ਵੈਕਸੀਨ ਬਾਰੇ ਜਾਣਕਾਰੀ
65 ਸਾਲ ਤੋਂ ਜਿਆਦਾ ਦੀ ਉਮਰ ਵਾਲੇ ਵਰਿਸ਼ਠ ਨਾਗਰਕਾਂ ਲਈ ਕਿਹੜੇ ਵੈਕਸੀਨਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ?
1. ਫਲੂ ਵੈਕਸੀਨ
ਇਹ ਕੀ ਹੈ?
ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਸੰਕ੍ਰਮਣਾਂ ਦਾ ਸਾਮ੍ਹਣਾ ਕਰਨ ਦੀ ਸਾਡੀ ਯੋਗਤਾ ਕਮਜੋਰ ਹੋ ਜਾਂਦੀ ਹੈ ਕਿਉਂਕਿ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਕਮਜੋਰ ਹੋ ਜਾਂਦੀ ਹੈ। ਇੱਕ ਕਮਜੋਰ ਪ੍ਰਤੀਰੱਖਿਆ ਪ੍ਰਣਾਲੀ ਸਾਡੇ ਲਈ ਫਲੂ, ਨਮੂਨੀਆ ਜਾਂ ਦਾਦ ਵਾਂਗ ਦੇ ਸੰਕ੍ਰਮਣਾਂ ਦੇ ਕਰਕੇ ਬਿਮਾਰ ਪੈਣ ਨੂੰ ਜਿਆਦਾ ਸੰਭਵ ਬਣਾ ਸਕਦੀ ਹੈ। ਇਹ ਸੰਕ੍ਰਮਣ ਮੌਜੂਦਾ ਬਿਮਾਰੀਆਂ ਦੀ ਸਥਿਤੀ ਵਿਗਾੜ ਸਕਦੇ ਹਨ, ਹਸਪਤਾਲ ਵਿੱਚ ਭਰਤੀ ਹੋਣ ਦੀ ਅਗਵਾਈ ਕਰ ਸਕਦੇ ਹਨ ਅਤੇ ਇੱਥੋਂ ਤਕ ਕਿ ਮੌਤ ਵੀ ਹੋ ਸਕਦੀ ਹੈ। ਵੈਕਸੀਨ ਇੱਕ ਤਰੀਕਾ ਹਨ ਜਿਨ੍ਹਾਂ ਵਿੱਚ ਅਸੀਂ ਆਪਣੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਵਧਾ ਅਤੇ ਸੰਕ੍ਰਮਣ ਤੋਂ ਖੁਦ ਦੀ ਰੱਖਿਆ ਕਰ ਸਕਦੇ ਹਾਂ।
2 ਤਰ੍ਹਾਂ ਦੇ ਫਲੂ ਵੈਕਸੀਨ ਹੁੰਦੇ ਹਨ ਜਿਨ੍ਹਾਂ ਦੀ 65 ਸਾਲ ਤੋਂ ਜਿਆਦਾ ਦੀ ਉਮਰ ਵਾਲੇ ਵਰਿਸ਼ਠ ਨਾਗਰਕਾਂ ਲਈ ਸਿਫਾਰਿਸ਼ ਕੀਤੀ ਜਾਂਦੀ ਹੈ:
- ਮਾਨਕ ਖੁਰਾਕ ਫਲੂ ਵੈਕਸੀਨ (ਇਸ ਨੂੰ ਫਲੂਵਾਇਰਲ ਜਾਂ ਐਗ੍ਰੀਫਲੂ ਵਜੋਂ ਵੀ ਜਾਣਿਆ ਜਾਂਦਾ ਹੈ)
- ਉੱਚ ਖੁਰਾਕ ਫਲੂ ਵੈਕਸੀਨ (ਫਲੂਜੋਨ), ਜਿਸ ਦੀ ਮਾਨਕ ਦੇ ਉੱਪਰ ਸਿਫਾਰਿਸ਼ ਕੀਤੀ ਜਾਂਦੀ ਹੈ, ਪਰ ਇਸ ਨੂੰ ਵਰਤਮਾਨ ਵਿੱਚ BC ਵਿੱਚ ਕਵਰ ਨਹੀਂ ਕੀਤਾ ਜਾਂਦਾ ਹੈ
ਫਲੂ ਵੈਕਸੀਨ ਕਿਸ ਨੂੰ ਲਗਵਾਉਣਾ ਚਾਹੀਦਾ ਹੈ?
