ਹੋਰ

ਜੰਗਲੀ ਅੱਗ ਦੇ ਧੂੰਆਂ ਦੌਰਾਨ ਆਪਣੀ ਸਿਹਤ ਦੀ ਰੱਖਿਆ ਕਰੋ

This page is available in English.

ਜੰਗਲੀ ਅੱਗ ਦੇ ਧੂੰਆਂ ਦੌਰਾਨ ਆਪਣੀ ਸਿਹਤ ਦੀ ਰੱਖਿਆ ਕਰੋ

ਬ੍ਰਿਟਿਸ਼ ਕੋਲੰਬੀਆ ਦੀਆਂ ਜੰਗਲਾਂ ਵਿੱਚ ਲੱਗ ਰਹੀਆਂ ਅੱਗਾਂ ਕਾਰਨ ਮੈਟਰੋ ਵੈਨਕੂਵਰ ਅਤੇ ਫ੍ਰੇਜ਼ਰ ਵੈਲੀ ਦੇ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਹੋ ਰਹੀ ਹੈ, ਜਿਸ ਨਾਲ ਸਿਹਤ ਲਈ ਖ਼ਤਰੇ ਪੈਦਾ ਹੋ ਸਕਦੇ ਹਨ। ਜਲਵਾਯੂ ਤਬਦੀਲੀ ਕਾਰਨ ਅਜਿਹੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਲਈ ਇਹ ਦੇਖਣ ਦਾ ਵਧੀਆ ਸਮਾਂ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਧੂੰਆਂ ਵਾਲੇ ਮਾਹੌਲ ਦੌਰਾਨ ਸਿਹਤਮੰਦ ਰਹਿਣ ਲਈ ਕਿੰਨੇ ਤਿਆਰ ਹੋ।

 

ਤੁਹਾਨੂੰ ਕਿਹੜੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ?

ਜੰਗਲੀ ਅੱਗ ਦਾ ਧੂੰਆਂ ਹਵਾ ਪ੍ਰਦੂਸ਼ਣ ਦੀ ਇੱਕ ਕਿਸਮ ਹੈ, ਜੋ ਬਨਸਪਤੀ ਦੇ ਸੜਨ ਸਮੇਂ ਗੈਸਾਂ ਅਤੇ ਬਰੀਕ ਕਣ ਛੱਡਦਾ ਹੈ। ਇਹ ਕਣ PM2.5 ਵਜੋਂ ਜਾਣੇ ਜਾਂਦੇ ਹਨ। ਇਹ ਸਾਡੇ ਫੇਫੜਿਆਂ ਤੱਕ ਅਤੇ ਇੱਥੋਂ ਤੱਕ ਕਿ ਸਾਡੇ ਖੂਨ ਵਿੱਚ ਵੀ ਪਹੁੰਚ ਸਕਦੇ ਹਨ, ਜਿਸ ਨਾਲ ਸਰੀਰ ਵਿੱਚ ਸੋਜ ਪੈਦਾ ਹੋ ਸਕਦੀ ਹੈ।

ਹਲਕੇ ਲੱਛਣ:

  • ਗਲੇ ਵਿੱਚ ਖਰਾਸ਼
  • ਸਿਰ ਦਰਦ
  • ਅੱਖਾਂ ਵਿੱਚ ਜਲਣ
  • ਜ਼ਿਆਦਾ ਬਲਗਮ
  • ਖੰਘ

ਗੰਭੀਰ ਲੱਛਣ:

  • ਸਾਹ ਲੈਣ ਵਿੱਚ ਤਕਲੀਫ਼
  • ਛਾਤੀ ਵਿੱਚ ਦਰਦ
  • ਦਿਲ ਦੀ ਧੜਕਣ ਤੇਜ਼ ਜਾਂ ਅਨਿਯਮਿਤ ਮਹਿਸੂਸ ਹੋਣਾ
  • ਬਹੁਤ ਜ਼ਿਆਦਾ ਖੰਘ
  • ਚੱਕਰ ਆਉਣਾ

ਗੰਭੀਰ ਲੱਛਣਾਂ ਲਈ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਜਾਂ ਤੁਹਾਡੇ ਨੇੜੇ ਕਿਸੇ ਵਿਅਕਤੀ ਨੂੰ ਇਹਨਾਂ ਵਿੱਚੋਂ ਕੋਈ ਲੱਛਣ ਮਹਿਸੂਸ ਹੋ ਰਹੇ ਹਨ, ਤਾਂ HealthLink BC ਨੂੰ 8-1-1 ‘ਤੇ ਕਾਲ ਕਰੋ ਜਾਂ ਤੁਰੰਤ ਡਾਕਟਰੀ ਸਹਾਇਤਾ ਲਵੋ।

 

ਕਿਨ੍ਹਾਂ ਲੋਕਾਂ ਨੂੰ ਵੱਧ ਖ਼ਤਰਾ ਹੈ?

