ਆਈਕੌਨ ਸਾਊਥ ਏਸ਼ੀਅਨ ਹੈਲਥ ਫੋਰਮ: ਆਪਣੀ ਸਿਹਤ ਦੀ ਅਗਵਾਈ ਕਰੋ – ਡਾਇਬੀਟੀਜ਼ (ਸ਼ੂਗਰ ਰੋਗ) ਨਾਲ ਚੰਗੀ ਤਰ੍ਹਾਂ ਨਾਲ ਰਹਿਣਾ ਐਤਵਾਰ, ਮਾਰਚ 5, 2023 ਨੂੰ ਹੋਵੇਗਾ.
ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪੇਸ਼ ਕੀਤਾ ਜਾਵੇਗਾ। ਤਕਨਾਲੋਜੀ ਦੀਆਂ ਚੁਣੌਤੀਆਂ ਦੇ ਕਾਰਨ, ਅਸੀਂ ਹੁਣ ਹਿੰਦੀ ਵਿੱਚ ਅਨੁਵਾਦ ਦੀ ਪੇਸ਼ਕਸ਼ ਕਰਨ ਦੇ ਯੋਗ ਨਹੀਂ ਹਾਂ। ਤੁਹਾਡੀ ਸਮਝ ਲਈ ਧੰਨਵਾਦ | ਇਹ ਫੋਰਮ ਮਰੀਜ਼ਾਂ, ਉਹਨਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਦੀ ਡਾਇਬੀਟੀਜ਼ ਦੇ ਪ੍ਰਬੰਧਨ ਲਈ ਲੋੜੀਂਦੇ ਗਿਆਨ ਅਤੇ ਸਰੋਤ ਪ੍ਰਦਾਨ ਕਰਕੇ ਉਹਨਾਂ ਦੇ ਜੀਵਨ ਦੀ ਗੁਣਵੱਤਾ ਨੂੰ ਅਨੁਕੂਲ ਬਣਾਉਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਸੀ।.
ਇਸ ਫੋਰਮ ਵਿੱਚ ਭਾਗੀਦਾਰਾਂ ਨੇ ਇਸ ਬਾਰੇ ਸਿੱਖਿਆ:
- ਡਾਇਬੀਟੀਜ਼ ਨਾਲ ਜਾਣ-ਪਛਾਣ
- ਡਾਇਬੀਟੀਜ਼ ਨਾਲ ਰਹਿਣਾ – ਪੋਸ਼ਣ, ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਸਵੈ-ਪ੍ਰਬੰਧਨ ਸੁਝਾਅ>
- ਕਮਿਊਨਿਟੀ ਵਿੱਚ ਮਦਦ ਕਿੱਥੇ ਅਤੇ ਕਿਵੇਂ ਲੱਭਣੀ ਹੈ – ਸਿਹਤ ਸੇਵਾਵਾਂ, ਇਲਾਜਾਂ ਅਤੇ ਦਵਾਈਆਂ ਦੀ ਨੈਵੀਗੇਸ਼ਨ
ਸਿਹਤ ਸਕ੍ਰੀਨਿੰਗ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ
ਬੀ.ਸੀ. ਵਿੱਚ ਸਿਹਤ ਸੰਭਾਲ ਪ੍ਰਣਾਲੀ
ਖੁਰਾਕ ਅਤੇ ਸ਼ੂਗਰ Diabetes: What do the Numbers Mean? ਆਮ ਸਰੋਤ