ਜੱਦਕਿ ਫਲੂ ਸ਼ੋਟ ਦੀ 65 ਸਾਲ ਤੋਂ ਜਿਆਦਾ ਦੀ ਉਮਰ ਵਾਲੇ ਕਿਸੇ ਵੀ ਵਿਅਕਤੀ ਲਈ ਸਿਫਾਰਿਸ਼ ਕੀਤੀ ਜਾਂਦੀ ਹੈ, ਪਰ ਤੁਹਾਡੇ ਲਈ ਫਲੂ ਸ਼ੋਟ ਨੂੰ ਲਗਵਾਉਣਾ ਹੋਰ ਵੀ ਜਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਜੇ ਤੁਸੀਂ ਇੰਫਲੁਏਂਜਾ ਤੋਂ ਗੰਭੀਰ ਬਿਮਾਰੀ ਦੇ ਉੱਚ ਜੋਖਮ ਤੇ ਹੁੰਦੇ ਹਨ, ਜਿਵੇਂ ਕਿ:
- ਰਿਹਾਇਸ਼ੀ ਦੇਖਭਾਲ, ਸਹਾਇਕ ਅਵਾਸ ਜਾਂ ਹੋਰ ਸਮੂਹਕ ਸੁਵਿਧਾ ਕੇਂਦਰਾਂ ਵਿੱਚ ਰਹਿਣ ਵਾਲੇ ਕੋਈ ਵੀ ਉਮਰ ਦੇ ਨਿਵਾਸੀ
- ਦਿਲ ਜਾਂ ਫੇਫੜੇ ਦੇ ਵਿਕਾਰ ਜਿਵੇਂ ਕਿ ਦਮਾ, ਲੰਬੇ ਸਮੇਂ ਤਕ ਫੇਫੜਿਆਂ ਦੀ ਰੁਕਾਵਟ ਦੀ ਬਿਮਾਰੀ ਜਾਂ ਸਿਸਟਿਕ ਫਾਇਬ੍ਰੋਸਿਸ
- ਗੁਰਦੇ ਦੀ ਬਿਮਾਰੀ, ਚਿਰਕਾਲੀ ਜਿਗਰ ਦੀ ਬਿਮਾਰੀ ਜਿਵੇਂ ਕਿ ਹੈਪੇਟਾਈਟਸ, ਡਾਇਬਿਟੀਜ਼, ਕੈਂਸਰ, ਅਨੀਮੀਆ, ਜਾਂ ਕਮਜੋਰ ਹੋਈ ਪ੍ਰਤੀਰੱਖਿਆ ਪ੍ਰਣਾਲੀ
- ਗੰਭੀਰ ਦਿਮਾਗ ਦੀ ਨਸ਼ਟਤਾ, ਰੀੜ ਦੀ ਹੱਡੀ ਦੀ ਸੱਟ, ਦੌਰਿਆਂ ਜਾਂ ਨਿਊਰੋਮਸਕੁਲਰ ਵਿਕਾਰਾਂ ਵਾਲੇ ਲੋਕ
- ਕੋਈ ਦੀ ਦੇਖਭਾਲ ਕਰਨ ਵਾਲਾ ਜੋ ਕਿ ਵਰਿਸ਼ਠਾਂ ਦੀ ਦੇਖਭਾਲ ਕਰ ਰਿਹਾ ਹੈ
ਕੀ ਇਸ ਨੂੰ ਮੇਰੇ ਲਈ ਕਵਰ ਕੀਤਾ ਜਾਂਦਾ ਹੈ?
BC ਵਿੱਚ, ਮਾਨਕ ਖੁਰਾਕ ਫਲੂ ਵੈਕਸੀਨ ਨੂੰ ਸਾਰੇ ਵਰਿਸ਼ਠਾਂ ਲਈ ਕਵਰ ਕੀਤਾ ਜਾਂਦਾ ਹੈ ਪਰ ਉੱਚ ਖੁਰਾਕ ਫਲੂ ਵੈਕਸੀਨ ਨੂੰ ਵਰਤਮਾਨ ਵਿੱਚ ਕਵਰ ਨਹੀਂ ਕੀਤਾ ਜਾਂਦਾ ਹੈ।
ਮੈਨੂੰ ਇਹ ਕਿੱਥੋਂ ਮਿਲ ਸਕਦਾ ਹੈ?
ਜਿਆਦਾਤਰ ਫਾਰਮੇਸੀਆਂ ਅਤੇ ਡਾਕਟਰ ਦੇ ਦਫਤਰ ਤੁਹਾਨੂੰ ਫਲੂ ਸ਼ੋਟ ਪ੍ਰਦਾਨ ਕਰਨ ਦੇ ਯੋਗ ਹਨ। ਤੁਹਾਡਾ ਨਜ਼ਦੀਕੀ ਸਮਾਜਿਕ ਸਿਹਤ ਯੂਨਿਟ ਵੀ ਤੁਹਾਨੂੰ ਤੁਹਾਡਾ ਸਲਾਨਾ ਫਲੂ ਸ਼ੋਟ ਪ੍ਰਦਾਨ ਕਰ ਸਕਦਾ ਹੈ!
ਮੈਨੂੰ ਇਹ ਕਿੰਨੀ ਵਾਰ ਲਗਵਾਉਣ ਦੀ ਲੋੜ ਹੁੰਦੀ ਹੈ?
ਫਲੂ ਵੈਕਸੀਨ ਨੂੰ ਆਮਤੌਰ ਤੇ ਅਕਤੂਬਰ ਵਿੱਚ ਸ਼ੁਰੂ ਕਰਦੇ ਹੋਏ, ਆਮਤੌਰ ਤੇ ਇੱਕ ਟੀਕਾਕਰਨ ਪ੍ਰਤੀ ਸਾਲ ਲਗਾਇਆ ਜਾਂਦਾ ਹੈ। ਸਭ ਤੋਂ ਉੱਤਮ ਰੱਖਿਆ ਲਈ, ਜਿੰਨੀ ਛੇਤੀ ਸੰਭਵ ਹੋਵੇ ਟੀਕਾਕਰਨ ਕਰਵਾਓ।
2. ਨਿਊਮੋਕੋਕਲ ਵੈਕਸੀਨ
ਇਹ ਕੀ ਹੈ?