ਜੰਗਲੀ ਅੱਗ ਦੇ ਧੂੰਏਂ ਦਾ ਅਸਰ ਕਿਸੇ ਵੀ ਵਿਅਕਤੀ ‘ਤੇ ਪੈ ਸਕਦਾ ਹੈ। ਹਾਲਾਂਕਿ, ਕੁਝ ਲੋਕਾਂ ਨੂੰ ਇਸ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਦਾ ਵੱਧ ਖ਼ਤਰਾ ਹੁੰਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਬਜ਼ੁਰਗ ਵਿਅਕਤੀ
  • ਛੋਟੇ ਬੱਚੇ
  • ਗਰਭਵਤੀ ਔਰਤਾਂ
  • ਗੰਭੀਰ ਬਿਮਾਰੀਆਂ ਵਾਲੇ ਲੋਕ, ਜਿਵੇਂ ਕਿ ਦਮਾ, ਫੇਫੜਿਆਂ ਦੀ ਬਿਮਾਰੀ, ਦਿਲ ਦੀ ਬਿਮਾਰੀ ਜਾਂ ਸ਼ੂਗਰ

ਜਿਨ੍ਹਾਂ ਨੂੰ ਪਹਿਲਾਂ ਸਾਹ ਦੀ ਇਨਫੈਕਸ਼ਨ ਹੋ ਚੁੱਕੀ ਹੈ ਜਾਂ ਇਸ ਸਮੇਂ ਸਾਹ ਦੀ ਇਨਫੈਕਸ਼ਨ ਹੈ

 

ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਿਵੇਂ ਕਰ ਸਕਦੇ ਹੋ?

  • ਫਿਲਟਰ ਕੀਤੀ ਹੋਈ ਸਾਫ਼ ਹਵਾ ਵਾਲੀ ਥਾਂ ‘ਤੇ ਘਰ ਦੇ ਅੰਦਰ ਰਹੋ। ਇੱਕ ਪੋਰਟੇਬਲ HEPA ਏਅਰ ਕਲੀਨਰ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰਦਾ ਹੈ। ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ ਅਤੇ ਸਾਫ਼ ਹਵਾ ਵਾਲੀ ਠੰਡੀ ਥਾਂ ਬਣਾਓ।
  • ਬਾਹਰ ਦੀਆਂ ਗਤੀਵਿਧੀਆਂ ਅਤੇ ਜ਼ਿਆਦਾ ਸਰੀਰਕ ਕਸਰਤ ਨੂੰ ਸੀਮਤ ਕਰੋ, ਖਾਸ ਕਰਕੇ ਜੇ ਤੁਹਾਨੂੰ ਸਿਹਤ ਸੰਬੰਧੀ ਵੱਧ ਖ਼ਤਰਾ ਹੈ।
  • ਏਅਰ ਕੁਆਲਿਟੀ ਹੈਲਥ ਇੰਡੈਕਸ (AQHI) ਦੀ ਨਿਯਮਿਤ ਜਾਂਚ ਕਰੋ, ਕਿਉਂਕਿ ਦਿਨ ਦੇ ਦੌਰਾਨ ਹਵਾ ਦੀ ਗੁਣਵੱਤਾ ਬਦਲ ਸਕਦੀ ਹੈ।
  • ਏਅਰ ਕੰਡੀਸ਼ਨ ਵਾਲੀਆਂ ਜਨਤਕ ਥਾਵਾਂ ‘ਤੇ ਸਮਾਂ ਬਿਤਾਓ, ਜਿਵੇਂ ਕਿ ਲਾਇਬ੍ਰੇਰੀਆਂ, ਕਮਿਊਨਿਟੀ ਸੈਂਟਰ ਜਾਂ ਸ਼ਾਪਿੰਗ ਮਾਲ।
  • ਜੇ ਤੁਹਾਡਾ ਬਾਹਰ ਜਾਣਾ ਜ਼ਰੂਰੀ ਹੈ, ਤਾਂ N95 ਮਾਸਕ ਪਹਿਨਣ ਬਾਰੇ ਵਿਚਾਰ ਕਰੋ।
  • ਵਧੇਰੇ ਖ਼ਤਰੇ ਵਾਲੇ ਲੋਕਾਂ ਦੀ ਖੈਰ-ਖ਼ਬਰ ਲੈਂਦੇ ਰਹੋ

