ਆਈਕੌਨ ਸਾਊਥ ਏਸ਼ੀਅਨ ਸਿਹਤ ਫੋਰਮ: ਤੁਹਾਡਾ ਸਿਹਤਮੰਦ ਬੁਢਾਪਾ ਐਤਵਾਰ, ਮਾਰਚ 2, 2025 ਨੂੰ ਹੋਇਆ ਸੀ। ਇਹ ਫੋਰਮ ਪੰਜਾਬੀ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਤੁਸੀਂ ਅੰਗ੍ਰੇਜ਼ੀ ਵਿੱਚ ਵੀ ਸੁਣ ਸਕੇ ਸੀ। ਇਹ ਪ੍ਰੋਗ੍ਰਾਮ ਮੁਫਤ ਸੀ। ਲੰਚ ਵਾਸਤੇ ਭੋਜਨ ਵੀ ਮੁਫਤ ਦਿੱਤਾ ਗਿਆ ਸੀ। ਪ੍ਰਦਰਸ਼ਨੀ ਹਾਲ ਵਿੱਚ ਮੌਜੂਦ ਵੱਖ-ਵੱਖ ਭਾਈਚਾਰਕ ਸੰਸਥਾਵਾਂ ਦੇ ਮੈਂਬਰਾਂ ਨਾਲ ਮਿਲ ਕੇ ਹਿੱਸੇਦਾਰਾਂ ਨੇ ਗੱਲਬਾਤ ਵੀ ਕੀਤੀ ਸੀ।
ਇਸ ਹਾਈਬ੍ਰਿਡ (ਔਨਲਾਈਨ ਅਤੇ ਵਿਅਕਤੀਗਤ) ਫੋਰਮ ਵਿੱਚ ਸੂਝਵਾਨ ਬੁਲਾਰੇ ਸਨ। ਇਸ ਸੈਸ਼ਨ ਵਿੱਚ ਤੁਸੀਂ ਸਿੱਖਿਆ ਸੀ:
- ਆਮ ਬੁਢਾਪੇ ਅਤੇ ਕਮਜ਼ੋਰੀ ਵਿੱਚ ਕੀ ਫਰਕ ਹੈ
- ਉਮਰ ਦੇ ਨਾਲ ਆਪਣੇ ਆਪ ਨੂੰ ਕਿਵੇਂ ਸੰਭਾਲਣਾ ਹੈ
- ਭਾਈਚਾਰੇ ਤੋਂ ਕਦੋਂ ਅਤੇ ਕਿੱਥੋਂ ਮਦਦ ਲੱਭਣੀ ਹੈ
Resource Guide for Older Adults and Caregivers
ਮਾਹਿਰ ਬੁਲਾਰੇ ਅਤੇ ਸੈਸ਼ਨ:
ਡਾ. ਗੁਰਮੀਤ ਸੋਹੀ, ਜੈਰੀਐਟ੍ਰੀਸ਼ੀਅਨ
ਕਮਜ਼ੋਰੀ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ
ਹਰਿਲੀਨ ਚੋਹਾਨ, ਕਲੀਨਿਕਲ ਫਾਰਮਾਸਿਸਟ
ਬੁਢਾਪੇ ਵਿਚ ਦਵਾਈਆਂ ਦਾ ਧਿਆਨ ਕਰਨਾ
ਡਾ. ਲੀਨਾ ਜੈਨ, ਜੈਰੀਐਟ੍ਰੀਸ਼ੀਅਨ
ਡਿਮੈਨਸ਼ੀਆ ਅਤੇ ਬੁਢਾਪਾ
ਅੱਗੇ ਦੀ ਯੋਜਨਾ ਕਿਵੇਂ ਬਣਾਉਣੀ ਹੈ ਅਤੇ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ
ਵਿਨੀਤ ਸਿੱਧੂ, ਰਜਿਸਟਰਡ ਡਾਇਟੀਸ਼ੀਅਨ
ਬਾਲਗਾਂ ਲਈ ਸਿਹਤਮੰਦ ਖੁਰਾਕ ਦੀ ਜਾਣਕਾਰੀ
ਕੁਲਜੀਤ ਚੀਮਾ, ਫਿਜ਼ੀਓਥੈਰਾਪਿਸਟ
ਆਪਣੇ ਮੋਬਿਲਿਟੀ ਅਤੇ ਗਤੀਵਿਧੀਆਂ ਬਾਰੇ ਕਿਵੇਂ ਧਿਆਨ ਰੱਖਣਾ ਹੈ
ਕਸ਼ਮੀਰ ਬੇਸਲਾ, ਰਜਿਸਟਰਡ ਕਲੀਨਿਕਲ ਕੌਂਸਲਰ
ਮਾਨਸਿਕ ਸਿਹਤ ਅਤੇ ਬੁੱਢਾਪਾ
ਸਿਟੀ ਆਫ ਸਰੀ ਅਤੇ ਸੈਲਫ–ਮੈਨੇਜਮੈਂਟ ਬੀਸੀ
ਸੈਲਫ-ਮੈਨੇਜਮੈਂਟ ਅਤੇ ਪਰਿਵਾਰਕ ਸਹਾਇਤਾ ਬਾਰੇ ਜਾਣਕਾਰੀ
ਤਰੀਕ
ਐਤਵਾਰ, ਮਾਰਚ 2, 2025
ਤਰੀਕ:
ਐਤਵਾਰ, ਮਾਰਚ 2, 2025
ਸਮਾਂ:
ਸਵੇਰੇ 10:00 ਤੋਂ ਸ਼ਾਮ 4:00 ਵਜੇ ਤੱਕ
ਦਾਖਲਾ:
ਮੁਫ਼ਤ
ਭਾਸ਼ਾ:
ਪੰਜਾਬੀ ਅਤੇ ਅੰਗਰੇਜ਼ੀ
ਫਾਰਮੈਟ:
ਤਾਂ ਔਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਭੋਜਨ (ਬਾਕਸਡ ਲੰਚ) ਦੇ ਨਾਲ
ਜਗ੍ਹਾ:
ਸਰੀ ਸਿਟੀ ਹਾਲ
ਪਤਾ:
13450 104 Ave, ਸਰੀ, ਬੀ. ਸੀ.
ਸੀਟਾਂ ਦੀ ਗਿਣਤੀ ਸੀਮਤ ਹੈ:
190
ਔਨਲਾਈਨ ਸਥਾਨ:
ਰਜਿਸਟਰਡ ਭਾਗੀਦਾਰਾਂ ਨੂੰ ਇੱਕ ਜ਼ੂਮ ਲਿੰਕ ਈਮੇਲ ਕੀਤਾ ਜਾਵੇਗਾ