ਨਿਊਮੋਕੋਕਲ ਸੰਕ੍ਰਮਣ, ਆਮਤੌਰ ਤੇ ਇਸ ਨੂੰ ਨਮੂਨੀਆ ਵਜੋਂ ਜਾਣਿਆ ਜਾਂਦਾ ਹੈ, ਸਟ੍ਰੇਪਟੋਕੋਕਸ ਨਮੂਨੀਆ ਨਾਮਕ ਇੱਕ ਬੈਕਟੀਰੀਆ ਦੇ ਕਾਰਨ ਹੁੰਦਾ ਹੈ। ਨਮੂਨੀਆ ਆਮਤੌਰ ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਸੰਕ੍ਰਮਣ ਦੇ ਗੰਭੀਰ ਮਾਮਲਿਆਂ ਵਿੱਚ, ਇਹ ਦਿਮਾਗ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ ਦੇ ਕਾਰਨ ਹਸਪਤਾਲ ਵਿੱਚ ਭਰਤੀ ਹੋਣਾ ਪੈ ਸਕਦਾ ਹੈ ਜਾਂ ਮੌਤ ਹੋ ਸਕਦੀ ਹੈ। ਨਮੂਨੀਆ ਖਾਂਸੀ, ਨਿੱਛ, ਨਜ਼ਦੀਕੀ ਸੰਪਰਕ ਦੁਆਰਾ ਜਾਂ ਲਾਰ ਦੇ ਜਰੀਏ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ।
ਕਨੇਡਾ ਵਿੱਚ ਵਰਤਮਾਨ ਵਿੱਚ 2 ਨਿਊਮੋਕੋਕਲ ਵੈਕਸੀਨ ਉਪਲਬਧ ਹਨ:
- PCV13: ਨਿਊਮੋਕੋਕਲ ਕੰਜੁਗੇਟ ਵੈਕਸੀਨ: ਨਿਊਮੋਕੋਕਲ ਬੈਕਟੀਰੀਆ ਦੀਆਂ 13 ਕਿਸਮਾਂ ਦੇ ਖਿਲਾਫ ਰੱਖਿਆ ਕਰਦਾ ਹੈ
- PPV23: ਨਿਊਮੋਕੋਕਲ ਪੋਲੀਸੈਕਰਾਈਡ ਵੈਕਸੀਨ: ਨਿਊਮੋਕੋਕਲ ਬੈਕਟੀਰੀਆ ਦੀਆਂ 23 ਕਿਸਮਾਂ ਦੇ ਖਿਲਾਫ ਰੱਖਿਆ ਕਰਦਾ ਹੈ
ਇਹ ਕਿਸ ਨੂੰ ਲਗਵਾਉਣਾ ਚਾਹੀਦਾ ਹੈ?
- PCV13: ਨਿਊਮੋਕੋਕਲ ਕੰਜੁਗੇਟ ਵੈਕਸੀਨ ਦੀ ਬਾਲਗਾਂ ਲਈ ਸਿਫਾਰਿਸ਼ ਕੀਤੀ ਜਾਂਦੀ ਹੈ, ਜਿਵੇਂ ਕਿ 65 ਸਾਲ ਤੋਂ ਜਿਆਦਾ ਦੀ ਉਮਰ ਦੇ ਵਰਿਸ਼ਠ, ਜਿਨ੍ਹਾਂ ਨੂੰ ਕੁਝ ਖਾਸ ਡਾਕਟਰੀ ਬਿਮਾਰੀਆਂ ਹਨ ਜੋ ਉਨ੍ਹਾਂ ਨੂੰ ਨਿਊਮੋਕੋਕਲ ਬਿਮਾਰੀ ਲਈ ਉਚੇਰੇ ਜੋਖਮ ਤੇ ਪਾ ਸਕਦੀਆਂ ਹਨ।
- PPV23: ਨਿਊਮੋਕੋਕਲ ਪੋਲੀਸੈਕਰਾਈਡ ਵੈਕਸੀਨ ਦੀ 65 ਸਾਲ ਤੋਂ ਜਿਆਦਾ ਦੀ ਉਮਰ ਦੇ ਸਾਰੇ ਵਰਿਸ਼ਠਾਂ ਲਈ ਸਿਫਾਰਿਸ਼ ਕੀਤੀ ਜਾਂਦੀ ਹੈ
ਕੀ ਇਸ ਨੂੰ ਮੇਰੇ ਲਈ ਕਵਰ ਕੀਤਾ ਜਾਂਦਾ ਹੈ?
- ਵਰਤਮਾਨ ਵਿੱਚ, ਪ੍ਰੇਵਨਾਰ 13 (ਨਿਊਮੋਕੋਕਲ ਕੰਜੁਗੇਟ ਵੈਕਸੀਨ) ਨੂੰ BC ਵਿੱਚ ਵਰਿਸ਼ਠਾਂ ਲਈ ਕਵਰ ਨਹੀਂ ਕੀਤਾ ਜਾਂਦਾ ਹੈ। ਪਰ, ਤੁਹਾਡਾ ਵਿਸਤ੍ਰਿਤ ਸਿਹਤ ਪਲਾਨ ਤੁਹਾਡੇ ਲਈ ਇਸ ਵੈਕਸੀਨ ਨੂੰ ਕਵਰ ਕਰ ਸਕਦਾ ਹੈ ਜਾਂ ਤੁਸੀਂ ਇਸ ਵੈਕਸੀਨ ਲਈ ਭੁਗਤਾਨ ਕਰਨ ਦੀ ਚੋਣ ਵੀ ਕਰ ਸਕਦੇ ਹੋ ਜੇ ਤੁਸੀਂ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ।
- ਨਿਊਮੋਵੈਕਸ 23 (ਨਿਊਮੋਕੋਕਲ ਪੋਲੀਸੈਕਰਾਈਡ ਵੈਕਸੀਨ) ਨੂੰ BC ਵਿੱਚ 65 ਸਾਲ ਤੋਂ ਜਿਆਦਾ ਦੀ ਉਮਰ ਵਾਲੇ ਵਰਿਸ਼ਠਾਂ ਨੂੰ ਮੁਫਤ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ।
ਮੈਨੂੰ ਇਹ ਕਿੱਥੋਂ ਮਿਲ ਸਕਦਾ ਹੈ?
ਜਿਆਦਾਤਰ ਫਾਰਮੇਸੀਆਂ ਅਤੇ ਡਾਕਟਰ ਦੇ ਦਫਤਰ ਤੁਹਾਨੂੰ ਨਮੂਨੀਆ ਸ਼ੋਟ ਪ੍ਰਦਾਨ ਕਰਨ ਦੇ ਯੋਗ ਹਨ। ਤੁਹਾਡਾ ਨਜ਼ਦੀਕੀ ਸਮਾਜਿਕ ਸਿਹਤ ਯੂਨਿਟ ਵੀ ਤੁਹਾਨੂੰ ਤੁਹਾਡਾ ਨਮੂਨੀਆ ਸ਼ੋਟ ਪ੍ਰਦਾਨ ਕਰ ਸਕਦਾ ਹੈ।
ਮੈਨੂੰ ਇਹ ਕਦੋਂ ਅਤੇ ਕਿੰਨੀ ਵਾਰ ਲਗਵਾਉਣ ਦੀ ਲੋੜ ਹੁੰਦੀ ਹੈ?
