਹਤਰ ਬਣਾ ਸਕਦੇ ਹਨ, ਉਹਨਾਂ ਡਿਜੀਟਲ ਐਪਸ ਦੀ ਚੋਣ ਕਰਨ ਲਈ ਜਾਣਕਾਰੀ।

ਦਸਤਾਵੇਜ਼ ਨੂੰ ਡੈਉਨਲੋਡ ਕਰੋ ਜੀ
Group 3

Video

ਆਈ ਕੌਨ ਪੰਜਾਬੀ ਹੈਲਥ ਫੋਰਮ ਆਪਣੇ ਜੀਵਨ ਦਾ ਚੰਗੀ ਤਰ੍ਹਾਂ ਅਨੰਦ ਮਾਣੋ (2 ਘੰਟੇ 26 ਮਿੰਟ)

ਆਈਕੌਨ ਦਾ “ਆਪਣੇ ਜੀਵਨ ਦਾ ਚੰਗੀ ਤਰ੍ਹਾਂ ਅਨੰਦ ਮਾਣੋ” ਫੋਰਮ ਦੇਖੋ ਜੋ ਕਿ ਮਾਰਚ 27, 2016 ਨੂੰ ਗ੍ਰੈਂਡ ਤਾਜ ਬੈਂਕੁਇਟ ਹਾਲ ਵਿਖੇ ਆਯੋਜਿਤ ਕੀਤੀ ਗਈ ਸੀ।

ਵੀਡੀਓ ਦੇਖੋ