ਮਾਹਰ ਸਪੀਕਰ ਅਤੇ ਸੈਸ਼ਨ:
ਸ਼ੂਗਰ ਅਤੇ ਇਸ ਦੀਆਂ ਪੇਚੀਦਗੀਆਂ ਦੀ ਜਾਣ-ਪਛਾਣ
ਹਰਵਿੰਦਰ ਗਿੱਲ, ਰਜਿਸਟਰਡ ਨਰਸ
ਡਾਇਬੀਟੀਜ਼ ਬਾਰੇ ਆਪਣੇ ਗਿਆਨ ਨੂੰ ਵਧਾਉਣਾ
ਡਾ. ਗੁਲਜਾਰ ਚੀਮਾ, ਫ਼ੈਮਲੀ ਡਾਕਟਰ
ਸ਼ੂਗਰ, ਦਿਲ ਅਤੇ ਗੁਰਦੇ ਦੀ ਬਿਮਾਰੀ ਵਿਚਕਾਰ ਸਬੰਧ
ਜਗਜੀਤ ਕੌਰ ਪੱਡਾ, ਐਂਡੋਕਰੀਨੋਲੋਜਿਸਟ (ਹਾਰਮੋਨ ਡਾਕਟਰ)
ਸਵੈ-ਪ੍ਰਬੰਧਨ ਅਤੇ ਪਰਿਵਾਰਕ ਸਹਾਇਤਾ ਨੂੰ ਅਨੁਕੂਲ ਬਣਾਉਣਾ
ਹਰਲੀਨ ਚੋਹਾਨ, ਆਈਕੌਨ ਦੱਖਣੀ ਏਸ਼ੀਆਈ ਸੱਭਿਆਚਾਰਕ ਅਤੇ ਸ਼ਮੂਲੀਅਤ ਅਧਿਕਾਰੀ
ਘਰੇ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਬਣਾਉਣਾ
ਪ੍ਰੀਤੀ ਸੂਰੀ, ਰਜਿਸਟਰਡ ਡਾਇਟੀਸ਼ੀਅਨ
ਦਵਾਈਆਂ ਅਤੇ ਸ਼ੂਗਰ ਦੀ ਸਪਲਾਈ ਦਾ ਪ੍ਰਬੰਧਨ ਕਰਨਾ
ਗੁਰਵਿੰਦਰ ਗਿੱਲ, ਕਲੀਨਿਕਲ ਫਾਰਮਾਸਿਸਟ
ਸ਼ੂਗਰ ਦੇ ਮਰੀਜ਼ਾਂ ਲਈ ਰੈਟੀਨੋਪੈਥੀ (ਅੱਖਾਂ ਦੀ ਬਿਮਾਰੀ) ਦੀ ਰੋਕਥਾਮ ਅਤੇ ਪ੍ਰਬੰਧਨ
ਡਾ. ਨਸ਼ੇਰ ਮੋਹਨ, ਅੱਖਾਂ ਦੇ ਡਾਕਟਰ
ਸ਼ੂਗਰ ਦਾ ਪ੍ਰਬੰਧਨ ਕਰਦੇ ਸਮੇਂ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣਾ
ਡਾ. ਹੁਮੈਰਾ ਮੋਹਸੀਨ, ਰਜਿਸਟਰਡ ਮਨੋਵਿਗਿਆਨੀ
ਤਰੀਕ
ਐਤਵਾਰ, ਮਾਰਚ 5, 2023
ਸਮਾਂ:
ਸਵੇਰੇ 10:00 ਤੋਂ ਸ਼ਾਮ 4:00 ਵਜੇ ਤੱਕ
ਦਾਖਲਾ:
ਮੁਫ਼ਤ
ਭਾਸ਼ਾ:
ਪੰਜਾਬੀ ਅਤੇ ਅੰਗਰੇਜ਼ੀ
ਫਾਰਮੈਟ:
ਔਨਲਾਈਨ, ਬਾਕਸਡ ਲੰਚ ਦੇ ਨਾਲ ਵਿਅਕਤੀਗਤ ਤੌਰ 'ਤੇ ਪਰੋਸਿਆ ਗਿਆ
ਜਗ੍ਹਾ:
ਸਰੀ ਸਿਟੀ ਹਾਲ
ਪਤਾ:
13450 104 Ave, Surrey, BC