- ਘੱਟੋ-ਘੱਟ, 65 ਸਾਲ ਤੋਂ ਜਿਆਦਾ ਦੀ ਉਮਰ ਦੇ ਹਰ ਵਰਿਸ਼ਠ ਨੂੰ ਉਨ੍ਹਾਂ ਦੇ ਜੀਵਨਕਾਲ ਵਿੱਚ ਇੱਕ ਵਾਰ ਨਿਊਮੋਵੈਕਸ 23 (ਮੁਫਤ ਵਿੱਚ) ਨੂੰ ਲਗਵਾਉਣਾ ਚਾਹੀਦਾ ਹੈ।
- ਨਿਊਮੋਵੈਕਸ 23 ਵੈਕਸੀਨ ਦੀ ਦੂਜੀ ਖੁਰਾਕ ਤੁਹਾਡੀ ਡਾਕਟਰੀ ਸਥਿਤੀ ਵਿੱਚ ਤਬਦੀਲੀਆਂ ਤੇ ਨਿਰਭਰ ਕਰਦੇ ਹੋਏ 5 ਸਾਲਾਂ ਬਾਅਦ ਕੁਝ ਵਿਅਕਤੀਆਂ ਵਿੱਚ ਜ਼ਰੂਰੀ ਹੋ ਸਕਦੀ ਹੈ।
- ਜੇ ਤੁਹਾਡੇ 65 ਸਾਲ ਦੇ ਹੋਣ ਤੋਂ ਪਹਿਲਾਂ ਤੁਸੀਂ ਨਿਊਮੋਵੈਕਸ 23 ਨੂੰ ਪ੍ਰਾਪਤ ਕੀਤਾ ਹੈ, ਤਾਂ ਤੁਹਾਨੂੰ ਇਸ ਵੈਕਸੀਨ ਦੀ ਦੂਜੀ ਖੁਰਾਕ ਦੀ ਲੋੜ ਹੋ ਸਕਦੀ ਹੈ
- ਜੇ ਤੁਸੀਂ ਆਪਣੇ ਨਮੂਨੀਆ ਵੈਕਸੀਨਾਂ ਨੂੰ ਹਾਲੇ ਤਕ ਪ੍ਰਾਪਤ ਨਹੀਂ ਕੀਤਾ ਹੈ, ਤਾਂ ਤੁਸੀਂ ਨਮੂਨੀਆ ਕਰਨ ਵਾਲੀਆਂ ਬਿਮਾਰੀਆਂ ਦੀਆਂ ਹੋਰ ਕਿਸਮਾਂ ਦੇ ਖਿਲਾਫ ਪ੍ਰਤੀਰੱਖਿਆ ਪ੍ਰਾਪਤ ਕਰਨ ਲਈ ਪਹਿਲਾਂ ਪ੍ਰੇਨਾਰ 13 ਨੂੰ ਅਤੇ ਫੇਰ 8 ਹਫਤਿਆਂ ਬਾਅਦ ਨਿਊਮੋਵੈਕਸ 23 (ਮੁਫਤ) ਨੂੰ ਪ੍ਰਾਪਤ ਕਰਨ ਦੀ ਚੋਣ ਕਰ ਸਕਦੇ ਹੋ।
3. ਦਾਦ ਵੈਕਸੀਨ
ਇਹ ਕੀ ਹੈ?
- ਦਾਦ ਛਾਲਿਆਂ ਦੇ ਨਾਲ ਇੱਕ ਦੁਖਦਾਈ ਚਮੜੀ ਦੇ ਧੱਫੜ ਹੁੰਦੇ ਹਨ। ਇਹ ਉਹੀ ਵਾਇਰਸ ਦੇ ਕਾਰਨ ਹੁੰਦਾ ਹੈ ਜਿਸ ਦੇ ਕਾਰਨ ਛੋਟੀ ਮਾਤਾ ਹੁੰਦੀ ਹੈ। ਇਹ ਵਾਇਰਸ ਤੁਹਾਡੀਆਂ ਨਸਾਂ ਦੇ ਨੇੜੇ ਵਾਸ ਕਰਦਾ ਹੈ ਅਤੇ ਉਦੋਂ ਸਕ੍ਰਿਅ ਹੁੰਦਾ ਜਾਂਦਾ ਹੈ ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ।
- 3 ਲੋਕਾਂ ਵਿੱਚੋਂ 1 ਨੂੰ ਉਨ੍ਹਾਂ ਦੇ ਜੀਵਨਕਾਲ ਵਿੱਚ ਦਾਦ ਹੋਵੇਗਾ, ਅਤੇ ਇਹ ਉਨ੍ਹਾਂ ਵਿੱਚ ਸਭ ਤੋਂ ਜਿਆਦਾ ਆਮ ਹੈ ਜਿਨ੍ਹਾਂ ਦੀ ਉਮਰ 50 ਸਾਲ ਜਾਂ ਇਸ ਤੋਂ ਜਿਆਦਾ ਹੈ।
- ਬੁਢਾਪੇ ਵਿੱਚ, ਦਾਦ ਆਮਤੌਰ ਤੇ ਜਿਆਦਾ ਗੰਭੀਰ, ਜਿਆਦਾ ਦੁਖਦਾਈ ਹੁੰਦਾ ਹੈ ਅਤੇ ਇਹ ਲੰਬੇ ਸਮੇਂ ਤਕ ਜਾਰੀ ਰਹਿ ਸਕਦਾ ਹੈ।
- 5 ਲੋਕਾਂ ਵਿੱਚੋਂ 1 ਨੂੰ ਗੰਭੀਰ ਨਸ ਦੀ ਦਰਦ ਹੋਈ ਹੋ ਸਕਦੀ ਹੈ ਜਿਨ੍ਹਾਂ ਨੂੰ ਦਾਦ ਦੀ ਬਿਮਾਰੀ ਹੁੰਦੀ ਹੈ ਜੋ ਕਿ ਧੱਫੜ ਠੀਕ ਹੋ ਜਾਣ ਤੋਂ ਬਾਅਦ ਕਈ ਮਹੀਨਿਆਂ ਤੋਂ ਸਾਲਾਂ ਤਕ ਜਾਰੀ ਰਹਿੰਦੀ ਹੈ। ਇਸ ਨੂੰ ਪੋਸਟ-ਹਰਪੇਟਿਕ ਨਿਊਰਾਲਜੀਆ ਵਜੋਂ ਜਾਣਿਆ ਜਾਂਦਾ ਹੈ।