 

ਤੁਸੀਂ ਮੌਜੂਦਾ ਹਵਾ ਦੀ ਗੁਣਵੱਤਾ ਕਿੱਥੇ ਜਾਂਚ ਸਕਦੇ ਹੋ?

  • ਏਅਰ ਕੁਆਲਿਟੀ ਹੈਲਥ ਇੰਡੈਕਸ (AQHI) ਦੀ ਭਵਿੱਖਬਾਣੀ ਹਵਾ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਧੂੰਏਂ ਦੇ ਖ਼ਤਰੇ ਦੀ ਸ਼੍ਰੇਣੀ ਨਿਰਧਾਰਤ ਕਰਦੀ ਹੈ।
  • ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ (ECC) ਦੀ ਹਵਾ ਗੁਣਵੱਤਾ ਵਾਲੀ ਮੈਪ ਰਾਹੀਂ ਤੁਸੀਂ ਨਕਸ਼ੇ ‘ਤੇ ਆਪਣੀ ਕਮਿਊਨਿਟੀ ਲੱਭ ਸਕਦੇ ਹੋ ਅਤੇ ਨੇੜਲੇ ਇਲਾਕਿਆਂ ਦੀ ਹਵਾ ਦੀ ਗੁਣਵੱਤਾ ਦੇਖ ਸਕਦੇ ਹੋ।
  • ਫਾਇਰਸਮੋਕ ਅਤੇ ਫਾਇਰਵਰਕ ਦੇ ਧੂੰਏਂ ਦੀ ਭਵਿੱਖਬਾਣੀ ਵਾਲੇ ਨਕਸ਼ੇ ਵੀ ਵਰਤੇ ਜਾ ਸਕਦੇ ਹਨ।

 

ਹੋਰ ਜਾਣਕਾਰੀ

ਹੋਰ ਜਾਣਕਾਰੀ ਲਈ ਹੇਠਾਂ ਦਿੱਤੀਆਂ ਵੈੱਬਸਾਈਟਾਂ ‘ਤੇ ਜਾਓ:

ਏਅਰ ਕੁਆਲਿਟੀ – ਇਨਵਾਇਰਨਮੈਂਟ ਕੈਨੇਡਾ

ਬ੍ਰਿਟਿਸ਼ ਕੋਲੰਬੀਆ – ਏਅਰ ਕੁਆਲਿਟੀ ਹੈਲਥ ਇੰਡੈਕਸ (AQHI) – ਇਨਵਾਇਰਨਮੈਂਟ ਕੈਨੇਡਾ

ਵਾਈਲਡਫਾਇਰ ਸਮੋਕ – ਵੈਨਕੂਵਰ ਕੋਸਟਲ ਹੈਲਥ

ਹਵਾ ਦੀ ਗੁਣਵੱਤਾ ਦੀ ਜਾਂਚ ਕਰੋ: ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ (ECCC) ਦੇ ਹਵਾ ਦੀ ਗੁਣਵੱਤਾ ਵਾਲੇ ਨਕਸ਼ੇ ‘ਤੇ ਜਾਓ

ਜੰਗਲੀ ਅੱਗ ਦੇ ਧੂੰਏਂ ਲਈ ਕਿਵੇਂ ਤਿਆਰ ਹੋਣਾ ਹੈ (PDF)

ਇਸ ਬਲੌਗ ਪੋਸਟ ਨੂੰ ਉਨ੍ਹਾਂ ਲੋਕ ਨਾਲ ਸਾਂਝਾ ਕਰੋ ਜੋ ਤੁਹਾਡੇ ਮੁਤਾਬਕ ਇਸ ਤੋਂ ਫਾਇਦਾ ਕਰ ਸਕਦੇ ਹਨ!