BC ਵਿੱਚ ਦਾਦ ਲਈ ਵਰਤਮਾਨ ਵਿੱਚ 2 ਵੈਕਸੀਨ ਉਪਲਬਧ ਹਨ, ਜਿਨ੍ਹਾਂ ਦੀ 50 ਸਾਲ ਅਤੇ ਜਿਆਦਾ ਉਮਰ ਦੇ ਬਾਲਗਾਂ ਲਈ ਸਿਫਾਰਿਸ਼ ਕੀਤੀ ਜਾਂਦੀ ਹੈ:
- ਸ਼ਿੰਗ੍ਰਿਕਸ: ਨਵਾਂ ਵੈਕਸੀਨ, 97% ਤੋਂ ਜਿਆਦਾ ਪ੍ਰਭਾਵਸ਼ਾਲੀ
- ਜ਼ੋਸਟਾਵੈਕਸ: ਪੁਰਾਣਾ ਵੈਕਸੀਨ, ਲਗਭਗ 50% ਪ੍ਰਭਾਵਸ਼ਾਲੀ
ਇਹ ਕਿਸ ਨੂੰ ਲਗਵਾਉਣਾ ਚਾਹੀਦਾ ਹੈ?
ਸ਼ਿੰਗ੍ਰਿਕਸ
- ਸ਼ਿੰਗ੍ਰਿਕਸ ਦੀ ਵਰਤਮਾਨ ਵਿੱਚ 50 ਸਾਲ ਅਤੇ ਇਸ ਤੋਂ ਜਿਆਦਾ ਦੀ ਉਮਰ ਦੇ, ਬਾਲਗਾਂ ਲਈ ਸਿਫਾਰਿਸ਼ ਕੀਤੀ ਜਾਂਦੀ ਹੈ:
- ਜਿਨ੍ਹਾਂ ਨੇ ਦਾਦ ਲਈ ਪਿਛਲੀ ਵਾਰ ਟੀਕਾਕਰਨ ਨੂੰ ਨਹੀਂ ਲਗਾਇਆ ਹੈ।
- ਜਿਨ੍ਹਾਂ ਨੇ ਘੱਟੋ-ਘੱਟ ਇੱਕ ਸਾਲ ਪਹਿਲਾਂ ਜ਼ੋਸਟਾਵੈਕਸ (Zostavax) II® ਲਗਵਾਇਆ ਹੈ।
- ਜਿਨ੍ਹਾਂ ਨੂੰ ਘੱਟੋ-ਘੱਟ ਇੱਕ ਸਾਲ ਪਹਿਲਾਂ ਦਾਦ ਦੀ ਬਿਮਾਰੀ ਹੋ ਚੁੱਕੀ ਹੈ।
- ਜਿਨ੍ਹਾਂ ਨੂੰ ਪੱਕਾ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਭੂਤਕਾਲ ਵਿੱਚ ਛੋਟੀ ਮਾਤਾ ਦਾ ਸੰਕ੍ਰਮਣ ਹੋਇਆ ਸੀ ਜਾਂ ਨਹੀਂ।
- ਜੇ ਤੁਹਾਨੂੰ ਵਰਤਮਾਨ ਵਿੱਚ ਦਾਦ ਦੀ ਬਿਮਾਰੀ ਹੈ, ਤਾਂ ਤੁਹਾਡੇ ਦੁਆਰਾ ਟੀਕਾਕਰਨ ਪ੍ਰਾਪਤ ਕੀਤੇ ਜਾ ਸਕਣ ਤੋਂ ਪਹਿਲਾਂ ਤੁਹਾਨੂੰ ਘੱਟੋ-ਘੱਟ 1 ਸਾਲ ਲਈ ਉਡੀਕ ਕਰਨ ਦੀ ਲੋੜ ਪੈ ਸਕਦੀ ਹੈ
ਜ਼ੋਸਟਾਵੈਕਸ II
ਜ਼ੋਸਟਾਵੈਕਸ (Zostavax) II® ਤੇ ਹਾਲੇ ਵੀ 50 ਸਾਲ ਜਾਂ ਇਸ ਤੋਂ ਜਿਆਦਾ ਦੀ ਉਮਰ ਦੇ ਬਾਲਗਾਂ ਲਈ ਵਿਚਾਰ ਕੀਤਾ ਜਾ ਸਕਦਾ ਹੈ ਜੋ ਹੇਠਾਂ ਦੇ ਕਰਕੇ ਸ਼ਿੰਗ੍ਰਿਕਸ (Shingrix®) ਨਹੀਂ ਲਗਵਾ ਸਕਦੇ ਹਨ:
- ਸ਼ਿੰਗ੍ਰਿਕਸ (Shingrix®) ਵੈਕਸੀਨ ਜਾਂ ਵੈਕਸੀਨ ਦੇ ਕਿਸੇ ਹਿੱਸੇ ਦੀ ਖੁਰਾਕ ਦੇ ਪ੍ਰਤੀ ਜੀਵਨ ਨੂੰ ਜੋਖਮ ਵਿੱਚ ਪਾਉਣ ਵਾਲੀ ਪ੍ਰਤੀਕਿਰਿਆ
- ਜੇ ਸ਼ਿੰਗ੍ਰਿਕਸ (Shingrix)® ਵੈਕਸੀਨ ਉਪਲਬਧ ਨਹੀਂ ਹੈ
ਆਪਣੇ ਸਿਹਤ ਦੇਖਭਾਲ ਪ੍ਰਦਾਤਾ ਦੇ ਨਾਲ ਗੱਲ੍ਹ ਕਰੋ ਜੇ ਤੁਹਾਡੇ ਦਾਦ ਦੇ ਵੈਕਸੀਨਾਂ ਬਾਰੇ ਕੋਈ ਸੁਆਲ ਹਨ।
ਕੀ ਇਸ ਨੂੰ ਮੇਰੇ ਲਈ ਕਵਰ ਕੀਤਾ ਜਾਂਦਾ ਹੈ?
ਸ਼ਿੰਗ੍ਰਿਕਸ ਅਤੇ ਜ਼ੋਸਟਾਵੈਕਸ ਨੂੰ ਵਰਤਮਾਨ ਵਿੱਚ BC ਵਿੱਚ ਕਵਰ ਨਹੀਂ ਕੀਤਾ ਜਾਂਦਾ ਹੈ। ਸ਼ਿੰਗ੍ਰਿਕਸ ਵੈਕਸੀਨ ਦੀ ਲਾਗਤ ਲਗਭਗ $150/ਖੁਰਾਕ ਆਉਂਦੀ ਹੈ ਅਤੇ ਕੁਝ ਫਾਰਮੇਸੀਆਂ ਅਤੇ ਟ੍ਰੈਵਲ ਕਲੀਨਿਕਾਂ ਤੋਂ ਖਰੀਦ ਕਰਨ ਲਈ ਉਪਲਬਧ ਹੈ। ਜ਼ੋਸਟਾਵੈਕਸ II ਦੀ ਲਾਗਤ $200/ਖੁਰਾਕ ਆਉਂਦੀ ਹੈ।
ਕੁਝ ਸਿਹਤ ਬੀਮਾ ਪਲਾਨਸ ਇਨ੍ਹਾਂ ਵੈਕਸੀਨਾਂ ਦੀ ਲਾਗਤ ਨੂੰ ਕਵਰ ਕਰ ਸਕਦੇ ਹਨ; ਕਿਰਪਾ ਕਰਕੇ ਆਪਣੇ ਬੀਮਾ ਪ੍ਰਦਾਤਾ ਦੇ ਨਾਲ ਜਾਂਚ ਕਰੋ।
ਮੈਨੂੰ ਇਹ ਕਿੱਥੋਂ ਮਿਲ ਸਕਦਾ ਹੈ?
ਜਿਆਦਾਤਰ ਫਾਰਮੇਸੀਆਂ ਅਤੇ ਡਾਕਟਰ ਦੇ ਦਫਤਰ ਤੁਹਾਨੂੰ ਵੈਕਸੀਨ ਪ੍ਰਦਾਨ ਕਰਨ ਦੇ ਯੋਗ ਹੁੰਦੇ ਹਨ। ਕਿਰਪਾ ਕਰਕੇ ਇਹ ਯਕੀਨੀ ਬਣਾਉਣ ਲਈ ਆਪਣੇ ਸਿਹਤ ਦੇਖਭਾਲ ਪ੍ਰਦਾਤਾਵਾਂ ਦੇ ਨਾਲ ਜਾਂਚ ਕਰੋ ਕਿ ਉਨ੍ਹਾਂ ਕੋਲ ਉਨ੍ਹਾਂ ਦੇ ਦਫਤਰਾਂ/ਫਾਰਮੇਸੀਆਂ ਵਿੱਚ ਇਹ ਵੈਕਸੀਨ ਉਪਲਬਧ ਹਨ।
ਮੈਨੂੰ ਇਹ ਕਿੰਨੀ ਵਾਰ ਲਗਵਾਉਣ ਦੀ ਲੋੜ ਹੁੰਦੀ ਹੈ?
- ਸ਼ਿੰਗ੍ਰਿਕਸ: ਵੈਕਸੀਨ ਨੂੰ ਘੱਟੋ-ਘੱਟ ਦੋ ਤੋਂ ਛੇ ਮਹੀਨਿਆਂ ਦੇ ਅੰਤਰ ਤੇ, ਦੋ ਖੁਰਾਕਾਂ ਵਜੋਂ ਦਿੱਤਾ ਜਾਂਦਾ ਹੈ।
- ਜ਼ੋਸਟਾਵੈਕਸ II: ਇਸ ਵੈਕਸੀਨ ਨੂੰ ਇੱਕ ਖੁਰਾਕ ਵਜੋਂ ਦਿੱਤਾ ਜਾਂਦਾ ਹੈ
ਅਕਸਰ ਪੁੱਛੇ ਜਾਣ ਵਾਲੇ ਸਵਾਲ
ਕੀ ਵੈਕਸੀਨ ਮੈਨੂੰ ਬਿਮਾਰ ਕਰ ਸਕਦੇ ਹਨ?
ਜਿਆਦਾਤਰ ਵੈਕਸੀਨ ਅਕਿਰਿਆਸ਼ੀਲ ਵੈਕਸੀਨ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਵੈਕਸੀਨ ਦੇ ਆਪਣੇ ਵਿੱਚ ਬਿਮਾਰੀ ਦਾ ਕਾਰਨ ਬਣਨ ਦੀ ਯੋਗਤਾ ਨਹੀਂ ਹੁੰਦੀ ਹੈ। ਇੱਥੋਂ ਤਕ ਕਿ ਉਹ ਵੈਕਸੀਨ ਜਿਨ੍ਹਾਂ ਵਿੱਚ ਲਾਈਵ ਵਾਇਰਸ ਹੁੰਦੇ ਹਨ, ਉਨ੍ਹਾਂ ਨੂੰ ਕਮਜੋਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਉਨ੍ਹਾਂ ਦੇ ਕਾਰਨ ਬਿਮਾਰੀ ਨਹੀਂ ਹੋ ਸਕਦੀ ਹੈ। ਵੈਕਸੀਨ ਨੂੰ ਲਗਵਾਉਣ ਦੇ ਫਾਇਦੇ ਆਮਤੌਰ ਤੇ ਬਿਮਾਰੀ ਹੋਣ ਦੇ ਜੋਖਮਾਂ ਤੋਂ ਜਿਆਦਾ ਹੁੰਦੇ ਹਨ। ਕਿਰਪਾ ਕਰਕੇ ਡਰ ਨੂੰ ਇਸ ਦਾ ਕਾਰਨ ਨਾ ਬਣਨ ਦਿਓ ਜਿਸ ਕਰਕੇ ਤੁਸੀਂ ਟੀਕਾਕਰਨ ਪ੍ਰਾਪਤ ਨਹੀਂ ਕਰਦੇ ਹੋ।
ਕੀ ਮੇਰੀ ਪ੍ਰਤੀਰੱਖਿਆ ਪ੍ਰਣਾਲੀ ਤੇ ਕਾਫੀ ਜਿਆਦਾ ਲੋਡ ਪਵੇਗਾ (ਜਾਂ ਇੱਕ ਮਾੜੀ ਪ੍ਰਤੀਕਿਰਿਆ ਹੋਵੇਗੀ) ਜੇ ਮੈਂ ਇੱਕ ਹੀ ਸਮੇਂ ਤੇ ਇੱਕ ਨਾਲੋਂ ਜਿਆਦਾ ਵੈਕਸੀਨ ਲਗਵਾਉਂਦਾ/ਦੀ ਹਾਂ?
ਇੱਕ ਸਮੇਂ ਤੇ ਇੱਕ ਨਾਲੋਂ ਜਿਆਦਾ ਵੈਕਸੀਨ ਲਗਵਾਉਣਾ ਸੰਭਵ ਹੁੰਦਾ ਹੈ, ਉਦਾਹਰਣ ਲਈ ਫਲੂ ਵੈਕਸੀਨ ਅਤੇ ਨਮੂਨੀਆ ਜਾਂ ਦਾਦ ਵੈਕਸੀਨ। ਅਸੀਂ ਆਮਤੌਰ ਤੇ ਤੁਹਾਡੀ ਬਾਂਹ/ਇੰਜੈਕਸ਼ਨ ਵਾਲੇ ਖੇਤਰ ਵਿੱਚ ਪੀੜਾ ਤੋਂ ਬਚਣ ਲਈ ਸਮਾਨ ਬਾਂਹ ਵਿੱਚ ਦੋਵੇਂ ਇੰਜੈਕਸ਼ਨਾਂ ਨੂੰ ਲਗਵਾਉਣ ਦੀ ਬਜਾਏ ਇੱਕ ਵੱਖਰੀ ਇੰਜੈਕਸ਼ਨ ਵਾਲੀ ਥਾਂ ਦੀ ਸਿਫਾਰਿਸ਼ ਕਰਦੇ ਹਾਂ। ਪਰ, ਅਜਿਹੇ ਕੁਝ ਵੈਕਸੀਨ ਹੁੰਦੇ ਹਨ ਜਿਨ੍ਹਾਂ ਨੂੰ ਇਕੱਠਿਆਂ ਨਹੀਂ ਦਿੱਤਾ ਜਾ ਸਕਦਾ ਹੈ ਅਤੇ ਤੁਹਾਨੂੰ ਦੂਜਾ ਵੈਕਸੀਨ ਲਗਵਾਉਣ ਤੋਂ ਪਹਿਲਾਂ ਇੱਕ ਨਿਸ਼ਚਿਤ ਸਮੇਂ ਲਈ ਉਡੀਕ ਕਰਨ ਲਈ ਵੀ ਕਿਹਾ ਜਾ ਸਕਦਾ ਹੈ।
ਤੁਹਾਡੀ ਪ੍ਰਤੀਰੱਖਿਆ ਪ੍ਰਣਾਲੀ ਇੱਕ ਦਿਨ ਵਿੱਚ ਹਜਾਰਾਂ ਵਾਇਰਸਾਂ ਅਤੇ ਬੈਕਟੀਰੀਆ ਨਾਲ ਵਿਹਾਰ ਕਰ ਸਕਦੀ ਹੈ। ਇਹ ਵੈਕਸੀਨਾਂ ਤੇ ਵੀ ਲਾਗੂ ਹੁੰਦਾ ਹੈ! ਵੈਕਸੀਨਾਂ ਵਿੱਚ ਐਂਟੀਜਨਾਂ ਦੀ ਕਾਫੀ ਘੱਟ ਸੰਖਿਆ ਹੁੰਦੀ ਹੈ ਜੋ ਤੁਹਾਡੀ ਪ੍ਰਤੀਰੱਖਿਆ ਪ੍ਰਣਾਲੀ ਦੀ ਬਾਹਰੀ ਕਣਾਂ ਦੀ ਪਛਾਣ ਕਰਨ ਵਿੱਚ ਮਦਦ ਅਤੇ ਬਿਮਾਰੀਆਂ ਦੇ ਖਿਲਾਫ ਰੱਖਿਆ ਕਰਨ ਵਿੱਚ ਮਦਦ ਕਰਦੇ ਹਨ।
ਕੀ ਵੈਕਸੀਨਾਂ ਦੇ ਭੈੜੇ ਮਾੜੇ ਪ੍ਰਭਾਵ ਹੁੰਦੇ ਹਨ?
ਜਿਆਦਾਤਰ ਵੈਕਸੀਨਾਂ ਦੇ ਆਮ ਮਾੜੇ ਪ੍ਰਭਾਵ ਇੰਜੈਕਸ਼ਨ ਵਾਲੀ ਥਾਂ ਤੇ ਦਰਦ/ਸੋਜ਼ਸ਼, ਬਾਂਹ ਦੀ ਪੀੜਾ ਅਤੇ ਕਈ ਵਾਰ ਥਕਾਵਟ ਹੁੰਦੇ ਹਨ। ਮਾੜੇ ਪ੍ਰਭਾਵ ਖੁਦ ਵੈਕਸੀਨ ਤੇ ਨਿਰਭਰ ਕਰਦੇ ਹੋਏ ਭਿੰਨ-ਭਿੰਨ ਹੋ ਸਕਦੇ ਹਨ। ਜਿਆਦਾਤਰ ਲੋਕ ਵੈਕਸੀਨਾਂ ਦੇ ਪ੍ਰਤੀ ਵਧੀਆ ਪ੍ਰਤੀਕਿਰਿਆ ਕਰਦੇ ਹਨ ਅਤੇ ਮਾੜੇ ਪ੍ਰਭਾਵਾਂ ਨੂੰ ਸਹਿਣ ਕਰਨ ਦੇ ਯੋਗ ਹੁੰਦੇ ਹਨ। ਪਰ, ਜੇ ਤੁਹਾਨੂੰ ਵੈਕਸੀਨ ਵਿਚਲੀ ਕਿਸੇ ਸਮੱਗਰੀ ਦੇ ਪ੍ਰਤੀ ਅਲਰਜੀ ਹੈ ਜਾਂ ਕਾਫੀ ਘੱਟ ਮਾਮਲਿਆਂ ਵਿੱਚ, ਤਾਂ ਤੁਹਾਨੂੰ ਇੱਕ ਮਾੜੀ ਪ੍ਰਤੀਕਿਰਿਆ ਹੋ ਸਕਦੀ ਹੈ। ਆਮਤੌਰ ਤੇ, ਤੁਹਾਨੂੰ ਕਿਸੇ ਵੀ ਟੀਕਾਕਰਨ ਤੋਂ ਬਾਅਦ 15 ਮਿੰਟਾਂ ਲਈ ਉਡੀਕ ਕਰਨ ਲਈ ਕਿਹਾ ਜਾਂਦਾ ਹੈ ਇਸ ਤਰ੍ਹਾਂ ਤੁਹਾਡਾ ਸਿਹਤ ਦੇਖਭਾਲ ਪ੍ਰਦਾਤਾ ਕੋਈ ਵੀ ਅਸਧਾਰਨ ਪ੍ਰਤੀਕਿਰਿਆਵਾਂ ਤੇ ਨਜ਼ਰ ਰੱਖ ਸਕਦਾ ਹੈ।
ਕੀ ਵੈਕਸੀਨ ਦੁਖਦਾਈ ਹੁੰਦੇ ਹਨ? ਮੈਨੂੰ ਉਹ ਲਗਵਾਉਣ ਤੋਂ ਡਰ ਲੱਗਦਾ ਹੈ।
ਆਮਤੌਰ ਤੇ, ਵੈਕਸੀਨਾਂ ਨੂੰ ਬਾਂਹ ਦੇ ਉੱਪਰੀ ਹਿੱਸੇ ਦੀ ਪੇਸ਼ੀ ਤੇ ਇੱਕ ਇੰਜੈਕਸ਼ਨ ਦੇ ਜਰੀਏ ਲਗਾਇਆ ਜਾਂਦਾ ਹੈ। ਸ਼ੁਰੂਆਤ ਵਿੱਚ, ਤੁਸੀਂ ਛੋਟੀ ਸੂਈ ਖੁੱਭਣ ਅਤੇ ਉਸ ਤੋਂ ਬਾਅਦ ਮਮੂਲੀ ਦਬਾਅ ਨੂੰ ਮਹਿਸੂਸ ਕਰ ਸਕਦੇ ਹੋ (ਵੈਕਸੀਨ ਦੇ ਘੋਲ ਦਾ ਇੰਜੈਕਸ਼ਨ)। ਇਹ ਸੰਵੇਦਨਾ ਤੇਜ਼ ਅਤੇ ਛੋਟੀ ਅਵਧੀ ਦੀ ਹੁੰਦੀ ਹੈ। ਤੁਹਾਡੀ ਬਾਂਹ ਇੱਕ ਜਾਂ ਦੋ ਦਿਨਾਂ ਲਈ ਥੋੜੇ ਦਰਦ ਜਾਂ ਪੀੜਾ ਨੂੰ ਮਹਿਸੂਸ ਕਰ ਸਕਦੀ ਹੈ, ਪਰ ਇਹ ਆਮਤੌਰ ਤੇ ਮਮੂਲੀ ਜਿਹੀ ਹੁੰਦੀ ਹੈ ਅਤੇ ਇਲਾਜ ਤੋਂ ਬਿਨਾਂ ਹੀ ਠੀਕ ਹੋ ਜਾਂਦੀ ਹੈ। ਤੁਸੀਂ ਦਰਦ ਤੋਂ ਰਾਹਤ ਪਾਉਣ ਵਿੱਚ ਮਦਦ ਲਈ ਕੁਝ ਟਾਈਲੇਨੋਲ ਜਾਂ ਐਡਵਿਲ ਦਾ ਉਪਯੋਗ ਕਰ ਸਕਦੇ ਹੋ, ਪਰ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਦੇ ਨਾਲ ਇਸ ਦੀ ਜਾਂਚ ਕਰਨ ਨੂੰ ਯਕੀਨੀ ਬਣਾਓ ਕਿ ਕੀ ਇਹ ਤੁਹਾਡੇ ਲਈ ਸੁਰੱਖਿਅਤ ਹਨ ਜਾਂ ਨਹੀਂ!
ਹਵਾਲੇ
Canadian Immunization Guide: Influenza: https://www.canada.ca/en/public-health/services/publications/vaccines-immunization/canadian-immunization-guide-statement-seasonal-influenza-vaccine-2019-2020.html
BC Centre for Disease Control Immunization Manual: http://www.bccdc.ca/health-professionals/clinical-resources/communicable-disease-control-manual/immunization
Immunize BC: https://immunizebc.ca/
ਸਰੋਤ
ਇਸ ਸਮੇਂ ਅੰਗਰੇਜ਼ੀ ਵਿੱਚ ਟੀਕਾਕਰਣ ਬਾਰੇ ਕੋਈ ਸਰੋਤ ਨਹੀਂ ਹਨ|